ਸਬਜ਼ੀ ਮੰਡੀ ਦੇ ਪ੍ਰਧਾਨ ਈਲੂ ਦੀ ਗ੍ਰਿਫ਼ਤਾਰੀ ਲਈ ਛਾਪੇ : The Tribune India

ਸਬਜ਼ੀ ਮੰਡੀ ਦੇ ਪ੍ਰਧਾਨ ਈਲੂ ਦੀ ਗ੍ਰਿਫ਼ਤਾਰੀ ਲਈ ਛਾਪੇ

ਸਬਜ਼ੀ ਮੰਡੀ ਦੇ ਪ੍ਰਧਾਨ ਈਲੂ ਦੀ ਗ੍ਰਿਫ਼ਤਾਰੀ ਲਈ ਛਾਪੇ

ਪੁਲੀਸ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪੁੱਜੇ ਮਨੋਜ ਕੁਮਾਰ ਦੇ ਰਿਸ਼ਤੇਦਾਰ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਸਤੰਬਰ

ਪੁਲੀਸ ਟਾਸਕ ਫੋਰਸ (ਐੱਸਟੀਐੱਫ) ਨੇ ਸਬਜ਼ੀ ਮੰਡੀ ਦੇ ਆੜ੍ਹਤੀਏ ਮਨੋਜ ਕੁਮਾਰ ਦੀ ਕਾਰ ਵਿਚ ਅੱਧਾ ਕਿਲੋ ਅਫ਼ੀਮ ਕਥਿਤ ਰਖਵਾ ਕੇ ਉਸਨੂੰ ਤੇ ਉਸਦੇ ਸਾਥੀ ਆੜ੍ਹਤੀਆਂ ਨੂੰ ਨਸ਼ਾ ਤਸਕਰੀ ਦੇ ਝੂਠੇ ਮਾਮਲੇ ’ਚ ਫਸਾਉਣ ਦੇ ਮਾਮਲੇ ਵਿੱਚ ਸਬਜ਼ੀ ਮੰਡੀ ਦੇ ਪ੍ਰਧਾਨ ਗੁਰਕਮਲ ਸਿੰਘ ਉਰਫ਼ ਈਲੂ ਨੂੰ ਨਾਜ਼ਮਦ ਕੀਤਾ ਹੈ ਅਤੇ ਉਸ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਐੱਸਟੀਐੱਫ ਵੱਲੋਂ ਇਸ ਮਾਮਲੇ ’ਚ ਪਹਿਲਾਂ ਮੁਕੇਸ਼ ਕੁਮਾਰ ਖਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਐੱਸਟੀਐੱਫ ਨੂੰ ਦੱਸਿਆ ਕਿ ਮੰਡੀ ਪ੍ਰਧਾਨ ਈਲੂ ਨੇ ਉਸਨੂੰ ਕਥਿਤ ਤੌਰ ’ਤੇ ਅਫ਼ੀਮ ਰੱਖਣ ਲਈ ਕਿਹਾ ਸੀ ਤੇ ਮਨੋਜ ਕੁਮਾਰ ਨੂੰ ਰੰਜਿਸ਼ ਕਾਰਨ ਫਸਾਉਣਾ ਚਾਹੁੰਦਾ ਸੀ। ਜਾਂਚ ਤੋਂ ਬਾਅਦ ਐੱਸਟੀਐੱਫ ਦੀ ਟੀਮ ਇਸ ਕੇਸ ਵਿੱਚ ਈਲੂ ਨੂੰ ਨਾਜ਼ਮਦ ਕਰ ਕੇ ਉਸਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਮੰਡੀ ਦੇ ਪ੍ਰਧਾਨ ਈਲੂ ਨੂੰ ਨਾਜ਼ਮਦ ਕਰਨ ਦੀ ਪੁਸ਼ਟੀ ਐੱਸਟੀਐੱਫ ’ਚ ਤੈਨਾਤ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਕੀਤੀ ਸੀ। ਉਧਰ, ਪੀੜਤ ਮਨੋਜ ਕੁਮਾਰ ਦਾ ਪਰਿਵਾਰ ਉਸ ਦਿਨ ਇਨੋਵਾ ਕਾਰ ਵਿੱਚ ਸਵਾਰ ਸਾਥੀ ਦਿਨੇਸ਼ ਕੁਮਾਰ ਉਰਫ਼ ਵਿੱਕੀ ਤੇ ਰਜਨ ਵਰਮਾ ਨਾਲ ਪੁਲੀਸ ਕਮਿਸਨਰ ਡਾ. ਕੌਸਤਬ ਸ਼ਰਮਾ ਨੂੰ ਮਿਲਣ ਪੁੱਜੇ। ਇਸ ਦੌਰਾਨ ਉਨ੍ਹਾਂ ਦੇ ਨਾਲ ਮੰਡੀ ਦੇ ਕੁਝ ਹੋਰ ਲੋਕ ਵੀ ਮੌਜੂਦ ਸਨ। ਪੁਲੀਸ ਕਮਿਸ਼ਨਰ ਨੂੰ ਦਿੱਤੀ ਗਈ ਸ਼ਿਕਾਇਤ ’ਚ ਮਨੋਜ ਨੇ ਦੋਸ਼ ਲਾਇਆ ਕਿ ਮੰਡੀ ’ਚ ਨਾਜਾਇਜ਼ ਵਸੂਲੀ ਦਾ ਵਪਾਰ ਮੰਡੀ ਪ੍ਰਧਾਨ ਈਲੂ ਦੇ ਇਸ਼ਾਰੇ ’ਤੇ ਚੱਲ ਰਿਹਾ ਸੀ ਤੇ ਹੁਣ ਉਹ ਲਗਾਤਾਰ ਉਸਨੂੰ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਮਨੋਜ ਕੁਮਾਰ ਨੇ ਉਸਦੀ, ਪਰਿਵਾਰ ਤੇ ਦੋਸਤਾਂ ਦੀ ਸੁਰੱਖਿਆ ਲਈ ਪੁਲੀਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।

