ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਹਨੇਰੀ ਕਾਰਨ ਕਈ ਦਰੱਖ਼ਤ ਡਿੱਗੇ

ਕਿਣਮਿਣ ਕਾਰਨ ਮੌਸਮ ਹੋਇਆ ਸੁਹਾਵਣਾ; ਬਿਜਲੀ ਜਾਣ ਕਾਰਨ ਜਲ ਸਪਲਾਈ ਹੋਈ ਪ੍ਰਭਾਵਿਤ

ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਹਨੇਰੀ ਕਾਰਨ ਕਈ ਦਰੱਖ਼ਤ ਡਿੱਗੇ

ਪੀਏਯੂ ਲੁਧਿਆਣਾ ਵਿੱਚ ਕਿਣਮਿਣ ਦੌਰਾਨ ਦੋ ਕੁੜੀਆਂ ਸਕੂਟਰ ’ਤੇ ਜਾਂਦੀਆਂ ਹੋਈਆਂ। -ਫੋਟੋ: ਹਿਮਾਂਸ਼ੂ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਮਈ

ਸਨਅਤੀ ਸ਼ਹਿਰ ਵਿੱਚ ਸੋਮਵਾਰ ਦੇਰ ਰਾਤ ਤੋਂ ਮੰਗਲਵਾਰ ਸਵੇਰੇ ਤੱਕ ਮੀਂਹ ਨੇ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ ਪਰ ਨਾਲ ਹੀ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਮੀਂਹ ਤੇ ਹਨ੍ਹੇਰੀ ਕਾਰਨ ਦੇਰ ਰਾਤ ਲੋਕ ਪ੍ਰੇਸ਼ਾਨ ਵੀ ਰਹੇ। ਕਈ ਥਾਵਾਂ ’ਤੇ ਦਰੱਖਤ ਤੇ ਛੋਟੇ ਬੂਟੇ ਵੀ ਡਿੱਗ ਗਏ।

ਮੀਂਹ ਤੋਂ ਬਾਅਦ ਲੁਧਿਆਣਾ ’ਚ ਮੰਗਲਵਾਰ ਨੂੰ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ। ਸਵੇਰ ਤੋਂ ਹੀ ਬੱਦਲਾਂ ਨੇ ਸ਼ਹਿਰ ਨੂੰ ਆਪਣੀ ਗ੍ਰਿਫ਼ਤ ’ਚ ਲੈ ਕੇ ਰੱਖਿਆ ਤੇ ਠੰਢੀਆਂ ਹਵਾਵਾਂ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਸਵੇਰੇ 8 ਵਜੇ ਪਾਰਾ 17 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਏਅਰ ਕੁਆਲਿਟੀ ਇੰਡੈਕਸ 162 ਦੇ ਪੱਧਰ ’ਤੇ ਰਿਹਾ। ਦੁਪਹਿਰ ਨੂੰ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਮੌਸਮ ਵਿਭਾਗ ਮੁਤਾਬਕ 25 ਮਈ ਨੂੰ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਅਤੇ ਫਿਰ ਤੋਂ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਰਾਹਤ ਦੀ ਗੱਲ ਇਹ ਹੈ ਕਿ ਹੁਣ ਲੂ ਨਹੀਂ ਚੱਲੇਗੀ।

