ਲੁਧਿਆਣਾ ਵਿੱਚ ਮੀਂਹ ਨੇ ਵਧਾਈ ਠੰਢ : The Tribune India

ਲੁਧਿਆਣਾ ਵਿੱਚ ਮੀਂਹ ਨੇ ਵਧਾਈ ਠੰਢ

ਲੁਧਿਆਣਾ ਵਿੱਚ ਮੀਂਹ ਨੇ ਵਧਾਈ ਠੰਢ

ਲੁਧਿਆਣਾ ਵਿੱਚ ਮੀਂਹ ਦੌਰਾਨ ਆਪਣੀ ਮੰਜ਼ਿਲ ਵੱਲ ਜਾਂਦਾ ਹੋਇਆ ਰਾਹਗੀਰ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜਨਵਰੀ

ਸਨਅਤੀ ਸ਼ਹਿਰ ਵਿੱਚ ਠੰਢ ਲਗਾਤਾਰ ਵਧਦੀ ਜਾ ਰਹੀ ਹੈ, ਬੁੱਧਵਾਰ ਸਵੇਰੇ ਕੁੱਝ ਮਿੰਟਾਂ ਲਈ ਸੂਰਜ ਦੇਵਤਾ ਦੇ ਦਰਸ਼ਨ ਹੋਏ ਤੇ ਉਸ ਤੋਂ ਬਾਅਦ ਫਿਰ ਸੂਰਜ ਬੱਦਲਾਂ ਵਿਚਾਲੇ ਲੁੱਕ ਗਿਆ। ਸ਼ਾਮ ਹੁੰਦੇ ਹੁੰਦੇ ਸਾਢੇ 6 ਵਜੇ ਲੁਧਿਆਣਾ ਦੇ ਕੁੱਝ ਇਲਾਕਿਆਂ ਵਿੱਚ ਮੀਂਹ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਸ਼ਹਿਰ ਵਿੱਚ ਠੰਢ ਹੋਰ ਵੀ ਵਧ ਗਈ। ਮੀਂਹ ਤੋਂ ਬਾਅਦ ਲੁਧਿਆਣਾ ਵਿੱਚ ਠੰਢ ਹਵਾ ਚੱਲਣ ਲੱਗੀ। ਇਸਠ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਉਧਰ, ਧੁੱਪ ਨਾ ਨਿਕਲਣ ਕਾਰਨ ਵੀ ਲੋਕ ਪ੍ਰੇਸ਼ਾਨ ਹੋ ਰਹੇ ਹਨ। ਸਨਅਤੀ ਸ਼ਹਿਰ ਵਿੱਚ ਪਿਛਲੇ 10 ਦਿਨਾਂ ਤੋਂ ਧੁੱਪ ਦੇ ਗਾਇਬ ਹੋਣ ਨਾਲ ਸ਼ੀਤ ਲਹਿਰ ਨੇ ਵੀ ਲੋਕਾਂ ਨੂੰ ਕੰਭਣੀ ਛੇੜੀ ਹੋਈ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਰੋਜ਼ਾਨਾ ਲੁਧਿਆਣਾ ਵਿੱਚੋਂ ਘੱਟ ਘੱਟ ਤਾਪਮਾਨ 6 ਤੋਂ 8 ਡਿਗਰੀ ਦੇ ਵਿਚਾਲੇ ਹੀ ਰਹਿ ਰਿਹਾ ਹੈ। ਠੰਢ ਦੇ ਨਾਲ ਹੀ ਸਵੇਰੇ ਤੇ ਰਾਤ ਨੂੰ ਬਾਹਰੀ ਇਲਾਕਿਆਂ ਵਿੱਚ ਸੰਘਣੀ ਧੁੰਦ ਪੈਂਦੀ ਰਹਿੰਦੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਹਾਲੇ ਸ਼ਹਿਰ ਵਾਸੀਆਂ ਨੂੰ ਇਸੇ ਤਰ੍ਹਾਂ ਠੰਢ ਦਾ ਸਾਹਮਣਾ ਕਰਨਾ ਪਵੇਗਾ। ਦਿਨ ਦਾ ਤਾਪਮਾਨ ਥੋੜ੍ਹਾ ਵਧੇਗਾ, ਪਰ ਰਾਤ ਦਾ ਤਾਪਮਾਨ ਘੱਟ ਹੋਣ ’ਤੇ ਠੰਢ ’ਚ ਵਾਧਾ ਹੋਵੇਗਾ। ਦੱਸ ਦਈਏ ਕਿ ਇਸ ਸਾਲ ਦੇ ਪਹਿਲੇ ਮਹੀਨੇ ’ਚ ਹੀ ਕਈ ਦਿਨ ਮੀਂਹ ਪੈਣ ਕਾਰਨ ਠੰਢ ਲਗਾਤਾਰ ਵਧ ਰਹੀ ਹੈ। ਆਉਣ ਵਾਲੇ ਦਿਨਾਂ ’ਚ ਠੰਢ ਹੋਰ ਵਧਣ ਦੇ ਆਸਾਰ ਦੱਸੇ ਜਾ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਮਹੀਨੇ ਵਿੱਚ ਹੁਣ ਤੱਕ ਰਿਕਾਰਡ ਤੋੜ ਮੀਂਹ ਪੈ ਚੁੱਕਿਆ ਹੈ ਤੇ ਹੁਣ ਅੱਗੇ ਵੀ ਹੋਰ ਮੀਂਹ ਪੈਣ ਦੇ ਆਸਾਰ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਸ਼ਹਿਰ

View All