DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

P A U: ਪੰਜਾਬ ਖੇਤੀਬਾੜੀ ਯੂੁਨੀਵਰਸਿਟੀ ਵਿੱਚ ਦਾਖਲੇ ਲਈ ਰਿਕਾਰਡ 7,800 ਤੋਂ ਵੱਧ ਅਰਜ਼ੀਆਂ

ਵਿਦੇਸ਼ ਤੋਂ 738 ਅਰਜ਼ੀਆਂ ਪ੍ਰਾਪਤ ਹੋਈਆਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ’ਚ ਨਵੇਂ ਸੈਸ਼ਨ 2026-27 ਲਈ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਾਸਤੇ ਅਰਜ਼ੀਆਂ ਦੇ ਮਾਮਲੇ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ ਵੱਖ-ਵੱਖ ਵਿਦਿਅਕ ਵਰਗਾਂ ਵਿੱਚ ਦਾਖਲੇ ਲਈ ਨੌਜਵਾਨਾਂ ਦੀਆਂ 7,800 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਅੰਕੜੇ ਖੇਤੀਬਾੜੀ, ਭੋਜਨ ਵਿਗਿਆਨ, ਖੇਤੀ ਕਾਰੋਬਾਰ ਪ੍ਰਬੰਧਨ, ਜਨ ਸੰਚਾਰ ਅਤੇ ਕੁਦਰਤੀ ਸਰੋਤ ਪ੍ਰਬੰਧਨ ਵਿੱਚ ਵਿਸ਼ੇਸ਼ ਸਿੱਖਿਆ ਲਈ ਵਿਦਿਆਰਥੀਆਂ ਦੀ ਵਧ ਰਹੀ ਦਿਲਚਸਪੀ ਵੱਲ ਇਸ਼ਾਰਾ ਕਰਦੇ ਹਨ।

ਅੰਡਰਗ੍ਰੈਜੂਏਟ ਪ੍ਰੋਗਰਾਮਾਂ ਵਿੱਚੋਂ, ਕਾਮਨ ਐਂਟਰੈਂਸ ਟੈਸਟ ਵਿਚ 4,258 ਬਿਨੈਕਾਰਾਂ ਨੇ ਦਾਅਵੇਦਾਰੀ ਪੇਸ਼ ਕੀਤੀ ਜੋ ਪਿਛਲੇ ਸਾਲ ਪ੍ਰਾਪਤ ਹੋਈਆਂ 3,497 ਅਰਜ਼ੀਆਂ ਵਿਚ ਲਗਪਗ 22 ਪ੍ਰਤੀਸ਼ਤ ਵਾਧਾ ਹੈ। ਛੇ ਸਾਲਾ ਬੀ ਐੱਸਸੀ (ਆਨਰਜ਼) ਖੇਤੀਬਾੜੀ ਪ੍ਰੋਗਰਾਮ ਵਿੱਚ ਦਾਖਲੇ ਲਈ ਖੇਤੀਬਾੜੀ ਯੋਗਤਾ ਪ੍ਰੀਖਿਆ ਵਿੱਚ ਹੋਰ ਵਾਧਾ ਹੋਇਆ ਹੈ, ਜਿਸ ਵਿਚ ਗਿਣਤੀ 2025-26 ਵਿੱਚ 849 ਅਰਜ਼ੀਆਂ ਤੋਂ ਵੱਧ ਕੇ ਇਸ ਸਾਲ 1,104 ਹੋ ਗਈ ਹੈ। ਬੱਲੋਵਾਲ ਸੌਂਖੜੀ ਕੇਂਦਰ ਪ੍ਰਵੇਸ਼ ਪ੍ਰੀਖਿਆ ਵਿੱਚ ਵੀ ਵਾਧਾ ਦਰਜ ਕੀਤਾ ਗਿਆ, ਜਿਸ ਵਿੱਚ ਇਸ ਸਾਲ ਪਿਛਲੇ ਵਰ੍ਹੇ 667 ਦੇ ਮੁਕਾਬਲੇ 770 ਬਿਨੈਕਾਰ ਆਏ।

