ਰਾਜਪੂਤ ਭਾਈਚਾਰੇ ਵੱਲੋਂ ‘ਆਪ’ ਉਮੀਦਵਾਰ ਨੂੰ ਹਮਾਇਤ
ਜ਼ਿਲ੍ਹਾ ਪਰਿਸ਼ਦ ਨੀਲੋਂ ਕਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਕਈ ਪਿੰਡਾਂ ਵਿਚ ਭਾਰੀ ਗਿਣਤੀ ਰਾਜਪੂਤ ਭਾਈਚਾਰੇ ਵਲੋਂ ਉਨ੍ਹਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ। ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਵਲੋਂ ਅੱਜ ਪਿੰਡ ਕਾਉਂਕੇ ਕਲਾਂ, ਸੈਂਸੋਵਾਲ, ਹੇਡੋਂ ਬੇਟ ਅਤੇ ਹੋਰ ਕਈ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਭੁਪਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਰਾਜਪੂਤ ਭਾਈਚਾਰੇ ਉਸ ਨਾਲ ਚੱਟਾਨ ਵਾਂਗ ਆ ਖੜ੍ਹਾ ਹੋਇਆ ਹੈ, ਉੱਥੇ ਬਾਕੀ ਸਾਰੇ ਵਰਗਾਂ ਵੱਲੋਂ ਉਸਦੀ ਚੋਣ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੇ ਹਨ ਅਤੇ ਵੋਟਰਾਂ ਵੱਲੋਂ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਹਲਕਾ ਸਮਰਾਲਾ ਦੇ ਜ਼ਿਲਾ ਪਰਿਸ਼ਦ ਜ਼ੋਨ ਨੀਲੋਂ ਕਲਾਂ ਅਤੇ ਸਾਰੇ ਬਲਾਕ ਸਮਿਤੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਭੁਪਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਵਿਚ ਚੋਣ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਨਾਲ ਹੀ ਪਿੰਡਾਂ ਦੇ ਸਰਪੰਚ ਤੇ ਪੰਚਾਇਤ ਮੈਂਬਰ ‘ਆਪ’ ਉਮੀਦਵਾਰਾਂ ਨੂੰ ਸਮਰਥਨ ਦੇ ਕੇ ਜਿਤਾਉਣ ਲਈ ਯਤਨਸ਼ੀਲ ਹਨ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਹਲਕਾ ਸਮਰਾਲਾ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਪਿੰਡਾਂ ਦਾ ਸਰਵਪੱਖੀ ਵਿਕਾਸ ਜਾਰੀ ਰੱਖਣ ਲਈ ‘ਆਪ’ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਇਸ ਮੌਕੇ ਉਨ੍ਹਾਂ ਨਾਲ ਨੰਬਰਦਾਰ ਬਾਗ ਸਿੰਘ, ਗੁਰਿੰਦਰ ਸਿੰਘ ਨੂਰਪੁਰ, ਗੁਰਜੰਟ ਸਿੰਘ ਜੰਟਾ, ਗੁਰਨਾਮ ਸਿੰਘ ਖਾਲਸਾ, ਸਰੂਪ ਸਿੰਘ, ਗੁਰਵੀਰ ਸਿੰਘ ਖੇੜਾ, ਆੜ੍ਹਤੀ ਬਲਵਿੰਦਰ ਸਿੰਘ, ਜਸਵੀਰ ਸਿੰਘ ਗਿੱਲ, ਸਰਪੰਚ ਧਰਮਪਾਲ, ਇੰਦਰਜੀਤ ਸਿੰਘ ਗੋਗੀਆ, ਅਸ਼ੋਕ ਕੁਮਾਰ, ਰੌਸ਼ਨ ਲਾਲ, ਪਵਨ ਕੁਮਾਰ, ਗੁਰਪ੍ਰੀਤ ਸਿੰਘ ਰਾਜੂ, ਕਸ਼ਮੀਰੀ ਲਾਲ, ਸ਼ੀਤਲ ਕੁਮਾਰ, ਜਰਨੈਲ ਸਿੰਘ ਆਦਿ ਵੀ ਮੌੌਜੂਦ ਸਨ।
