ਮੀਂਹ ਅਤੇ ਗੜਿਆਂ ਨੇ ਫਸਲਾਂ ਨੁਕਸਾਨੀਆਂ

ਖੇਤਾਂ ਤੇ ਮੰਡੀਆਂ ਵਿੱਚ ਭਰਿਆ ਪਾਣੀ; ਕਿਸਾਨਾਂ ਦੇ ਚਿਹਰੇ ਮੁਰਝਾਏ

ਮੀਂਹ ਅਤੇ ਗੜਿਆਂ ਨੇ ਫਸਲਾਂ ਨੁਕਸਾਨੀਆਂ

ਪਿੰਡ ਸੇਹ ਵਿੱਚ ਮੀਂਹ ਦੇ ਪਾਣੀ ਵਿੱਚ ਡੁੱਬੀ ਫ਼ਸਲ ਨੂੰ ਵਿਖਾਉਂਦੇ ਹੋਏ ਕਿਸਾਨ।

ਸਤਵਿੰਦਰ ਬਸਰਾ

ਲੁਧਿਆਣਾ, 24 ਅਕਤੂਬਰ

ਸਨਅਤੀ ਸ਼ਹਿਰ ਵਿੱਚ ਸ਼ਨਿੱਚਰਵਾਰ ਦੇਰ ਰਾਤ ਤੋਂ ਐਤਵਾਰ ਦਿਨ ਚੜ੍ਹੇ ਤੱਕ ਪਏ ਬੇ-ਮੌਸਮੀ ਮੀਂਹ ਅਤੇ ਕਿਤੇ ਕਿਤੇ ਹੋਈ ਗੜ੍ਹੇਮਾਰੀ ਨੇ ਜਿੱਥੇ ਨੀਵੀਆਂ ਸੜਕਾਂ ’ਤੇ ਪਾਣੀ ਖੜ੍ਹਾ ਕਰ ਦਿੱਤਾ, ਉੱਥੇ ਖੇਤਾਂ ਅਤੇ ਮੰਡੀਆਂ ਵਿੱਚ ਪਈਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ। ਦੂਜੇ ਪਾਸੇ ਮੌਸਮ ਮਾਹਿਰਾਂ ਅਨੁਸਾਰ 25 ਅਕਤੂਬਰ ਤੋਂ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਮਨੁੱਖ ਵੱਲੋਂ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਕਰਕੇ ਮੌਸਮ ਵਿੱਚ ਆਏ ਦਿਨ ਬਦਲਾਅ ਆ ਰਹੇ ਹਨ। ਸ਼ਨਿੱਚਰਵਾਰ ਤੋਂ ਐਤਵਾਰ ਦਿਨ ਚੜ੍ਹੇ ਤੱਕ ਪਿਆ ਮੀਂਹ ਇਸ ਬਦਲਾਅ ਦੀ ਹੀ ਨਿਸ਼ਾਨੀ ਮੰਨਿਆ ਜਾ ਰਿਹਾ ਹੈ। ਇਹ ਮੀਂਹ ਰਾਤ ਕਰੀਬ 10 ਕੁ ਵਜੇ ਕਿਣਮਿਣ ਨਾਲ ਸ਼ੁਰੂ ਹੋਇਆ ਜੋ ਅੱਧੀ ਰਾਤ ਤੱਕ ਪੂਰੇ ਜ਼ੋਰ ਨਾਲ ਪਿਆ ਅਤੇ ਇਸ ਦੌਰਾਨ ਕਈ ਵਾਰ ਰੁਕ ਰੁਕ ਕੇ ਗੜ੍ਹੇਮਾਰੀ ਵੀ ਹੋਈ। ਹਨੇਰ੍ਹੀ ਅਤੇ ਮੀਂਹ ਨਾਲ ਕਾਫੀ ਫਸਲ ਹੇਠਾਂ ਬੈਠ ਗਈ ਜਿਸ ਦੇ ਦਾਣੇ ਖਰਾਬ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਜੇਕਰ ਪੀਏਯੂ ਦੀ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਦੀ ਮੰਨੀਏ ਤਾਂ ਇਹ ਮੀਂਹ ਜੰਮੂ-ਕਸ਼ਮੀਰ ਵਾਲੇ ਪਾਸਿਓਂ ਆਇਆ ਹੈ। ਮੀਂਹ ਦੇ 23 ਅਤੇ 24 ਅਕਤੂਬਰ ਨੂੰ ਆਉਣ ਦੀ ਸੰਭਾਵਨਾ ਤਾਂ ਪਹਿਲਾਂ ਹੀ ਬਣੀ ਹੋਈ ਸੀ। ਕਈ ਨੀਵੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਕਈ ਦਾਣਾ ਮੰਡੀਆਂ ਵਿੱਚ ਵੀ ਖੁੱਲ੍ਹੇ ਅਕਾਸ਼ ਹੇਠਾਂ ਪਏ ਝੋਨ ਨੂੰ ਇਸ ਮੀਂਹ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ।

