DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kitchlu Nagar Caved-In Road Repair: ਮੁਰੰਮਤ ਦਾ ਕੰਮ ਪੜਾਅਵਾਰ ਹੋਵੇਗਾ ਮੁਕੰਮਲ

ਸੀਵਰੇਜ ਦੇ ਇੱਕ ਪਾਸੇ ਕੰਕਰੀਟ ਦੀ ਕੰਧ ਦਾ ਕੰਮ ਪੂਰਾ

  • fb
  • twitter
  • whatsapp
  • whatsapp
featured-img featured-img
ਕਿਚਲੂ ਨਗਰ ਵਿੱਚ ਸੀਵਰੇਜ ਦੇ ਇੱਕ ਪਾਸੇ ਉਸਾਰੀ ਗਈ ਕੰਧ। -ਫੋਟੋ: ਅਸ਼ਵਨੀ ਧੀਮਾਨ
Advertisement

ਕਿਚਲੂ ਨਗਰ ਵਿੱਚ ਬੀਤੀ 3 ਅਗਸਤ ਨੂੰ ਮੀਂਹ ਦੌਰਾਨ ਕਈ ਫੁੱਟ ਡੂੰਘੇ ਪਏ ਟੋਏ ਨੂੰ ਪੂਰਨ ਦਾ ਕੰਮ ਪੂਰਾ ਹੋਣ ਨੂੰ ਹਾਲੇ ਵੀ ਕਈ ਦਿਨ ਲੱਗ ਸਕਦੇ ਹਨ। ਇਸ ਸਮੇਂ ਸੀਵਰੇਜ ਪਾਈਪ ਦੇ ਇੱਕ ਪਾਸੇ ਕੰਕਰੀਟ ਦੀ ਕੰਧ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਨਗਰ ਨਿਗਮ ਅਧਿਕਾਰੀਆਂ ਅਨੁਸਾਰ ਪੂਰਾ ਕੰਮ ਪੜਾਅਵਾਰ ਕੀਤਾ ਜਾ ਰਿਹਾ ਹੈ। ਇੱਕ ਪਾਸੇ ਦੀ ਬਣੀ ਕੰਧ ਦੇ ਮਜ਼ਬੂਤ ਹੋਣ ਤੋਂ ਬਾਅਦ ਦੂਜੇ ਪਾਸੇ ਦੀ ਕੰਧ ਬਣਾਈ ਜਾਵੇਗੀ ਅਤੇ ਉਸ ਤੋਂ ਬਾਅਦ ਸੀਵਰੇਜ ਦੀ ਮੁਰੰਮਤ ਕੀਤੀ ਜਾਵੇਗੀ।

