DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rice Millers Dispute: ਚੌਥੇ ਦਿਨ ਵੀ ਨਾ ਚੁੱਕਿਆ ਝੋਨਾ

ਮੰਗਾਂ ਸਬੰਧੀ ਸ਼ੈਲਰ ਮਾਲਕਾਂ ਅਤੇ ਸਰਕਾਰ ਵਿਚਾਲੇ ਰੇਡ਼ਕਾ ਜਾਰੀ

  • fb
  • twitter
  • whatsapp
  • whatsapp
featured-img featured-img
ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਆੜ੍ਹਤੀ ਅਤੇ ਕਿਸਾਨ।
Advertisement

ਇੱਥੇ ਅਨਾਜ ਮੰਡੀ ਵਿੱਚ 4 ਦਿਨ ਤੋਂ ਝੋਨੇ ਦੀ ਸਰਕਾਰੀ ਖਰੀਦ ਚੱਲ ਰਹੀ ਹੈ ਅਤੇ ਅੱਜ ਚੌਥੇ ਦਿਨ ਵੀ ਇੱਥੋਂ ਦੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਚਕਾਰ ਚੱਲ ਰਹੇ ਰੇੜਕੇ ਕਾਰਨ ਚੁਕਾਈ ਸ਼ੁਰੂ ਨਾ ਹੋ ਸਕੀ। ਇਸ ਕਾਰਨ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ। ਅੱਜ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਵਾਈਸ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਵੱਲੋਂ ਸੰਯੁਕਤ ਰੂਪ ਵਿਚ ਮੀਟਿੰਗ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਚੁਕਾਈ ਦੀ ਸਮੱਸਿਆ ਦਾ ਹੱਲ ਤੁਰੰਤ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਭੱਟੀਆਂ ਨੇ ਕਿਹਾ ਕਿ ਜੇ ਮਾਛੀਵਾੜਾ ਇਲਾਕੇ ਦੇ ਰਾਈਸ ਮਿੱਲਰ ਮੰਡੀਆਂ ਵਿੱਚ ਵਿਕਣ ਆਇਆ ਝੋਨਾ ਛੜਾਈ ਲਈ ਨਹੀਂ ਚੁੱਕਦੇ ਤਾਂ ਸਰਕਾਰ ਬਾਹਰਲੇ ਸ਼ੈਲਰ ਮਾਲਕਾਂ ਨੂੰ ਤੋਂ ਇਹ ਝੋਨਾ ਚੁਕਵਾਏ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਆਮਦ ਬਹੁਤ ਤੇਜ਼ੀ ਨਾਲ ਹੋ ਰਹੀ ਹੈ। ਅਜਿਹੇ ਹਾਲਾਤ ਵਿੱਚ ਫਸਲ ਲਈ ਥਾਂ ਨਹੀਂ ਬਚੇਗੀ, ਇਸ ਲਈ ਸਰਕਾਰ ਨੂੰ ਤੁਰੰਤ ਇਸ ਸਮੱਸਿਆ ਦਾ ਹੱਲ ਕਰਦਿਆਂ ਮੰਡੀਆਂ ’ਚੋਂ ਫਸਲ ਦੀ ਚੁਕਾਈ ਸ਼ੁਰੂ ਕਰਵਾਈ ਜਾਵੇ। ਆੜ੍ਹਤੀ ਐਸੋਸੀਏਸ਼ਨ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਵਾਰ ਕਿਸੇ ਵੀ ਕਿਸਾਨ ਦਾ ਝੋਨਾ ਬਿਨਾਂ ਕਿਸੇ ਕੱਟ ਤੋਂ ਲਿਫਟਿੰਗ ਕਰਵਾਇਆ ਜਾਵੇਗਾ। ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਸਰਕਾਰ ਨੂੰ ਮਾਛੀਵਾੜਾ ਇਲਾਕੇ ਦੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਚਾਹੀਦਾ। ਜ ਸ਼ੈਲਰ ਮਾਲਕ ਨਹੀਂ ਮੰਨਦੇ ਤਾਂ ਤੁਰੰਤ ਇਸ ਦੇ ਬਦਲਵੇਂ ਪ੍ਰਬੰਧ ਕਰ ਕੇ ਹੋਰਨਾਂ ਜ਼ਿਲ੍ਹਿਆਂ ਵਿੱਚ ਝੋਨਾ ਚੁਕਾਈ ਕਰ ਕੇ ਭੇਜਣਾ ਚਾਹੀਦਾ ਹੈ। ਇਸ ਮੌਕੇ ਟਹਿਲ ਸਿੰਘ ਔਜਲਾ, ਕਪਿਲ ਆਨੰਦ, ਨਿਤਿਨ ਜੈਨ, ਸੁਰਜੀਤ ਸਿੰਘ ਕਾਹਲੋਂ, ਸੰਜੀਵ ਮਲਹੋਤਰਾ, ਸ਼ਸ਼ੀ ਭਾਟੀਆ, ਸੁਰਿੰਦਰ ਅਗਰਵਾਲ, ਕਰਮਜੀਤ ਸਿੰਘ ਅਢਿਆਣਾ, ਅਮਰੀਕ ਸਿੰਘ ਔਜਲਾ, ਹਰਵਿੰਦਰ ਸਿੰਘ ਸ਼ੇਰੀਆਂ, ਹਰਿੰਦਰਮੋਹਣ ਕਾਲੜਾ, ਪਾਵਸ ਭਾਟੀਆ, ਹਰਕੇਸ਼ ਨਹਿਰਾ, ਜਤਿਨ ਚੌਰਾਇਆ, ਜੈਦੀਪ ਵੀ ਮੌਜੂਦ ਸਨ।

