DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ

ਸੜਕ ਸੁਰੱਖਿਆ ਮਹੀਨੇ ਤਹਿਤ ਮੁਫ਼ਤ ਹੈਲਮੇਟ ਵੰਡੇ

  • fb
  • twitter
  • whatsapp
  • whatsapp
featured-img featured-img
ਭਾਈ ਬਾਲਾ ਚੌਕ ਵਿੱਚ ਹੈਲਮੇਟ ਵੰਡਦੇ ਹੋਏ ਪੁਲੀਸ ਅਧਿਕਾਰੀ।
Advertisement

ਪੰਜਾਬ ਸਟੇਟ ਰੋਡ ਸੇਫਟੀ ਐਡਵਾਈਜ਼ਰੀ ਕਮੇਟੀ ਵੱਲੋਂ ਪੰਜਾਬ ਨੂੰ ਟਰੈਫਿਕ ਮੁਕਤ ਅਤੇ ਸੜਕੀ ਦੁਰਘਟਨਾ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ 1 ਜਨਵਰੀ ਤੋਂ 31 ਜਨਵਰੀ ਤੱਕ ਟ੍ਰੈਫਿਕ ਜਾਗਰੂਕਤਾ ਮਹੀਨਾ ਮਨਾਇਆ ਜਾ ਰਿਹਾ ਹੈ। ਅੱਜ ਪੰਜਾਬ ਸਟੇਟ ਰੋਡ ਸੇਫਟੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਡਾ. ਜਗਜੀਤ ਸਿੰਘ ਆਹੂਜਾ, ਮਨਦੀਪ ਕੇਸ਼ਵ ਗੁੱਡੂ ਅਤੇ ਪ੍ਰਤੀਕ ਵਰਮਾ ਵੱਲੋਂ ਏ ਸੀ ਪੀ ਗੁਰਦੇਵ ਸਿੰਘ ਨਾਲ ਮਿਲ ਕੇ ਭਾਈ ਬਾਲਾ ਚੌਕ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ।‌ ਉਨ੍ਹਾਂ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਏ ਸੀ ਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਬਿਨਾਂ ਹੈਲਮੇਟ 37,000 ਵਿਅਕਤੀਆਂ ਦੀ ਮੌਤ ਹੋਈ ਹੈ ਇਸ ਲਈ ਕਮੇਟੀ ਵੱਲੋਂ ਮੁਫ਼ਤ ਹੈਲਮਟ ਵੰਡੇ ਜਾ ਰਹੇ ਹਨ। ਇਸ ਮੌਕੇ ਬਿਨਾਂ ਹੈਲਮੇਟ ਦੋ ਪਹੀਆ ਵਾਹਨ ਚਾਲਕਾਂ ਨੂੰ 100 ਦੇ ਕਰੀਬ ਮੁਫ਼ਤ ਹੈਲਮਟ ਵੰਡੇ ਗਏ ਅਤੇ ਹੈਲਮਟ ਦੀ ਮਹੱਤਤਾ ਬਾਰੇ ਜਾਣੂ ਕਰਾਇਆ ਗਿਆ। ਜ਼ੋਨਲ ਟ੍ਰੈਫਿਕ ਇੰਚਾਰਜ਼ ਸੁਨੀਤਾ ਸ਼ਰਮਾ ਨੇ ਦੱਸਿਆ ਕਿ 31 ਜਨਵਰੀ ਤੱਕ ਕੁਲ 1000 ਹੈਲਮੇਟ ਵੰਡੇ ਜਾਣਗੇ।

Advertisement

Advertisement
Advertisement
×