DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿਲ੍ਹਾ ਪਰਿਸ਼ਦ ਚੋਣਾਂ ’ਚ ‘ਆਪ’ ਦੀ ਹਾਰ ਦੀ ਸਮੀਖਿਆ

ਅਧਿਕਾਰੀ ਹਲਕਿਆਂ ’ਚ ਗਰਾਂਟਾਂ ਦਾ ਲੇਖਾ-ਜੋਖਾ ਵੀ ਕਰਨ ਲੱਗੇ

  • fb
  • twitter
  • whatsapp
  • whatsapp
Advertisement

ਲੰਘੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੌਰਾਨ ਜਿਹੜੇ ਵਿਧਾਨ ਸਭਾ ਹਲਕਿਆਂ ਵਿੱਚ ਸੱਤਾਧਾਰੀ ਧਿਰ ਦੀ ਹਾਰ ਹੋਈ ਹੈ, ਉਸ ਦੀ ਸਮੀਖਿਆ ਸਰਕਾਰੀ ਪੱਧਰ ’ਤੇ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਮੰਗਲਵਾਰ ਬਾਅਦ ਦੁਪਹਿਰ ਚੁੱਪ-ਚੁਪੀਤੇ ਬਲਾਕ ਰਾਏਕੋਟ ਦੇ ਬਲਾਕ ਵਿਕਾਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿੰਗ ਹੋਈ। ਐੱਸ ਡੀ ਐੱਮ ਪਾਇਲ ਗੋਇਲ ਦੀ ਨਿਗਰਾਨੀ ਹੇਠ ਹੋਈ ਮੀਟਿੰਗ ਵਿੱਚ ਤਹਿਸੀਲਦਾਰ ਵਿਸ਼ਾਲ ਵਰਮਾ ਤੋਂ ਇਲਾਵਾ ਬੀ.ਡੀ.ਪੀ.ਓ ਮਨਜੀਤ ਸਿੰਘ ਨੇ ਵੀ ਭਾਗ ਲਿਆ। ਸਰਕਾਰੀ ਅਧਿਕਾਰੀਆਂ ਨੇ ਸੰਪਰਕ ਕਰਨ ’ਤੇ ਭਾਵੇਂ ਇਸ ਨੂੰ ‘ਰੁਟੀਨ’ ਮੀਟਿੰਗ ਕਹਿ ਕੇ ਪੱਲਾ ਝਾੜਿਆ ਹੈ ਪਰ ਕੁਝ ਸਰਪੰਚਾਂ ਅਨੁਸਾਰ ਵੱਖ-ਵੱਖ ਪਿੰਡਾਂ ਦੇ ਪੰਚਾਇਤ ਸਕੱਤਰਾਂ ਨੇ ਸਰਪੰਚਾਂ ਕੋਲੋਂ ਗਰਾਂਟਾਂ ਦੇ ਲੇਖੇ ਨਾਲ ਸਬੰਧਤ ਦਸਤਾਵੇਜ਼ ਮੰਗੇ ਸਨ। ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਕੇਂਦਰੀ ਅਤੇ ਸੂਬਾਈ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਪ੍ਰਾਪਤ ਹੋਈਆਂ ਗਰਾਂਟਾਂ ਦਾ ਵੇਰਵਾ ਮੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗਰਾਂਟਾਂ ਦੀ ਵਰਤੋਂ ਜਾਂ ਵਰਤੋਂ ਨਾ ਕਰਨ ਦੇ ਅੰਕੜਿਆਂ ਤੋਂ ਇਲਾਵਾ ਆਮ ਲੋਕਾਂ ਉਪਰ ਇਸ ਦੇ ਪ੍ਰਭਾਵ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ। ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਬਲਾਕ ਸੁਧਾਰ ਅਤੇ ਪੱਖੋਵਾਲ ਦੇ ਵਿਕਾਸ ਅਧਿਕਾਰੀਆਂ ਤੋਂ ਵੀ ਗਰਾਂਟਾਂ ਅਤੇ ਖ਼ਰਚੇ ਦੇ ਵੇਰਵੇ ਮੰਗੇ ਗਏ ਸਨ। ਸੱਤਾਧਾਰੀ ਧਿਰ ਨਾਲ ਸਬੰਧਤ ਕੁਝ ਸਰਪੰਚਾਂ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਏਕੋਟ ਬਲਾਕ ਵਿੱਚ ਵਿਕਾਸ ਕਾਰਜ ਲਗਪਗ ਠੱਪ ਪਏ ਹਨ।

Advertisement
Advertisement
×