ਸਮਰਾਲਾ (ਡੀਪੀਐੱਸ ਬੱਤਰਾ) ਬੇਮੌਸਮੀ ਬਰਸਾਤ ਨੇ ਫ਼ਸਲਾਂ ਦੀ ਭਾਰੀ ਤਬਾਹੀ ਕੀਤੀ ਹੈ। ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਨੂੰ ਤਾਂ ਨੁਕਸਾਨ ਪਹੁੰਚਿਆ ਹੀ ਹੈ, ਪਰ ਨਾਲ ਹੀ ਮੰਡੀਆਂ ਵਿੱਚ ਆਈ ਹੋਈ ਫ਼ਸਲ ਵੀ ਮੀਂਹ ਦੀ ਮਾਰ ਹੇਠ ਆ ਗਈ ਹੈ। ਸਮਰਾਲਾ ਦੀ ਅਨਾਜ ਮੰਡੀ ਵਿਚ ਵੀ ਬਿਨਾਂ ਤਰਪਾਲ ਤੋਂ ਖੁੱਲ੍ਹੇ ਅਸਮਾਨ ਥੱਲੇ ਪਈ ਝੋਨੇ ਦੀ ਫਸਲ ਭਿੱਜ ਗਈ ਹੈ। ਮੰਡੀ ਵਿਚ ਮੀਂਹ ਦਾ ਪਾਣੀ ਭਰ ਜਾਣ ’ਤੇ ਖਰੀਦ ਕੀਤੀ ਫ਼ਸਲ ਦੀਆਂ ਬੋਰੀਆਂ ਵੀ ਪਾਣੀ ਦੀ ਮਾਰ ਹੇਠ ਆ ਗਈਆਂ ਹਨ। ਹਾਲਾਂਕਿ ਮੰਡੀ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਫ਼ਸਲ ਬਚਾਉਣ ਲਈ ਇਨ੍ਹਾਂ ਨੂੰ ਤਰਪਾਲਾਂ ਨਾਲ ਢਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਭਾਰੀ ਬਰਸਾਤ ਅੱਗੇ ਸਾਰੇ ਯਤਨ ਬੇਕਾਰ ਸਿੱਧ ਹੋਏ।

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਕੱਲ੍ਹ ਦੇਰ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਜੋ ਅੱਜ ਸ਼ਾਮ ਤੱਕ ਜਾਰੀ ਰਹੀ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਨੂੰ ਹੋਇਆ ਜਿਨ੍ਹਾਂ ਮੰਡੀ ’ਚ ਵਿਕਣ ਲਈ ਆਈ ਫਸਲ ਭਿੱਜ ਗਈ ਅਤੇ ਖੇਤਾਂ ਵਿਚ ਖੜ੍ਹੀ ਵਿਛ ਗਈ। ਮਾਛੀਵਾੜਾ ਅਨਾਜ ਮੰਡੀ ਅਤੇ ਇਸ ਦੇ ਨਾਲ ਲੱਗਦੇ ਉਪ ਖਰੀਦ ਕੇਂਦਰ ਸ਼ੇਰਪੁਰ ਬੇਟ, ਹੇਡੋਂ ਬੇਟ, ਬੁਰਜ ਪਵਾਤ ਤੇ ਲੱਖੋਵਾਲ ਦੀ ਗੱਲ ਕਰੀਏ ਤਾਂ ਇੱਥੇ ਕਰੀਬ 30 ਹਜ਼ਾਰ ਕੁਇੰਟਲ ਝੋਨਾ ਕਿਸਾਨਾਂ ਦਾ ਵਿਕਣ ਲਈ ਪਿਆ ਹੈ ਪਰ ਭਾਰੀ ਮੀਂਹ ਕਾਰਨ ਇਹ ਫਸਲ ਜਿੱਥੇ ਭਿੱਜ ਗਈ ਉੱਥੇ ਇਸ ਵਿਚ ਨਮੀ ਦੀ ਮਾਤਰਾ ਵੱਧ ਜਾਣ ਕਾਰਨ ਇਸ ਨੂੰ ਵੇਚਣ ’ਚ ਮੁਸ਼ਕਲ ਆਵੇਗੀ। ਮੀਂਹ ਕਾਰਨ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ ਜਿਸ ਕਾਰਨ ਝੋਨੇ ਦੀ ਕਟਾਈ ਦਾ ਕੰਮ ਵੀ ਪੱਛੜ ਜਾਵੇਗਾ ਅਤੇ ਕਣਕ ਦੀ ਬਿਜਾਈ ਵੀ ਪ੍ਰਭਾਵਿਤ ਹੋਵੇਗੀ।

