ਭਾਈ ਰਣਧੀਰ ਸਿੰਘ ਦੀ ਯਾਦਗਾਰ ਬਣੀ ਖੰਡਰ

ਭਾਈ ਰਣਧੀਰ ਸਿੰਘ ਦੀ ਯਾਦਗਾਰ ਬਣੀ ਖੰਡਰ

ਭਾਈ ਰਣਧੀਰ ਸਿੰਘ ਦੀ ਯਾਦ ਵਿੱਚ ਬਣ ਰਹੀ ਇਮਾਰਤ।

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਗਸਤ

ਪੰਜਾਬ ਦੇ ਸਭਿਆਚਾਰਕ ਮਾਮਲੇ ਤੇ ਪੁਰਾਤੱਤਵ ਵਿਭਾਗ ਵੱਲੋਂ ਜੰਗ-ਏ-ਆਜ਼ਾਦੀ ਦੇ ਨਾਇਕ ਅਤੇ ਵਿਦਵਾਨ ਲੇਖਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਯਾਦ ਵਿੱਚ ਪਿੰਡ ਨਾਰੰਗਵਾਲ ਵਿੱਚ ਬਣ ਰਹੀ ਯਾਦਗਾਰ ਦਾ ਕੰਮ ਵਿਚਾਲੇ ਰੁਕਿਆ ਪਿਆ ਹੈ, ਜਿਸ ਕਾਰਨ ਨਵੀਂ ਬਣੀ ਇਮਾਰਤ ਖੰਡਰ ਬਣ ਰਹੀ ਹੈ। ਗਦਰ ਪਾਰਟੀ ਦੇ ਮਹਾਨ ਸੂਰਮੇ, ਸਿਰਕੱਢ ਵਿਦਵਾਨ ਤੇ ਸਿੱਖ ਚਿੰਤਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਜੱਦੀ ਪਿੰਡ ਵਿੱਚ ਪੰਜਾਬ ਸਰਕਾਰ ਵੱਲੋਂ 2011 ਵਿੱਚ ਯਾਦਗਾਰ ਉਸਾਰਨ ਦਾ ਕਾਰਜ ਆਰੰਭਿਆ ਗਿਆ ਸੀ ਜਿਸ ’ਤੇ ਅਨੁਮਾਨਤ 1 ਕਰੋੜ 75 ਲੱਖ ਰੁਪਏ ਦਾ ਖਰਚਾ ਪਾਸ ਕੀਤਾ ਗਿਆ ਸੀ ਅਤੇ ਲਗਪਗ 1 ਕਰੋੜ 50 ਲੱਖ ਰੁਪਏ ਖਰਚ ਕੇ ਇਸ ਦੀ ਉਸਾਰੀ ਦਾ ਕੰਮ ਸੰਪੂਰਨ ਕੀਤਾ ਜਾ ਚੁਕਾ ਹੈ ਪਰ 2014 ਵਿੱਚ ਇਸ ਦੀ ਆਖਰੀ 25 ਕਰੋੜ ਦੀ ਕਿਸ਼ਤ ਨਾ ਮਿਲਣ ਕਾਰਨ ਕੰਮ ਰੁਕ ਗਿਆ। 7 ਸਾਲ ਬੀਤ ਜਾਣ ਤੋਂ ਬਾਅਦ ਸਰਕਾਰ ਦੀ ਅਣਗਹਿਲੀ ਕਾਰਨ ਕੰਮ ਸ਼ੁਰੂ ਨਾ ਹੋਣ ਕਾਰਨ ਬਣੀ ਇਮਾਰਤ ਦੀ ਹਾਲਤ ਵੀ ਖਸਤਾ ਬਣ ਗਈ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਟਰੱਸਟ ਦੇ ਆਗੂਆਂ ਕੁਲਦੀਪ ਸਿੰਘ (ਪੋਤਰਾ ਭਾਈ ਰਣਧੀਰ ਸਿੰਘ), ਜਨਰਲ ਸਕੱਤਰ ਹਰਦੀਪ ਸਿੰਘ ਅਤੇ ਟਰੱਸਟੀ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਟਰੱਸਟ ਵੱਲੋਂ ਇਸ ਯਾਦਗਾਰ ਲਈ ਇਕ ਏਕੜ ਥਾਂ ਸਰਕਾਰ ਨੂੰ ਦਿੱਤੀ ਗਈ ਹੈ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਮਿਊਜ਼ੀਅਮ ਅਤੇ ਆਡੀਟੋਰੀਅਮ ਸਥਾਪਤ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਯਾਦਗਾਰ ਦਾ ਮੁੜ ਸਰਵੇਖਣ ਕਰਕੇ ਲਗਭਗ 75 ਕਰੋੜ ਰੁਪਏ ਦੇ ਨਵੇਂ ਖਰਚੇ ਦਾ ਅਨੁਮਾਨ ਲਗਾਕੇ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਹੋਇਆ ਹੈ ਪਰ ਅਗਲੇਰੀ ਕਾਰਵਾਈ ਨਹੀਂ ਹੋਈ। ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਮੁੱਖ ਮੰਤਰੀ ਨੂੰ ਇਸ ਬਾਰੇ ਪੱਤਰ ਲਿਖ ਕੇ ਤੁਰੰਤ ਰੁੱਕੀ ਹੋਈ ਗਰਾਂਟ ਦੀ ਆਖਰੀ ਕਿਸ਼ਤ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All