DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭੋਜਨ ਦੀ ਬਰਬਾਦੀ ਰੋਕਣ ਬਾਰੇ ਜਾਗਰੂਕ ਕੀਤਾ

ਸਤਵਿੰਦਰ ਬਸਰਾ ਲੁਧਿਆਣਾ, 1 ਅਕਤੂਬਰ ਪੀਏਯੂ ਵਿੱਚ ਭੋਜਨ ਦੇ ਨੁਕਸਾਨ ਅਤੇ ਖਰਾਬੇ ਬਾਰੇ ਜਾਗਰੂਕਤਾ ਦਾ ਕੌਮਾਂਤਰੀ ਦਿਵਸ ਮਨਾਇਆ ਗਿਆ। ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵੱਲੋਂ ਖੇਤੀ ਇੰਜਨੀਅਰਾਂ ਦੀ ਭਾਰਤੀ ਸੁਸਾਇਟੀ ਦੇ ਪੰਜਾਬ ਚੈਪਟਰ ਦੇ ਸਹਿਯੋਗ ਨਾਲ ਇਹ ਦਿਹਾੜਾ ਮਨਾਇਆ ਗਿਆ।...

  • fb
  • twitter
  • whatsapp
  • whatsapp
featured-img featured-img
ਭੋਜਨ ਦੇ ਨੁਕਸਾਨ ਅਤੇ ਖਰਾਬੇ ਬਾਰੇ ਮਾਡਲ ਬਣਾਉਣ ਦੇ ਮੁਕਾਬਲੇ ਦੇ ਜੇਤੂ ਅਤੇ ਭਾਗ ਲੈਣ ਵਾਲੇ ਵਿਦਿਆਰਥੀ।
Advertisement

ਸਤਵਿੰਦਰ ਬਸਰਾ

ਲੁਧਿਆਣਾ, 1 ਅਕਤੂਬਰ

Advertisement

ਪੀਏਯੂ ਵਿੱਚ ਭੋਜਨ ਦੇ ਨੁਕਸਾਨ ਅਤੇ ਖਰਾਬੇ ਬਾਰੇ ਜਾਗਰੂਕਤਾ ਦਾ ਕੌਮਾਂਤਰੀ ਦਿਵਸ ਮਨਾਇਆ ਗਿਆ। ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵੱਲੋਂ ਖੇਤੀ ਇੰਜਨੀਅਰਾਂ ਦੀ ਭਾਰਤੀ ਸੁਸਾਇਟੀ ਦੇ ਪੰਜਾਬ ਚੈਪਟਰ ਦੇ ਸਹਿਯੋਗ ਨਾਲ ਇਹ ਦਿਹਾੜਾ ਮਨਾਇਆ ਗਿਆ। ਇਸ ਮੌਕੇ ਡਾਇਰੈਕਟਰ ਡਾ. ਨਚੀਕੇਤ ਕੋਤਵਾਲੀਵਾਲੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਸਮਾਗਮ ਦੀ ਸ਼ੁਰੂਆਤ ਵਿੱਚ ਡਾ. ਆਲਮ ਨੇ ਕਿਹਾ ਕਿ ਦੁਨੀਆ ਵਿਚ ਸਾਰਿਆਂ ਲਈ ਵਾਧੂ ਭੋਜਨ ਪੈਦਾ ਹੁੰਦਾ ਹੈ ਪਰ ਫਿਰ ਵੀ ਲੱਖਾਂ ਲੋਕ ਭੁੱਖ ਅਤੇ ਕੁਪੋਸ਼ਣ ਤੋਂ ਪੀੜਤ ਹਨ? ਟਿਕਾਊ ਵਿਕਾਸ ਲਈ ਭੋਜਨ ਦੀ ਸੰਭਾਲ ਅਤੇ ਨੁਕਸਾਨ ਤੋਂ ਮੁਕਤੀ ਲਾਜ਼ਮੀ ਹੈ।

Advertisement

ਮਹਿਮਾਨ ਬੁਲਾਰੇ ਈ.ਆਰ. ਪੁਨੀਤ ਮਹਿੰਦੀਰੱਤਾ ਨੇ ਚਰਚਾ ਕੀਤੀ ਕਿ ਕਿਵੇਂ ਉਹ ਫਾਸਫਾਈਨ ਗੈਸ ਦੀ ਵਰਤੋਂ ਕਰਕੇ ਵੱਡੇ ਸਾਈਲੋਜ਼ ਵਿੱਚ ਸਟੋਰ ਕੀਤੇ ਅਨਾਜ ਨੂੰ ਸੁਰੱਖਿਅਤ ਕਰਦੇ ਹਨ। ਦੂਜੇ ਮਹਿਮਾਨ ਬੁਲਾਰੇ ਈ.ਆਰ. ਅੰਸ਼ੁਮਨ ਮੋਦਗਿੱਲ ਨੇ ‘ਭੋਜਨ ਦੀ ਰਹਿੰਦ-ਖੂੰਹਦ ਅਤੇ ਨੁਕਸਾਨ ਤੇ ਵੰਡ ਲੜੀ ਬਾਰੇ ਉੱਦਮੀਆਂ ਦਾ ਦ੍ਰਿਸ਼ਟੀਕੋਣ’ ਵਿਸ਼ੇ ’ਤੇ ਗੱਲ ਕੀਤੀ। ਡਾ. ਰਾਕੇਸ਼ ਸ਼ਾਰਦਾ ਨੇ ਵਿਦਿਆਰਥੀਆਂ ਨਾਲ ਕੂੜੇ ਨੂੰ ਆਸਾਨੀ ਨਾਲ ਉਪਯੋਗੀ ਉਤਪਾਦਾਂ ਵਿੱਚ ਬਦਲਣ ਬਾਰੇ ਗੱਲਬਾਤ ਕੀਤੀ। ਡਾ. ਰਾਜਨ ਅਗਰਵਾਲ ਨੇ ਸਮਾਗਮ ਕਰਵਾਉਣ ਲਈ ਪ੍ਰਬੰਧਕਾਂ ਦੀ ਟੀਮ ਨੂੰ ਵਧਾਈ ਦਿੱਤੀ। ਮੁੱਖ ਮਹਿਮਾਨ ਡਾ. ਨਚੀਕੇਤ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਮਾਜ ਦੀ ਮਾਨਸਿਕਤਾ ਨੂੰ ਬਦਲ ਕੇ ਭੋਜਨ ਦੀ ਬਰਬਾਦੀ ਨੂੰ ਰੋਕਿਆ ਜਾ ਸਕਦਾ ਹੈ। ਪ੍ਰੋਗਰਾਮ ਵਿੱਚ ਮਾਡਲ ਮੇਕਿੰਗ ਮੁਕਾਬਲੇ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਪ੍ਰੋ. ਡਾ. ਟੀ ਸੀ ਮਿੱਤਲ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਾਰੇ ਭਾਗੀਦਾਰਾਂ, ਪ੍ਰਬੰਧਕਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

Advertisement
×