Advertisement

ਪੋਸਟ ਗ੍ਰੈਜੂਏਟ ਸਿੱਖਿਆ ਦੇ ਵਰਗ ’ਚ ਇਹ ਰੁਝਾਨ ਹੋਰ ਵੀ ਅਹਿਮ ਹੈ। ਕਈ ਵਿਸ਼ਿਆਂ ਨੇ ਵਧੇਰੇ ਬਿਨੈਕਾਰਾਂ ਨੂੰ ਖਿੱਚਿਆ ਹੈ ਜੋ ਉਪਲਬਧ ਸੀਟਾਂ ਦੀ ਗਿਣਤੀ ਨਾਲੋਂ ਦੁੱਗਣੇ ਤੋਂ ਵੀ ਵੱਧ ਹਨ। ਭੋਜਨ ਅਤੇ ਪੋਸ਼ਣ, ਐੱਮ ਬੀ ਏ (ਖੇਤੀ-ਕਾਰੋਬਾਰ), ਪੱਤਰਕਾਰੀ ਅਤੇ ਜਨ ਸੰਚਾਰ, ਜੰਗਲਾਤ, ਸਬਜ਼ੀਆਂ ਵਿਗਿਆਨ, ਭੂਮੀ ਵਿਗਿਆਨ, ਪੌਦਾ ਰੋਗ ਵਿਗਿਆਨ, ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ , ਭੋਜਨ ਪ੍ਰੋਸੈਸਿੰਗ ਤਕਨਾਲੋਜੀ, ਅਤੇ ਖੇਤੀਬਾੜੀ ਮੌਸਮ ਵਿਗਿਆਨ/ਖੇਤੀ ਵਿਗਿਆਨ ਵਰਗੇ ਕੋਰਸ ਚਾਹਵਾਨ ਵਿਦਿਆਰਥੀਆਂ ਲਈ ਪ੍ਰਮੁੱਖ ਖਿੱਚ ਵਜੋਂ ਉੱਭਰੇ ਹਨ। ਇਹ ਤਬਦੀਲੀ ਬਦਲਦੇ ਰੁਜ਼ਗਾਰ ਰੁਝਾਨਾਂ ਅਤੇ ਰਵਾਇਤੀ ਖੇਤੀ ਤੋਂ ਅਗਾਂਹ ਵਿਭਿੰਨ ਪੇਸ਼ੇਵਰ ਖੇਤਰ ਵਜੋਂ ਖੇਤੀਬਾੜੀ ਦੀ ਵਿਆਪਕ ਮਾਨਤਾ ਦੀ ਗਵਾਹੀ ਭਰਦੀ ਹੈ। ਯੂਨੀਵਰਸਿਟੀ ਨੂੰ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਵਿਦੇਸ਼ ਤੋਂ 738 ਅਰਜ਼ੀਆਂ ਪ੍ਰਾਪਤ ਹੋਈਆਂ ਹਨ।

Advertisement

ਪੀ ਏ ਯੂ ਨੇ ਆਪਣਾ ਵੱਕਾਰ ਸਾਬਤ ਕੀਤਾ: ਉਪ ਕੁਲਪਤੀ

ਅਰਜ਼ੀਆਂ ਵਿੱਚ ਵਾਧੇ ਸਬੰਧੀ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ ਏ ਯੂ ਨੇ ਖੇਤੀ ਖੋਜ ਅਤੇ ਸਿੱਖਿਆ ਦੇ ਖੇਤਰ ਵਿਚ ਦੇਸ਼ ਦੀ ਹੀ ਨਹੀਂ ਬਲਕਿ ਸੰਸਾਰ ਦੀ ਉੱਤਮ ਸੰਸਥਾ ਵਜੋਂ ਆਪਣੇ ਆਪ ਨੂੰ ਪ੍ਰਮਾਣਿਤ ਕੀਤਾ ਹੈ। ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ ਨੇ ਪ੍ਰਗਟਾਵਾ ਕੀਤਾ ਕਿ ਅੱਜ ਦਾ ਨੌਜਵਾਨ ਭਵਿੱਖ ਲਈ ਵਧੇਰੇ ਵਿਹਾਰਕ ਅਤੇ ਸੁਯੋਗ ਪਹੁੰਚ ਦਾ ਧਾਰਨੀ ਹੈ ਤੇ ਪੀ ਏ ਯੂ ਇਸ ਮਾਪਦੰਡ ’ਤੇ ਖਰੀ ਉਤਰਦੀ ਹੈ।

Advertisement
×