DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

road work investigation: ਆਪ’ ਆਗੂ ਨੇ ਬਣ ਰਹੀ ਸੜਕ ਦੀ ਜਾਂਚ ਮੰਗੀ

ਬੇਨੇਮੀਆਂ ਦੇ ਦੋਸ਼ ਲਾਏ; ਮੁੱਖ ਮੰਤਰੀ ਤੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਭੇਜੀ

  • fb
  • twitter
  • whatsapp
  • whatsapp
featured-img featured-img
‘ਆਪ’ ਆਗੂ ਗੋਪੀ ਸ਼ਰਮਾ ਸ਼ਿਕਾਇਤ ਦੀ ਕਾਪੀ ਦਿਖਾਉਂਦਾ ਹੋਇਆ।
Advertisement
ਆਮ ਆਦਮੀ ਪਾਰਟੀ (ਆਪ) ਦੇ ਆਗੂ ਗੋਪੀ ਸ਼ਰਮਾ ਨੇ ਜਗਰਾਉਂ ਤੋਂ ਅਖਾੜਾ ਨਹਿਰੀ ਪੁਲ ਤੱਕ ਬਣ ਰਹੀ ਨਵੀਂ ਸੜਕ ਦੇ ਨਿਰਮਾਣ ਵਿੱਚ ਕਥਿਤ ਬੇਨਿਯਮੀਆਂ ਦੇ ਗੰਭੀਰ ਦੋਸ਼ ਲਾਉਂਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਵਿਭਾਗ ਪੰਜਾਬ ਨੂੰ ਭੇਜੀ ਸ਼ਿਕਾਇਤ ਵਿੱਚ ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈ ਜਾ ਰਹੀ ਇਸ ਪ੍ਰੀਮਿਕਸ ਸੜਕ ਵਿੱਚ ਬੇਹੱਦ ਮਾੜੀ ਸਮੱਗਰੀ ਵਰਤੀ ਜਾ ਰਹੀ ਹੈ। ਤਹਿਸੀਲ ਰੋਡ ‘ਤੇ ਇਸੇ ਹਫ਼ਤੇ ਬਣੀ ਸੜਕ ਦੋ-ਤਿੰਨ ਦਿਨਾਂ ਵਿੱਚ ਹੀ ਟੁੱਟਣੀ ਸ਼ੁਰੂ ਹੋ ਗਈ ਸੀ ਜਿਸ ਦੀ ਮੁੱਦਾ ਭਖਣ ’ਤੇ ਮੁਰੰਮਤ ਕੀਤੀ ਗਈ। ਰੇਲਵੇ ਪੁਲ ਦੇ ਦੋਵੇਂ ਪਾਸੇ ਸਿਰਫ਼ ਇਕਹਿਰੀ ਪਰਤ ਪਾ ਕੇ ਖਾਨਾਪੂਰਤੀ ਕੀਤੀ ਗਈ ਅਤੇ ਵਿਚਕਾਰੋਂ ਕੰਮ ਅਧੂਰਾ ਛੱਡ ਦਿੱਤਾ ਗਿਆ।

ਗੋਪੀ ਸ਼ਰਮਾ ਨੇ ਭ੍ਰਿਸ਼ਟਾਚਾਰ ਦਾ ਇੱਕ ਹੋਰ ਅਹਿਮ ਮੁੱਦਾ ਚੁੱਕਦਿਆਂ ਕਿਹਾ ਕਿ ਇਹ ਸੜਕ ਲੋਕ ਨਿਰਮਾਣ ਵਿਭਾਗ ਅਧੀਨ ਆਉਂਦੀ ਹੈ ਪਰ ਕੁਝ ਮਹੀਨੇ ਪਹਿਲਾਂ ਨਗਰ ਕੌਂਸਲ ਨੇ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਇੰਟਰਲਾਕ ਟਾਈਲਾਂ ਲਾ ਦਿੱਤੀਆਂ ਸਨ। ਉਨ੍ਹਾਂ ਖਦਸ਼ਾ ਜਤਾਇਆ ਕਿ ਕੌਂਸਲ ਵੱਲੋਂ ਕੀਤੇ ਕੰਮ ਦੀ ਦੋਹਰੀ ਅਦਾਇਗੀ ਦਿਖਾ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਜਾ ਸਕਦਾ ਹੈ।

Advertisement

ਸ਼ਿਕਾਇਤ ਅਨੁਸਾਰ ਇਸ 13 ਕਰੋੜ ਰੁਪਏ ਦੇ ਪ੍ਰਾਜੈਕਟ ਵਿੱਚ ਟੈਂਡਰ ਦੀਆਂ ਸ਼ਰਤਾਂ, ਸੜਕ ਦੀ ਮੋਟਾਈ ਅਤੇ ਬਿਟੂਮਨ ਦੀ ਮਾਤਰਾ ਦੇ ਨਿਰਧਾਰਤ ਮਾਪਦੰਡਾਂ ਦੀ ਸ਼ਰੇਆਮ ਅਣਦੇਖੀ ਕੀਤੀ ਗਈ ਹੈ। ‘ਆਪ’ ਆਗੂ ਨੇ ਮੰਗ ਕੀਤੀ ਹੈ ਕਿ ਸਰਕਾਰੀ ਫੰਡਾਂ ਦੀ ਦੁਰਵਰਤੋਂ ਰੋਕਣ ਲਈ ਬਿਨਾਂ ਦੇਰੀ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਸਬੰਧਤ ਠੇਕੇਦਾਰ ਦੀ ਟੈਂਡਰ ਸ਼ਰਤਾਂ ਅਨੁਸਾਰ ‘ਬਿਡ ਕਪੈਸਟੀ’ ਦੀ ਵੀ ਪੜਤਾਲ ਕੀਤੀ ਜਾਵੇ।

Advertisement

Advertisement
×