DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Ransom Demand: ਸਰਾਫ਼ ਤੋਂ 5 ਲੱਖ ਦੀ ਫਿਰੌਤੀ ਮੰਗੀ

ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ; ਕਿਊ ਆਰ ਕੋਡ ਰਾਹੀਂ ਪੈਸੇ ਮੰਗਵਾਏ; ਦੋ ਮੁਲਜ਼ਮ ਗ੍ਰਿਫ਼ਤਾਰ

  • fb
  • twitter
  • whatsapp
  • whatsapp
featured-img featured-img
ਮੁਲਜ਼ਮਾਂ ਨੁੰ ਅਦਾਲਤ ’ਚ ਪੇਸ਼ ਕਰਨ ਲਈ ਲਿਜਾਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਢਿੱਲੋਂ
Advertisement

ਸਥਾਨਕ ਨਲਕਿਆਂ ਵਾਲੇ ਚੌਕ ਸਥਿਤ ਗੋਲਡੀ ਜਿਊਲਰਜ਼ ਦੇ ਮਾਲਕ ਤੋਂ ਫ਼ੋਨ ’ਤੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸ਼ਹਿਰੀ ਦੇ ਇੰਸਪੈਕਟਰ ਪਰਮਿੰਦਰ ਸਿੰਘ ਅਤੇ ਪੜਤਾਲੀ ਅਫ਼ਸਰ ਏ ਐੱਸ ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਚਿਰਾਗ ਕਤਿਆਲ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਦਰਜ ਬਿਆਨਾਂ ਅਨੁਸਾਰ ਚਿਰਾਗ ਕਤਿਆਲ ਦੇ ਪਿਤਾ ਰਾਜਨ ਕਤਿਆਲ 23 ਜੂਨ ਨੂੰ ਅਚਾਨਕ ਬਿਮਾਰ ਹੋ ਗਏ। ਇਸ ਦੌਰਾਨ 26 ਜੂਨ ਨੂੰ ਉਨ੍ਹਾਂ ਦੇ ਮੋਬਾਈਲ ’ਤੇ 97334235126 ਨੰਬਰ ਤੋਂ ਵ੍ਹਟਸਐਪ ਕਾਲ ਆਈ। ਫ਼ੋਨ ਕਰਨ ਵਾਲੇ ਨੇ ਕਿਊ ਆਰ ਕੋਡ ਭੇਜ ਕੇ 5 ਲੱਖ ਰੁਪਏ ਮੰਗੇ ਅਤੇ ਨਾ ਦੇਣ ’ਤੇ ਪਰਿਵਾਰ ਨੂੰ ਖ਼ਤਮ ਕਰਨ ਦੀ ਧਮਕੀ ਦਿੱਤੀ। ਡਰ ਦੇ ਮਾਰੇ ਚਿਰਾਗ ਨੇ 4 ਜੁਲਾਈ ਨੂੰ ਕੋਡ ਸਕੈਨ ਕਰਕੇ 1 ਹਜ਼ਾਰ ਰੁਪਏ ਭੇਜ ਦਿੱਤੇ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਹੋਰ ਪੈਸਿਆਂ ਲਈ ਵਾਰ-ਵਾਰ ਧਮਕਾਉਣਾ ਸ਼ੁਰੂ ਕਰ ਦਿੱਤਾ। ਪੁਲੀਸ ਵਿਭਾਗ ਨੇ ਮਿਲੀ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਫੋਨ ਕਾਲ ਵਗੈਰਾ ਦੀ ਵੀ ਛਾਣਬੀਣ ਕੀਤੀ। ਇਸ ਮਾਮਲੇ ’ਚ ਪੁਲੀਸ ਨੇ ਮਨਪ੍ਰੀਤ ਸਿੰਘ ਵਾਸੀ ਪਿੰਡ ਚੜਿੱਕ ਅਤੇ ਬਿੱਟਾ ਬਰਾੜ ਵਾਸੀ ਕੋਟਲਾ ਮੇਹਰ ਸਿੰਘ ਵਾਲਾ (ਦੋਵੇਂ ਜ਼ਿਲ੍ਹਾ ਮੋਗਾ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੁਲੀਸ ਥਾਣਾ ਸ਼ਹਿਰੀ ਦੀ ਪੁਲੀਸ ਨੇ ਸੁਨਿਆਰ ਤੋਂ ਫਿਰੌਤੀ ਮੰਗਣ ਵਾਲੇ ਦੋਵਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਹਾਇਕ ਸਬ-ਇੰਸਪੈਕਟਰ ਨਰਿੰਦਰ ਕੁਮਾਰ ਸ਼ੇਰਪੁਰੀ ਨੇ ਦੱਸਿਆ ਕਿ ਦੋਵਾਂ ਨੂੰ ਹਿਰਾਸਤ ’ਚ ਲੈਣ ਉਪਰੰਤ ਬਾਅਦ ਦੁਪਾਹਿਰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲੈ ਲਿਆ ਹੈ। ਰਿਮਾਂਡ ਦੌਰਾਨ ਦੋਵਾਂ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ।

Advertisement

Advertisement
Advertisement
×