ਮਨੋਜ ਕੁਮਾਰ ਨੇ ਦੱਸਿਆ ਕਿ ਜਿਸ ਦਿਨ ਐੱਸਟੀਐੱਫ ਨੇ ਉਨ੍ਹਾਂ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਨੇ ਪੂਰੀ ਜਾਣਕਾਰੀ ਅਧਿਕਾਰੀਆਂ ਨੂੰ ਦੇ ਦਿੱਤੀ। ਅਧਿਕਾਰੀਆਂ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤੇ ਖਲੀ ਨੂੰ ਕਾਬੂ ਕੀਤਾ ਤਾਂ ਉਸਨੇ ਕਬੂਲ ਕਰ ਲਿਆ ਕਿ ਮਨੋਜ ਨਾਲ ਰੰਜਿਸ਼ ਦੇ ਚੱਲਦੇ ਉਸਨੇ ਤੇ ਈਲੂ ਨੇ ਗੱਡੀ ਵਿੱਚ ਅਫ਼ੀਮ ਰਖਵਾਈ ਸੀ। ਖਲੀ ਦੇ ਕਬੂਲਨਾਮੇ ਦੇ ਦੋ ਦਿਨ ਬਾਅਦ ਹੁਣ ਪੁਲੀਸ ਨੇ ਈਲੂ ਨੂੰ ਤਾਂ ਨਾਮਜ਼ਦ ਕਰ ਲਿਆ ਹੈ, ਪਰ ਈਲੂ ਤੇ ਉਸਦੇ ਕੁਝ ਸਾਥੀਆਂ ਤੋਂ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਕੇਸ ਵਾਪਸ ਲਵੇ। ਇਸ ਦੌਰਾਨ ਮਨੋਜ ਦੇ ਨਾਲ ਆਏ ਕੁਝ ਹੋਰ ਦੁਕਾਨਦਾਰਾਂ ਨੇ ਵੀ ਈਲੂ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਈਲੂ ਸ਼ਰੇਆਮ ਨਾਜਾਇਜ਼ ਵਸੂਲੀ ਦਾ ਧੰਦਾ ਚਲਾ ਰਿਹਾ ਸੀ। ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮਨੋਜ ਨੇ ਦੋਸ਼ ਲਾਇਆ ਕਿ ਈਲੂ ਮੰਡੀ ’ਚ ਫੜ੍ਹ ਲਾਉਣ ਵਾਲਿਆਂ ਤੋਂ ਪੈਸੇ ਲੈਂਦਾ ਸੀ। ਜਿਸ ਆੜ੍ਹਤੀਏ ’ਤੇ ਉਸਦਾ ਹੱਥ ਪੈਂਦਾ ਸੀ, ਉਹ ਉਸਤੋਂ ਪੈਸੇ ਵਸੂਲ ਕਰਦਾ ਸੀ। ਇਸ ਗੱਲ ਨੂੰ ਲੈ ਕੇ ਉਸਦਾ ਝਗੜਾ ਹੋਇਆ ਸੀ। ਸਮਝੌਤੇ ਤੋਂ ਬਾਅਦ ਈਲੂ ਗੱਡੀ ਲੈ ਗਿਆ ਤੇ ਈਲੂ ਨੇ ਆਪਣੇ ਸਾਥੀ ਖਲੀ ਦੇ ਨਾਲ ਮਿਲ ਕੇ ਉਸਨੂੰ ਫਸਾਉਣ ਲਈ ਉਸਦੀ ਗੱਡੀ ’ਚ ਅਫ਼ੀਮ ਲੁਕਾ ਦਿੱਤੀ ਤੇ ਪੁਲੀਸ ਨੂੰ ਸੂਚਨਾ ਦੇ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਸ਼ਹਿਰ

View All