Road Accident: ਮਜ਼ਦੂਰ ਉਪਰੋਂ ਲੰਘ ਕੇ ਟਰੱਕ ਕਾਰ ਨਾਲ ਟਕਰਾਇਆ
ਇੱਥੇ ਕੁਹਾੜਾ ਰੋਡ ’ਤੇ ਅੱਜ ਸਵੇਰੇ ਹਾੜੀਆਂ ਚੌਕ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮਜ਼ਦੂਰ ਅਰਾਵਣ (28) ਵਾਸੀ ਬਲੀਬੇਗ ਬਸਤੀ ਦੀ ਮੌਤ ਹੋ ਗਈ। ਮ੍ਰਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਾਵਣ ਰੋਜ਼ਾਨਾ ਦੀ ਤਰ੍ਹਾਂ ਘਰੋਂ ਕੰਮ ਲਈ ਗਿਆ ਸੀ, ਉਹ...
ਇੱਥੇ ਕੁਹਾੜਾ ਰੋਡ ’ਤੇ ਅੱਜ ਸਵੇਰੇ ਹਾੜੀਆਂ ਚੌਕ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮਜ਼ਦੂਰ ਅਰਾਵਣ (28) ਵਾਸੀ ਬਲੀਬੇਗ ਬਸਤੀ ਦੀ ਮੌਤ ਹੋ ਗਈ। ਮ੍ਰਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਾਵਣ ਰੋਜ਼ਾਨਾ ਦੀ ਤਰ੍ਹਾਂ ਘਰੋਂ ਕੰਮ ਲਈ ਗਿਆ ਸੀ, ਉਹ ਰਾਜ ਮਿਸਤਰੀ ਨਾਲ ਕੰਮ ਕਰਦਾ ਸੀ। ਉਹ ਅੱਜ ਸਵੇਰੇ ਹਾੜੀਆ ਚੌਕ ਨੇੜੇ ਇੱਕ ਟਰੱਕ ਹੇਠਾਂ ਆ ਕੇ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ ਜਿਸ ਦਾ ਸਿਰ ਵੀ ਧੜ ਤੋਂ ਅਲੱਗ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਮਗਰੋਂ ਟਰੱਕ ਦਾ ਸੰਤੁਲਨ ਵਿਗੜ ਜਾਣ ਕਾਰਨ ਸਾਹਮਣੇ ਤੋਂ ਆ ਰਹੀ ਕਾਰ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਕਾਰਨ ਕਾਰ ਸਵਾਰ ਵਿਅਕਤੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਕਾਰ ਨੇੜਲੇ ਪਿੰਡ ਭਮਾ ਦੀ ਦੱਸੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਕਾਰ ਹਫ਼ਤਾ ਪਹਿਲਾਂ ਹੀ ਖ਼ਰੀਦੀ ਗਈ ਸੀ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਕੂੰਮਕਲਾਂ ਪੁਲੀਸ ਵੀ ਘਟਨਾ ਸਥਾਨ ’ਤੇ ਪਹੁੰਚ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲੀਸ ਨੇ ਹਾਦਸੇ ਵਾਲੇ ਟਰੱਕ ਨੂੰ ਜ਼ਬਤ ਕਰ ਲਿਆ ਹੈ। ਮ੍ਰਿਤਕ ਅਰਾਵਣ 2 ਬੱਚਿਆਂ ਦਾ ਪਿਤਾ ਸੀ।
ਟਰੱਕ ਚਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣਾ ਵਾਹਨ ਲੈ ਕੇ ਕੁਹਾੜਾ ਵੱਲ ਨੂੰ ਜਾ ਰਿਹਾ ਸੀ ਅਤੇ ਇੱਕ ਜਣੇ ਨੇ ਅਚਨਚੇਤ ਉਸ ਦੇ ਵਾਹਨ ਅੱਗੇ ਆ ਕੇ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ। ਟਰੱਕ ਅੱਗੇ ਇੱਕਦਮ ਬੰਦਾ ਆ ਜਾਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਵਾਹਨ ਅੱਗੇ ਕਾਰ ਨਾਲ ਜਾ ਟਕਰਾਇਆ।

