ਸਰਕਾਰੀ ਜ਼ਮੀਨ ’ਤੇ ਵਾਰ-ਵਾਰ ਕਬਜ਼ੇ ਦੀ ਕੋਸਿਸ਼ : The Tribune India

ਸਰਕਾਰੀ ਜ਼ਮੀਨ ’ਤੇ ਵਾਰ-ਵਾਰ ਕਬਜ਼ੇ ਦੀ ਕੋਸਿਸ਼

ਸਰਕਾਰੀ ਜ਼ਮੀਨ ’ਤੇ ਵਾਰ-ਵਾਰ ਕਬਜ਼ੇ ਦੀ ਕੋਸਿਸ਼

ਨਾਜਾਇਜ਼ ਕਬਜ਼ਾ ਹਟਾਉਂਦੇ ਹੋਏ ਨਗਰ ਕੌਂਸਲ ਦੇ ਕਰਮਚਾਰੀ ।

ਰਾਮ ਗੋਪਾਲ ਰਾਏਕੋਟੀ
ਰਾਏਕੋਟ, 1 ਦਸੰਬਰ

ਪ੍ਰਸਾਸ਼ਨ ਦੀ ਨੱਕ ਹੇਠ ਕੁੱਝ ਲੋਕ ਧਰਮ ਦੀ ਆੜ ਲੈ ਕੇ ਸਰਕਾਰੀ ਥਾਵਾਂ ’ਤੇ ਕਬਜ਼ੇ ਕਰਨ ਲਈ ਬਾਜਿੱਦ ਜਾਪਦੇ ਹਨ। ਸ਼ਹਿਰ ਦੇ ਤਹਿਸੀਲ ਕੰਪਲੈਕਸ ਨੂੰ ਜਾਂਦੀ ਸੜਕ ’ਤੇ ਨਗਰ ਕੌਂਸਲ ਦੀ ਬੇਸ਼ਕੀਮਤੀ ਜਮੀਨ ’ਤੇ ਕਿਸੇ ਵਿਅਕਤੀ ਨੇ ਤੀਜੀ ਵਾਰ ਕਬਜ਼ੇ ਦੀ ਕੋਸ਼ਿਸ ਕੀਤੀ। ਕਾਰਜਸਾਧਕ ਅਫ਼ਸਰ ਨੇ ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਨਾਜਾਇਜ਼ ਕਬਜ਼ੇ ਨੂੰ ਉਥੋਂ ਹਟਵਾਇਆ। ਜ਼ਿਕਰਯੋਗ ਹੈ ਕਿ ਸੜਕ ’ਤੇ ਤਹਿਸੀਲ ਕੰਪਲੈਕਸ ਨਾਲ ਲਗੱਦੀ ਜਗ੍ਹਾ ’ਤੇ ਜੰਡ ਦਾ ਦਰਖਤ ਪਿਛਲੇ ਕਾਫੀ ਸਮੇਂ ਤੋਂ ਖੜ੍ਹਾ ਸੀ। ਸਭ ਤੋਂ ਪਹਿਲਾਂ ਕਿਸੇ ਨੇ ਇਸ ਦੁਆਲੇ ਲਾਲ ਕੱਪੜਾ ਬੰਨ੍ਹਣਾ ਸ਼ੁਰੂ ਕਰ ਦਿੱਤਾ, ਹੌਲੀ-ਹੌਲੀ ਇਸ ਥਾਂ ਦੀ ਸਾਫ਼ ਸਫ਼ਾਈ ਰੱਖਣ ਤੋਂ ਬਾਅਦ ਇੱਥੇ ਇੱਟਾਂ ਰੱਖ ਦਿੱਤੀਆਂ। ਫੇਰ ਥੜ੍ਹਾ ਉਸਾਰ ਦਿੱਤਾ, ਨਾਲ ਛੋਟੀਆਂ-ਮੋਟੀਆਂ ਹੋਰ ਉਸਾਰੀਆਂ ਕਰ ਦਿੱਤੀਆਂ ਤੇ ਇਸ ਨੂੰ ਧਾਰਮਿਕ ਸਥਾਨ ਦੀ ਸ਼ਕਲ ਦੇ ਦਿੱਤੀ। ਇਹ ਰੋਡ ਸ਼ਹਿਰ ਨੂੰ ਤਹਿਸੀਲ ਕੰਪਲੈਕਸ ਅਤੇ ਸਰਕਾਰੀ ਹਸਪਤਾਲ ਨਾਲ ਜੋੜਦੀ ਹੈ ਜਿੱਥੋਂ ਰੋਜ਼ਾਨਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਲੰਘਦੇ ਹਨ। ਨਗਰ ਕੌਂਸਲ ਪਹਿਲਾਂ ਵੀ ਇੱਥੋਂ ਦੋ ਵਾਰ ਕਬਜ਼ਾ ਹਟਾ ਚੁੱਕੀ ਸੀ। ਹੁਣ ਕਿਸੇ ਨੇ ਇਸ ਥਾਂ ’ਤੇ ਕਬਜ਼ਾ ਕਰਕੇ ਧਾਰਮਿਕ ਸਥਾਨ ਵਾਂਗ ਉਸਾਰੀ ਕਰਕੇ ਫਰਸ਼ ਆਦਿ ਲਗਾ ਦਿੱਤਾ।

ਜਾਣਕਾਰੀ ਨਹੀਂ ਸੀ, ਪਰ ਤੁਰੰਤ ਹਟਵਾ ਦੇਵਾਂਗੇ: ਕਾਰਜਸਾਧਕ ਅਫ਼ਸਰ

ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਪ੍ਰੰਤੂ ਉਹ ਇਸ ਨੂੰ ਤੁਰੰਤ ਹਟਵਾ ਦੇਣਗੇ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਕੌਂਸਲ ਦੇ ਅਮਲੇ ਨੂੰ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਜੇ ਇਸ ਕਾਰਵਾਈ ’ਚ ਕੋਈ ਵਿਘਨ ਪਾਵੇ ਤਾਂ ਉਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All