ਕੁੱਝ ਦਿਨ ਪਹਿਲਾਂ ਲੁਧਿਆਣਾ ਵਿੱਚ ਪਏ ਭਾਰੀ ਮੀਂਹ ਤੋਂ ਬਾਅਦ ਸ਼ਹਿਰ ਅਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬਹੁਤ ਥਾਵਾਂ ’ਤੇ ਸੜਕਾਂ ਜ਼ਮੀਨ ਹੇਠਾਂ ਧਸ ਗਈਆਂ ਸਨ। ਇਸ ਦੌਰਾਨ ਕਿਚਲੂ ਨਗਰ ਵਿੱਚ ਵੀ ਕਈ ਫੁੱਟ ਡੂੰਘਾ ਅਤੇ ਚੌੜਾ ਟੋਆ ਪੈ ਗਿਆ ਸੀ। ਇਹ ਟੋਆ ਇੰਨਾਂ ਵੱਡਾ ਸੀ ਕਿ ਇਸ ਦੇ ਨਾਲ ਲੱਗਦੀਆਂ ਇਮਾਰਤਾਂ ਦੇ ਡਿਗਣ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ। ਇਸ ਤੋਂ ਤੁਰੰਤ ਬਾਅਦ ਜ਼ਿਲ੍ਹਾ ਪ੍ਰਸਾਸ਼ਨ ਹਰਕਤ ਵਿੱਚ ਆ ਗਿਆ ਸੀ। ਇਹ ਟੋਆ ਪਏ ਨੂੰ ਭਾਵੇਂ ਪੰਜ ਦਿਨ ਹੋ ਗਏ ਹਨ ਪਰ ਹਾਲਾਂ ਵੀ ਕੰਮ ਪੂਰਾ ਹੋਣ ਨੂੰ ਕਈ ਦਿਨ ਲੱਗ ਸਕਦੇ ਹਨ। ਇਸ ਸੜਕ ਦੇ ਹੇਠਾਂ ਵੱਡਾ ਸੀਵਰਜ ਪਾਈਪ ਪਿਆ ਹੋਇਆ ਸੀ ਜਿਸ ਦੇ ਲੀਕ ਹੋਣ ਕਰਕੇ ਸੜਕ ਦੇ ਹੇਠੋਂ ਸਾਰੀ ਮਿੱਟੀ ਖੁਰ ਕੇ ਚਲੀ ਗਈ ਸੀ। ਸੜਕ ਪੋਲੀ ਹੋ ਜਾਣ ਕਰ ਕੇ ਇਹ ਤਿੰਨ ਅਸਗਤ ਨੂੰ ਧਸ ਗਈ ਸੀ। ਨਗਰ ਨਿਗਮ ਵੱਲੋਂ ਪਹਿਲ ਸੀਵਰੇਜ ਪਾਈਪ ਦੇ ਨਾਲ-ਨਾਲ ਸੀਮਿੰਟ ਦੀ ਕੰਧ ਬਣਾਉਣ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਨਾਲ ਲੱਗਦੀਆਂ ਇਮਾਰਤਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅੱਜ ਇਸ ਪਾਸੇ ਦੀ ਕੰਧ ਦਾ ਕੰਮ ਪੂਰਾ ਹੋ ਗਿਆ ਹੈ। ਇਸ ਕੰਧ ਦੇ ਮਜ਼ਬੂਤ ਹੋਣ ਤੋਂ ਬਾਅਦ ਦੁਜੇ ਪਾਸੇ ਦੀ ਕੰਧ ਬਣਾਈ ਜਾਵੇਗੀ ਅਤੇ ਉਸ ਤੋਂ ਬਾਅਦ ਸੀਵਰੇਜ ਦੀ ਮੁਰੰਮਤ ਕੀਤੀ ਜਾਵੇਗੀ। ਇਸ ਕੰਮ ਲਈ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਦੇ ਮਾਹਿਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਨਗਰ ਨਿਗਮ ਦੇ ਐੱਸ ਡੀ ਓ ਅਰਜੁਨ ਸਿੱਕਾ ਦਾ ਕਹਿਣਾ ਹੈ ਕਿ ਮੁਰੰਮਤ ਦਾ ਕੰਮ ਪੜਾਅਵਾਰ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ ਸੀਵਰੇਜ ਦੇ ਇੱਕ ਪਾਸੇ ਸੀਮਿੰਟ ਦੀ ਕੰਮ ਉਸਾਰੀ ਜਾਵੇਗੀ ਅਤੇ ਉਸ ਤੋਂ ਬਾਅਦ ਦੂਜੇ ਪਾਸੇ ਕੰਧ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਸੜਕ ਨੂੰ ਚਾਲੂ ਕਰਨ ਬਾਰੇ ਸੋਚਿਆ ਜਾ ਰਿਹਾ ਸੀ ਪਰ ਹੁਣ ਇਸ ਕੰਮ ਨੂੰ ਥੋੜ੍ਹਾ ਸਮਾਂ ਲੱਗ ਸਕਦਾ ਹੈ।

Advertisement

Advertisement
Advertisement
×