ਜਗਰਾਉਂ (ਜਸਬੀਰ ਸਿੰਘ ਸ਼ੇਤਰਾ ): ਝੋਨੇ ਵਿੱਚ ਨਮੀ ਦੀ ਮਾਤਰਾ ਕਰਕੇ ਪ੍ਰੇਸ਼ਾਨ ਕਿਸਾਨ ਲਈ ਅਗਲੇ ਦਿਨ ਹੋਰ ਪ੍ਰੇਸ਼ਾਨੀ ਭਰੇ ਹੋਣਗੇ ਕਿਉਂਕਿ ਬੇਮੌਸਮਾ ਮੀਂਹ ਕਿਸਾਨਾਂ ’ਤੇ ਕਹਿਰ ਬਣ ਕੇ ਟੁੱਟਿਆ ਹੈ। ਇਸ ਮੀਂਹ ਨਾਲ ਜਿੱਥੇ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਸਮੇਤ ਹੋਰਨਾਂ ਮੰਡੀਆਂ ’ਚ ਲੱਖਾਂ ਕੁਇੰਟਲ ਝੋਨਾ ਭਿੱਜ ਗਿਆ ਹੈ, ਉਥੇ ਹੀ ਖੇਤਾਂ ’ਚ ਖੜ੍ਹੇ ਝੋਨੇ ਨੂੰ ਮੀਂਹ ਤੋਂ ਇਲਾਵਾ ਹਨ੍ਹੇਰੀ ਦੀ ਵੀ ਮਾਰ ਪਈ ਹੈ। ਖੇਤੀਬਾੜੀ ਵਿਭਾਗ ਨੇ ਮੰਨਿਆ ਹੈ ਕਿ ਇਸ ਮੀਂਹ ਕਰਕੇ ਇਕ ਤੋਂ ਦੋ ਫ਼ੀਸਦੀ ਝੋਨੇ ਦੇ ਝਾੜ ’ਤੇ ਅਸਰ ਪੈ ਸਕਦਾ ਹੈ। ਉਂਝ ਇਲਾਕੇ ’ਚ ਗੜੇਮਾਰੀ ਤੋਂ ਬਚਾਅ ਰਿਹਾ।। ਇਸ ਮੀਂਹ ਨੇ ਪ੍ਰਸ਼ਾਸਨ ਦੇ ਪ੍ਰਬਧਾਂ ਦੀ ਪੋਲ ਵੀ ਖੋਲ੍ਹ ਦਿੱਤੀ ਕਿਉਂਕਿ ਮੰਡੀਆਂ ’ਚ ਝੋਨੇ ਨੂੰ ਢਕਣ ਲਈ ਲੋੜੀਂਦੀ ਮਾਤਰਾ ’ਚ ਤਿਰਪਾਲਾਂ ਹੀ ਨਹੀਂ ਮਿਲੀਆਂ। ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵੇਲੇ ਹਰ ਤਰ੍ਹਾਂ ਦਾ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਨ ਵਾਲੇ ਮਾਰਕੀਟ ਕਮੇਟੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਤਿਰਪਾਲਾਂ ਦਾ ਪ੍ਰਬੰਧ ਆੜ੍ਹਤੀਆਂ ਨੇ ਕਰਨਾ ਹੁੰਦਾ ਹੈ ਅਤੇ ਜਿਹੜੇ ਆੜ੍ਹਤੀ ਨਾਕਾਮ ਰਹੇ ਹਨ ਤੇ ਉਨ੍ਹਾਂ ਦੀ ਨਾਕਾਮੀ ਕਰਕੇ ਕਿਸਾਨਾਂ ਦੇ ਝੋਨੇ ਦਾ ਨੁਕਸਾਨ ਹੋਣ ਬਾਰੇ ਜਾਇਜ਼ਾ ਲੈ ਕੇ ਬਣਦੀ ਕਾਰਵਾਈ ਹੋਵੇਗੀ।

