ਮੀਂਹ ਕਾਰਨ ਸੜਕ ਵਿੱਚ ਪਾੜ ਪਿਆ

ਮੀਂਹ ਕਾਰਨ ਸੜਕ ਵਿੱਚ ਪਾੜ ਪਿਆ

ਸੱਗੂ ਚੌਕ ਲਾਗੇ ਮੀਂਹ ਕਾਰਨ ਸਡ਼ਕ ’ਤੇ ਪਏ ਪਾਡ਼ ਦਾ ਦ੍ਰਿਸ਼। -ਫੋਟੋ: ਅਸ਼ਵਨੀ ਧੀਮਾਨ

ਲੁਧਿਆਣਾ (ਗੁਰਿੰਦਰ ਸਿੰਘ): ਸਿਵਲ ਲਾਈਨ ਸਥਿਤ ਮਹਾਰਾਜ ਨਗਰ ਨੇੜੇ ਇੱਕ ਸੜਕ ਵਿੱਚ ਮੀਂਹ ਕਾਰਨ ਪਾੜ ਪੈ ਗਿਆ, ਜਿਸ ਕਾਰਨ ਪਾਣੀ ਦੀ ਸਪਲਾਈ ਅਤੇ ਆਵਾਜਾਈ ਪ੍ਰਭਾਵਿਤ ਰਹੀ। ਫਿਰੋਜ਼ਪੁਰ ਰੋਡ ਤੋਂ ਹੰਬੜਾਂ ਰੋਡ ਨੂੰ ਜਾਂਦੇ ਹੋਏ ਸੱਗੂ ਚੌਕ ਲਾਗੇ ਸੜਕ ਦੇ ਐਨ ਵਿਚਕਾਰ ਦੋ ਥਾਵਾਂ ’ਤੇ ਪਏ ਪਾੜ ਕਾਰਨ ਸੀਵਰੇਜ ਪਾਈਪਾਂ ਵੀ ਨੁਕਸਾਨੀਆਂ ਗਈਆਂ ਹਨ। ਖੁਰਾਕ ਤੇ ਸਿਵਲ ਸਪਲਾਈਜ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਪ੍ਰੀਤ ਗੋਗੀ ਨੇ ਅੱਜ ਉਕਤ ਇਲਾਕੇ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਇਸ ਪਾੜ ਨੂੰ ਪੂਰਨ ਲਈ ਤੁਰੰਤ ਪ੍ਰਭਾਵੀ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਹ ਇਲਾਕਾ ਭਾਰਤ ਭੂਸ਼ਨ ਆਸ਼ੂ ਦੇ ਵਿਧਾਨ ਸਭਾ ਹਲਕੇ ਦਾ ਹਿੱਸਾ ਹੈ ਅਤੇ ਇੱਥੇ ਪਿਛਲੇ ਸਮੇਂ ਦੌਰਾਨ ਵੀ ਦੋ ਵਾਰ ਬਰਸਾਤਾਂ ਦੌਰਾਨ ਵੱਡੇ ਪਾੜ ਪੈਣ ਕਾਰਨ ਕਈ ਮਹੀਨੇ ਆਵਾਜਾਈ ਬੰਦ ਰਹੀ ਸੀ। ਇਸ ਮੌਕੇ ਨਗਰ ਨਿਗਮ ਦੇ ਐੱਸਈ ਰਵਿੰਦਰ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਸੂਚਨਾ ਮਿਲਦਿਆਂ ਹੀ ਅਮਲੇ ਨੂੰ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਇਸ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਇਲਾਕਾ ਵਾਸੀਆਂ ਨੂੰ ਪਾਣੀ ਦੀ ਸਪਲਾਈ ਦੇਣ ਲਈ ਪ੍ਰਬੰਧ ਕੀਤੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All