ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਕੁਹਾੜਾ ਦੀ ਅਹਿਮ ਮੀਟਿੰਗ ਜਥੇਬੰਦਕ ਮੁਖੀ ਰੁਪਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੁਸਾਇਟੀ ਦੇ ਅਧਿਕਾਰਤ ‘ਤਰਕਸ਼ੀਲ’ ਮੈਗਜ਼ੀਨ ਦਾ ਜੂਨ-ਜੁਲਾਈ ਅੰਕ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸੂਬਾ ਐਗਜ਼ੈਕਟਿਵ ਅਤੇ ਸੂਬਾ ਵਰਕਿੰਗ ਕਮੇਟੀ ਦੀ ਰਿਪੋਰਟ ’ਤੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਵਿੱਤ ਵਿਭਾਗ ਦੇ ਮੁਖੀ ਰਾਜਿੰਦਰ ਜੰਡਿਆਲੀ ਨੇ ਦੱਸਿਆ ਕਿ ਮੀਟਿੰਗ ਵਿੱਚ ਸਮਾਜ ਨੂੰ ਮਾਨਸਿਕ ਪ੍ਰੇਸ਼ਾਨੀ ਦੇਣ ਵਾਲੇ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸ ਅਤੇ ਪੁਰਾਣੇ ਰਸਮ-ਰਿਵਾਜਾਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਕਸਬਿਆਂ ਵਿੱਚ ਵਿਸ਼ੇਸ਼ ਤਰਕਸ਼ੀਲ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਵਿਗਿਆਨਕ ਸਾਹਿਤ ਦਾ ਪ੍ਰਸਾਰ ਕੀਤਾ ਜਾਵੇਗਾ। ਕੁਹਾੜਾ ਇਕਾਈ ਨੇ ਇਲਾਕੇ ਦੇ ਹਰੇਕ ਸਕੂਲ, ਕਾਲਜ, ਲਾਇਬਰੇਰੀ ਅਤੇ ਪੰਚਾਇਤ ਤੱਕ ਤਰਕਸ਼ੀਲ ਮੈਗਜ਼ੀਨ ਪਹੁੰਚਾਉਣ ਅਤੇ ਸਥਾਨਕ ਮੇਲਿਆਂ ਵਿੱਚ ਸਾਹਿਤਕ ਸਟਾਲਾਂ ਲਗਾਉਣ ਦੀ ਯੋਜਨਾ ਬਣਾਈ ਹੈ। ਮੀਟਿੰਗ ਦੌਰਾਨ ਨੌਜਵਾਨਾਂ ਵਿੱਚ ਵੱਧ ਰਹੇ ਮਾਨਸਿਕ ਰੋਗਾਂ ਅਤੇ ਨਸ਼ਿਆਂ ਦੀ ਪ੍ਰਵਿਰਤੀ ’ਤੇ ਡੂੰਘੀ ਚਿੰਤਾ ਪ੍ਰਗਟਾਈ ਗਈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਾਗਰੂਕਤਾ ਸੈਮੀਨਾਰ ਕਰਵਾਉਣ ਅਤੇ ਦੇਸ਼ ਭਗਤਾਂ ਤੇ ਵਿਗਿਆਨੀਆਂ ਦੇ ਦਿਨ ਮਨਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਮੌਕੇ ਦੀਪ ਦਿਲਵਰ, ਮਨਜੀਤ ਘਣਗਸ, ਜਗਤਾਰ ਸਿੰਘ ਦੋਰਾਹਾ, ਹਰਜਿੰਦਰ ਸਿੰਘ ਅਤੇ ਮੋਹਨ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×