ਭਾਰੀ ਮੀਂਹ ਨੇ ਆਲੂ ਦੀ ਫ਼ਸਲ ਕੀਤੀ ਨਸ਼ਟ

ਸਮਰਾਲਾ (ਡੀਪੀਐੱਸ ਬੱਤਰਾ): ਬੇਮੌਸਮੀ ਬਰਸਾਤ ਨੇ ਪੰਜਾਬ ਵਿੱਚ ਝੋਨੇ ਦੇ ਨਾਲ-ਨਾਲ ਆਲੂ ਦੀ ਫ਼ਸਲ ਦਾ ਵੀ ਭਾਰੀ ਨੁਕਸਾਨ ਕੀਤਾ ਹੈ। ਸੂਬੇ ਵਿੱਚ ਤਾਜ਼ੀ ਬਿਜਾਈ ਕੀਤੀ ਆਲੂ ਦੀ ਫ਼ਸਲ ਦੇ ਉੱਪਰ ਦੀ ਪਾਣੀ ਲੰਘ ਜਾਣ ’ਤੇ ਇਹ ਫ਼ਸਲ ਪੂਰੀ ਤਰਾਂ ਨਸ਼ਟ ਹੋ ਗਈ ਹੈ ਅਤੇ ਪਹਿਲਾ ਤੋਂ ਹੀ ਘਾਟੇ ਦੀ ਮਾਰ ਝੱਲ ਰਹੇ ਪੰਜਾਬ ਦੇ ਆਲੂ ਕਾਸ਼ਤਕਾਰ ਤਬਾਹੀ ਕੰਢੇ ਪੁੱਜ ਗਏ ਹਨ। ਪਿੰਡ ਸੇਹ ਦੇ ਕਿਸਾਨ ਸੁਰਜੀਤ ਸਿੰਘ ਦੀ 26 ਏਕੜ ਵਿੱਚ ਬਿਜਾਈ ਕੀਤੀ ਆਲੂ ਦੀ ਫ਼ਸਲ ਬਰਬਾਦ ਹੋ ਗਈ ਹੈ ਅਤੇ ਇਹ ਕਿਸਾਨ ਇਸ ਵੇਲੇ ਡੂੰਘੇ ਆਰਥਿਕ ਸੰਕਟ ਅਤੇ ਚਿੰਤਾ ਵਿੱਚ ਘਿਰ ਗਿਆ ਹੈ। ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ, ਉਸ ਦਾ ਆਲੂ ਦੇ ਬੀਜ ਅਤੇ ਖਾਦ ਉੱਤੇ ਕਰੀਬ 7 ਲੱਖ ਰੁਪਏ ਦੀ ਖਰਚ ਹੋਇਆ ਸੀ ਅਤੇ ਮੀਂਹ ਨੇ ਉਸ ਦਾ ਸਭ ਕੁਝ ਬਰਬਾਦ ਕਰ ਦਿੱਤਾ ਹੈ। ਪਿੰਡ ਬਘੌਰ ਦੇ ਇੱਕ ਹੋਰ ਕਿਸਾਨ ਕੇਸਰ ਸਿੰਘ ਨੇ ਦੱਸਿਆ ਕਿ ਉਸ ਦੇ ਆਲੂ ਦੀ ਫ਼ਸਲ ਦੇ 4 ਏਕੜ ਸਮੇਤ 3 ਏਕੜ ਵਿੱਚ ਝੋਨੇ ਦੀ ਫ਼ਸਲ ਅਤੇ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਤਬਾਹ ਹੋ ਚੁੱਕਾ ਹੈ। ਕਿਸਾਨਾਂ ਨੇ ਸਰਕਾਰ ਕੋਲੋ ਮੰਗ ਕੀਤੀ ਹੈ, ਕਿ ਤੁਰਤ ਨੁਕਸਾਨ ਦੀ ਗਿਰਦਾਵਰੀ ਕਰਵਾਕੇ ਪੂਰਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ। ਓਧਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਸੂਬੇ ਵਿੱਚ ਫ਼ਸਲਾਂ ਦੇ ਹੋਏ ਖਰਾਬੇ ਲਈ ਕੇਂਦਰ ਸਰਕਾਰ ਨੂੰ ਕੁਦਰਤੀ ਆਫ਼ਤ ਰਾਹਤ ਫੰਡ ਵਿੱਚੋਂ ਕਿਸਾਨਾਂ ਲਈ ਤੁਰੰਤ 100 ਫੀਸਦੀ ਨੁਕਸਾਨ ਦੀ ਭਰਪਾਈ ਲਈ ਰਾਹਤ ਪੈਕੇਜ ਦੀ ਮੰਗ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜ਼ਖ਼ਮੀਆਂ ਹੋਈਆਂ ਕੁਝ ਲੜਕੀਆਂ ਹਸਪਤਾਲ ਦਾਖਲ ਕਰਵਾਈਆਂ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

* ਮੀਡੀਆ ਦੇ ਇੱਕ ਹਿੱਸੇ ਵੱਲੋਂ ਸਰਵਉੱਚ ਅਦਾਲਤ ਨੂੰ ‘ਖਲਨਾਇਕ’ ਦੱਸਣ ਉਤ...

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਪੁਲੀਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਦੀ ਭਾਲ ਆਰੰਭ...

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 99,974 ਹੋਈ

ਸ਼ਹਿਰ

View All