ਕਈ ਇਲਾਕਿਆਂ ’ਚ 10 ਤੋਂ 12 ਘੰਟੇ ਰਹੀ ਬਿਜਲੀ ਗੁੱਲ

ਲੁਧਿਆਣਾ: ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਸੋਮਵਾਰ ਦੀ ਰਾਤ ਨੂੰ ਮੀਂਹ ਨਾਲ ਰਾਹਤ ਮਿਲੀ। ਪਰ ਹਨ੍ਹੇਰੀ ਨੇ ਸ਼ਹਿਰ ਦੇ ਕਈ ਇਲਾਕਿਆਂ ’ਚ ਬਿਜਲੀ ਠੱਪ ਕਰ ਦਿੱਤੀ। 10 ਤੋਂ 12 ਘੰਟੇ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਪਾਣੀ ਦੀ ਦਿੱਕਤ ਹੋਈ। ਹਨ੍ਹੇਰੀ ਕਾਰਨ ਕਿਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ, ਜਿਸ ਕਾਰਨ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਕੁਝ ਜਗ੍ਹਾ ਟਰਾਂਸਫਾਰਮਰ ਟਰਿੱਪ ਕਰ ਗਏ। ਇਹੀ ਨਹੀਂ ਕੁਝ ਇਲਾਕਿਆਂ ’ਚ ਅਚਾਨਕ ਵੋਲਟੇਜ਼ ਵਧਣ ਨਾਲ ਲੋਕਾਂ ਦੇ ਬਿਜਲੀ ਉਪਕਰਨਾਂ ਦਾ ਨੁਕਸਾਨ ਵੀ ਹੋਇਆ। ਜ਼ਿਆਦਾਤਰ ਇਲਾਕਿਆਂ ’ਚ ਸੋਮਵਾਰ ਸ਼ਾਮ ਤੱਕ ਬਿਜਲੀ ਚਾਲੂ ਹੋ ਚੁੱਕੀ ਸੀ। ਹਨ੍ਹੇਰੀ ਕਰਕੇ ਗੁਰਦੇਵ ਨਗਰ, ਹੈਬੋਵਾਲ, ਬਸਤੀ ਜੋਧੇਵਾਲ, ਸੁੰਦਰ ਨਗਰ, ਸੀਐੱਮਸੀ, ਸਿਟੀ ਸੈਂਟਰ, ਨਿਊ ਮਾਧੋਪੁਰੀ, ਸੁੰਦਰ ਨਗਰ, ਬਾਜਰਾ ਰੋਡ, ਤਾਜਪੁਰ ਰੋਡ, ਭਾਮੀਆਂ ਰੋਡ, ਚੰਡੀਗੜ੍ਹ ਰੋਡ, 33 ਫੁੱਟਾ ਰੋਡ, ਰਾਮ ਨਗਰ, ਫੋਕਲ ਪੁਆਇੰਟ ਤੋਂ ਇਲਾਵਾ ਕੰਗਣਵਾਲ, ਵਪਾਰਕ ਖੇਤਰ ਗਿਆਸਪੁਰਾ, ਡਾਬਾ, ਹੈਬੋਵਾਲ, ਅਗਰ ਨਗਰ, ਹੰਬੜਾ ਰੋਡ, ਸਾਊਥ ਸਿਟੀ, ਗੁਰਦੇਵ ਨਗਰ, ਸਰਾਭਾ ਨਗਰ, ਬੀਆਰਐੱਸ ਨਗਰ, ਸਲੇਮ ਟਾਬਰੀ, ਜਲੰਧਰ ਬਾਈਪਾਸ, ਕਿਚਲੂ ਨਗਰ, ਘੁਮਾਰ ਮੰਡੀ, ਟਰਾਂਸਪੋਰਟ ਨਗਰ, ਚੌੜਾ ਬਾਜ਼ਾਰ ਤੇ ਮਾਡਲ ਟਾਊਨ ਇਲਾਕਿਆਂ ’ਚ ਵੀ ਬਿਜਲੀ ਕਈ ਘੰਟੇ ਬੰਦ ਰਹੀ। ਬਿਜਲੀ ਬੰਦ ਹੋਣ ਕਾਰਨ ਕਈ ਖੇਤਰਾਂ ਵਿੱਚ ਲੋਕ ਪਾਣੀ ਲਈ ਦੂਜੇ ਖੇਤਰਾਂ ਵਿੱਚ ਖੱਜਲਖੁਆਰ ਹੁੰਦੇ ਰਹੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All