ਸਮੱਸਿਆਵਾਂ ਹੱਲ ਹੋਣ ’ਤੇ ਝੋਨੇ ਦੀ ਛੜਾਈ ਸ਼ੁਰੂ ਹੋਵੇਗੀ: ਸੂਦ

ਮਾਛੀਵਾੜਾ: ਸ਼ੈਲਰ ਐਸੋਸੀਏਸ਼ਨ ਮਾਛੀਵਾੜਾ ਦੇ ਪ੍ਰਧਾਨ ਅਸ਼ੋਕ ਸੂਦ ਨੇ ਕਿਹਾ ਕਿ ਦੋ ਮੁੱਖ ਸਮੱਸਿਆਵਾਂ ਹਨ ਜਿਸ ਦਾ ਸਰਕਾਰ ਹੱਲ ਕਰ ਦੇਵੇ ਤਾਂ ਉਹ ਝੋਨੇ ਦੀ ਛੜਾਈ ਕਰਨ ਨੂੰ ਤਿਆਰ ਹਨ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਇਲਾਕੇ ਵਿਚ ਕਿਸਾਨਾਂ ਵੱਲੋਂ ਹਾਈਬ੍ਰਿਡ ਝੋਨੇ ਦੀ ਕਾਸ਼ਤ ਜ਼ਿਆਦਾ ਕੀਤੀ ਗਈ ਹੈ ਅਤੇ ਇੱਥੇ ਸਰਹਿੰਦ ਨਹਿਰ ਤੋਂ ਇਲਾਵਾ ਨੇੜੇ ਵਗਦੇ ਸਤਲੁਜ ਦਰਿਆ ਵਿਚਕਾਰ ਜੋ ਖੇਤੀ ਵਾਲਾ ਖੇਤਰ ਹੈ, ਉੱਥੇ ਨਮੀ ਜ਼ਿਆਦਾ ਹੋਣ ਕਾਰਨ ਝੋਨੇ ਵਿਚ ਟੋਟਾ ਵਧ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ ਚੌਲ ਵਿੱਚ 25 ਫ਼ੀਸਦੀ ਟੋਟੇ ਦੀ ਛੋਟ ਸੀ ਜੋ ਘਟਾ ਕੇ 10 ਫ਼ੀਸਦੀ ਕਰ ਦਿੱਤੀ ਹੈ। ਇਸ ਕਾਰਨ ਹਾਈਬ੍ਰਿਡ ਝੋਨੇ ਦੀ ਬਿਜਾਈ ਨਿਯਮਾਂ ਅਨੁਸਾਰ ਸੰਭਵ ਹੀ ਨਹੀਂ। ਦੂਜੀ, ਮਾਛੀਵਾੜਾ ਦੇ ਸਰਕਾਰੀ ਗੋਦਾਮਾਂ ਵਿਚ 2023-24 ਅਤੇ 2024-25 ਸੀਜ਼ਨ ਦਾ ਚੌਲ ਅਜੇ ਤੱਕ ਬਕਾਇਆ ਪਿਆ ਹੈ ਅਤੇ ਨਵਾਂ ਚੌਲ ਲਾਉਣ ਲਈ ਬਿਲਕੁਲ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦਾ ਚੌਲ ਅਜੇ ਤੱਕ ਸਰਕਾਰੀ ਗੋਦਾਮਾਂ ਵਿੱਚ ਨਹੀਂ ਲੱਗ ਸਕਿਆ ਅਤੇ ਨਵਾਂ ਚੌਲ ਕਿਵੇਂ ਲੱਗੇਗਾ। ਸ਼ੈਲਰ ਮਾਲਕਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਗੋਦਾਮਾਂ ਵਿਚ ਜਗ੍ਹਾ ਦਾ ਇੰਤਜ਼ਾਮ ਕਰ ਕੇ ਦੇਣ ਅਤੇ ਉਹ ਝੋਨੇ ਦੀ ਛੜਾਈ ਕਰਨ ਲਈ ਤਿਆਰ ਹਨ। ਉਧਰ, ਸ਼ੈਲਰ ਮਾਲਕਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਭੱਟੀਆਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਕੋਈ ਵੀ ਮਿੱਲਰ ਕਿਸਾਨਾਂ ਤੋਂ ਝੋਨਾ ਚੁਕਵਾਉਣ ਬਦਲੇ ਕੱਟ ਨਹੀਂ ਲੈਂਦਾ ਅਤੇ ਨਾ ਹੀ ਲਵੇਗਾ ਅਤੇ ਕਿਸਾਨ ਯੂਨੀਅਨਾਂ ਵੀ ਸਰਕਾਰ ਅੱਗੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨ। ਇਸ ਮੌਕੇ ਚੇਅਰਮੈਨ ਹੁਸਨ ਲਾਲ ਮੜਕਨ, ਰੁਪਿੰਦਰ ਸਿੰਘ ਬੈਨੀਪਾਲ, ਹਰਿੰਦਰ ਸਿੰਘ ਬੈਨੀਪਾਲ, ਹਨੀ ਆਨੰਦ, ਅਜੈ ਬਾਂਸਲ, ਚਿਰਾਗ ਬਾਂਸਲ, ਨਿਤਿਨ ਲੂਥਰਾ, ਪ੍ਰਵੀਨ ਖੋਸਲਾ, ਅਭੈ ਗੋਇਲ, ਮਨੋਹਰ ਲਾਲ, ਸੁਖਵਿੰਦਰ ਸਿੰਘ ਸੈਣੀ, ਵਿੱਕੀ ਕੁੰਦਰਾ ਵੀ ਹਾਜ਼ਰ ਸਨ।

Advertisement
Advertisement
×