DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਰਕਾਰੀ ਕਾਲਜ ’ਚ ਦਸਹਿਰਾ ਮੇਲਾ ਲਾਉਣ ਦੀ ਬੋਲੀ ਮੌਕੇ ਹੰਗਾਮਾ

ਬੋਲੀ ਰੱਦ ਕਰ ਕੇ 11 ਸਤੰਬਰ ਨੂੰ ਦੁਬਾਰਾ ਕਰਵਾਉਣ ਦੇ ਹੁਕਮ

  • fb
  • twitter
  • whatsapp
  • whatsapp
Advertisement

ਇੱਥੋਂ ਦੇ ਸਰਕਾਰੀ ਕਾਲਜ ਵਿੱਚ ਇਸ ਸਾਲ ਲੱਗਣ ਵਾਲੇ ਦਸਹਿਰਾ ਮੇਲੇ ਦੀ ਬੋਲੀ ਮੌਕੇ ਹੰਗਾਮਾ ਹੋ ਗਿਆ। ਪਾਰਦਰਸ਼ੀ ਨਿਲਾਮੀ ਦੀ ਮੰਗ ਲਈ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਕਰੀਬ 15 ਕਾਰੋਬਾਰੀਆਂ ਨੇ ਪ੍ਰਸ਼ਾਸਨ ’ਤੇ ਮਿਲੀਭੁਗਤ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਲਗਾਤਾਰ ਚੌਥੇ ਸਾਲ ਵੀ ਇਹ ਠੇਕਾ ਇੱਕੋ ਵਿਅਕਤੀ ਨੂੰ ਦੇਣ ਦੀ ਤਿਆਰੀ ਚੱਲ ਰਹੀ ਸੀ, ਇਸੇ ਸਾਜ਼ਿਸ਼ ਤਹਿਤ ਨਵੇਂ ਲੋਕਾਂ ਨੂੰ ਨਿਲਾਮੀ ਦੀ ਪ੍ਰਕਿਰਿਆ ਤੋਂ ਬਾਹਰ ਕੱਢ ਦਿੱਤਾ ਗਿਆ। ਹਾਲਾਂਕਿ ਪਹਿਲਾਂ ਇਹ ਠੇਕਾ 97 ਲੱਖ ਰੁਪਏ ਵਿੱਚ ਪੁਰਾਣੇ ਠੇਕੇਦਾਰ ਨੂੰ ਦੇ ਦਿੱਤਾ ਗਿਆ ਸੀ, ਪਰ ਹੰਗਾਮੇ ਤੋਂ ਬਾਅਦ ਬੋਲੀ ਰੱਦ ਕਰ ਕੇ 11 ਸਤੰਬਰ ਨੂੰ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਐੱਸ ਡੀ ਐੱਮ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰਦਿਆਂ ਕਾਰੋਬਾਰੀਆਂ ਨੇ ਦੱਸਿਆ ਕਿ ਉਹ ਬੋਲੀ ਵਿੱਚ ਹਿੱਸਾ ਲੈਣ ਲਈ ਤਿਆਰ ਹਨ ਅਤੇ ਉਨ੍ਹਾਂ ਕੋਲ 30-30 ਲੱਖ ਰੁਪਏ ਦੇ ਬੈਂਕ ਡਰਾਫ਼ਟ ਵੀ ਮੌਜੂਦ ਹਨ ਪਰ ਵਿਭਾਗੀ ਅਧਿਕਾਰੀ ਉਨ੍ਹਾਂ ਦੇ ਦਸਤਾਵੇਜ਼ ਜਮ੍ਹਾਂ ਕਰਨ ਤੋਂ ਟਾਲਾ ਵੱਟ ਰਹੇ ਸਨ। ਦੂਜੇ ਪਾਸੇ, ਐੱਸ ਡੀ ਐੱਮ ਕੁਲਦੀਪ ਬਾਵਾ ਨੇ ਦੱਸਿਆ ਕਿ ਕਾਗਜ਼ਾਤ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਆਦ 9 ਸਤੰਬਰ ਦੁਪਹਿਰ 3 ਵਜੇ ਤੱਕ ਤੈਅ ਕੀਤੀ ਗਈ ਸੀ, ਜਿਸ ਬਾਰੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤੇ ਗਏ ਸਨ। ਉਨ੍ਹਾਂ ਅਨੁਸਾਰ ਹਿੱਸਾ ਵਾਲੇ ਲੋਕ ਤੈਅ ਸਮਾਂ ਬੀਤਣ ਤੋਂ ਬਾਅਦ ਪਹੁੰਚੇ ਸਨ। ਬਾਵਾ ਨੇ ਦੱਸਿਆ ਕਿ ਇਸ ਵਾਰ ਮੇਲੇ ਦੀ ਘੱਟੋ-ਘੱਟ ਰਾਖਵੀਂ ਕੀਮਤ 90 ਲੱਖ ਰੁਪਏ ਰੱਖੀ ਗਈ ਹੈ, ਜਿਸ ਲਈ 30 ਲੱਖ ਰੁਪਏ ਦਾ ਡਰਾਫ਼ਟ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ।

Advertisement
Advertisement
×