DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

robbery: ਸਰਾਫ਼ ਨੂੰ ਲੁੱਟਣ ਵਾਲੇ 3 ਕਾਬੂ

ਇੱਥੇ ਕੱਚਾ ਮਲਕ ਰੋਡ ’ਤੇ ਫੈਂਸੀ ਕੰਡਾ ਜਿਊਲਰਜ਼ ਸ਼ੋਅਰੂਮ ਤੋਂ ਹਥਿਆਰਬੰਦ ਲੁਟੇਰੇ ਦੁਕਾਨ ਮਾਲਕ ਅਤੇ ਗਾਹਕ ਦੀ ਕੁੱਟਮਾਰ ਕਰ ਕੇ ਸੋਨੇ ਦੇ ਗਹਿਣੇ ਅਤੇ ਕਿਲੋ ਦੇ ਕਰੀਬ ਚਾਂਦੀ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ਸਨ। ਪੁਲੀਸ ਦੀਆਂ ਟੀਮਾਂ ਨੇ...

  • fb
  • twitter
  • whatsapp
  • whatsapp
Advertisement

ਇੱਥੇ ਕੱਚਾ ਮਲਕ ਰੋਡ ’ਤੇ ਫੈਂਸੀ ਕੰਡਾ ਜਿਊਲਰਜ਼ ਸ਼ੋਅਰੂਮ ਤੋਂ ਹਥਿਆਰਬੰਦ ਲੁਟੇਰੇ ਦੁਕਾਨ ਮਾਲਕ ਅਤੇ ਗਾਹਕ ਦੀ ਕੁੱਟਮਾਰ ਕਰ ਕੇ ਸੋਨੇ ਦੇ ਗਹਿਣੇ ਅਤੇ ਕਿਲੋ ਦੇ ਕਰੀਬ ਚਾਂਦੀ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ਸਨ। ਪੁਲੀਸ ਦੀਆਂ ਟੀਮਾਂ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਸਬ-ਇੰਸਪੈਕਟਰ ਨਰਿੰਦਰ ਕੁਮਾਰ ਸ਼ੇਰਪੁਰੀ ਨੇ ਦੱਸਿਆ ਕਿ 28 ਮਈ ਦੇਰ ਸ਼ਾਮ ਨੂੰ ਕੱਚਾ ਮਲਕ ਰੋਡ ’ਤੇ ਸਥਿਤ ਸਰਾਫ਼ ਦੀ ਦੁਕਾਨ ’ਤੇ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਦੁਕਾਨ ਮਾਲਕ ਅਸ਼ੋਕ ਕੁਮਾਰ ਅਤੇ ਗਹਿਣੇ ਦੇਖ ਰਹੇ ਗਾਹਕ ’ਤੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਦੁਕਾਨ ਮਾਲਕ ਅਸ਼ੋਕ ਕੁਮਾਰ ਦੀ ਜੇਬ ਵਿੱਚੋਂ ਸੋਨੇ ਤੇ ਚਾਂਦੀ ਦੀਆਂ ਚੇਨਾਂ ਕੱਢ ਲਈਆਂ। ਦੁਕਾਨ ਅੰਦਰ ਪਏ ਚਾਂਦੀ ਦੇ ਗਹਿਣਿਆਂ ਨਾਲ ਭਰੇ ਤਿੰਨ ਬਕਸੇ ਲੈ ਕੇ ਫ਼ਰਾਰ ਹੋ ਗਏ ਸਨ।

ਪੁਲੀਸ ਨੇ ਅਸ਼ੋਕ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਸੀ। ਅੱਜ ਪੁਲੀਸ ਨੇ ਡੱਲਾ ਰੋਡ ਤੋਂ ਤਿੰਨੇ ਲੁਟੇਰਿਆਂ ਨੂੰ ਮੋਟਰਸਾਈਕਲ ਸਣੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਤਰਲੋਕ ਸਿੰਘ, ਕਮਲਦੀਪ ਸਿੰਘ ਅਤੇ ਜਸਕਰਨ ਸਿੰਘ ਵਾਸੀ ਬੱਧਨੀ ਕਲਾਂ (ਮੋਗਾ) ਵਜੋਂ ਹੋਈ ਹੈ। ਡੱਲਾ ਰੋਡ ’ਤੇ ਪੁਲੀਸ ਨੂੰ ਦੇਖ ਮੋਟਰਸਾਈਕਲ ਭਜਾਉਣ ਸਮੇਂ ਮੁਲਜ਼ਮਾਂ ਦਾ ਮੋਟਰਸਾਈਕਲ ਡੱਲਾ ਸੇਮ ਦੇ ਗਲਿਆਰੇ ਨਾਲ ਟਕਰਾ ਗਿਆ। ਇਸ ਕਾਰਨ ਤਿੰਨੇ ਜਣੇ ਡਿੱਗ ਪਏ ਜਿਸ ਕਾਰਨ ਕਮਲਦੀਪ ਸਿੰਘ ਦੀ ਲੱਤ ਅਤੇ ਤਰਲੋਕ ਸਿੰਘ ਦੀ ਬਾਂਹ ਟੁੱਟ ਗਈ। ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਰੋਜ਼ਾ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਨੇ ਲੁੱਟ ਕਰਨ ਤੋਂ ਪਹਿਲਾਂ ਰੇਕੀ ਕੀਤੀ ਸੀ।

Advertisement

Advertisement
Advertisement
×