ਅਦਾਲਤੀ ਕੰਪਲੈਕਸ ਦੀ ਸੁਰੱਖਿਆ ’ਤੇ ਮੁੜ ਉੱਠੇ ਸਵਾਲ : The Tribune India

ਅਦਾਲਤੀ ਕੰਪਲੈਕਸ ਦੀ ਸੁਰੱਖਿਆ ’ਤੇ ਮੁੜ ਉੱਠੇ ਸਵਾਲ

ਅਦਾਲਤੀ ਕੰਪਲੈਕਸ ਦੀ ਸੁਰੱਖਿਆ ’ਤੇ ਮੁੜ ਉੱਠੇ ਸਵਾਲ

ਲੁਧਿਆਣਾ ਵਿੱਚ ਕੋਰਟ ਕੰਪਲੈਕਸ ਦੇ ਬਾਹਰ ਵਾਹਨਾਂ ਦੀ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ

ਲੁਧਿਆਣਾ, 7 ਫਰਵਰੀ

ਅਦਾਲਤੀ ਕੰਪਲੈਕਸ ਦੇ ਬਾਹਰ ਦਿਨ ਦਿਹਾੜੇ ਸ਼ਰੇਆਮ ਚੱਲੀਆਂ ਗੋਲੀਆਂ ਨੇ ਇੱਕ ਵਾਰ ਫਿਰ ਅਦਾਲਤੀ ਕੰਪਲੈਕਸ ਦੀ ਸੁਰੱਖਿਆ ਨੂੰ ਸਵਾਲਾਂ ਦੇ ਘੇਰੇ ’ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇੱਥੇ 24 ਘੰਟੇ ਪੁਲੀਸ ਦਾ ਸਖ਼ਤ ਪਹਿਰਾ ਤੇ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮਾਂ ਦੇ ਨਾਲ-ਨਾਲ ਅਧਿਕਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਇੰਨੀ ਵੱਡੀ ਵਾਰਦਾਤ ਹੋ ਗਈ ਹੈ, ਜਿਸ ਨੇ ਲੋਕਾਂ ਨੂੰ ਦਹਿਸ਼ਤ ’ਚ ਪਾ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਹੁਣ ਪੁਲੀਸ ਦਾ ਵੀ ਡਰ ਨਹੀਂ ਰਿਹਾ। ਉਹ ਬਿਨਾਂ ਕਿਸੇ ਡਰ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਾਣਕਾਰੀ ਅਨੁਸਾਰ ਜਿਸ ਜਗ੍ਹਾਂ ਗੋਲੀਆਂ ਚੱਲੀਆਂ ਹਨ, ਉਹ ਅਦਾਲਤੀ ਕੰਪਲੈਕਸ ਦਾ ਪਿਛਲਾ ਰਸਤਾ ਹੈ।

ਅਦਾਲਤੀ ਕੰਪਕੈਕਸ ’ਚ 2021 ਵਿੱਚ ਹੋਏ ਧਮਾਕੇ ਤੋਂ ਬਾਅਦ ਪੁਲੀਸ ਨੇ ਸੁਰੱਖਿਆ ਦੇ ਲਿਹਾਜ਼ ਤੋਂ ਸਾਰੇ ਰਸਤੇ ਬੰਦ ਕਰ ਕੇ ਸਿਰਫ਼ ਮੁੱਖ ਗੇਟ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਸਨ ਪਰ ਕੁਝ ਸਮੇਂ ਬਾਅਦ ਸੁਰੱਖਿਆ ਨੂੰ ਲੈ ਕੇ ਫਿਰ ਤੋਂ ਢਿੱਲ ਵਰਤਣੀ ਸ਼ੁਰੂ ਕਰ ਦਿੱਤੀ ਗਈ ਤੇ ਪਿੱਛੇ ਵਾਲਾ ਰਸਤਾ ਖੋਲ੍ਹ ਦਿੱਤਾ ਗਿਆ। ਇਸੇ ਕਾਰਨ ਅੱਜ ਇਸ ਦਾ ਖਾਮਿਆਜ਼ਾ ਫਿਰ ਤੋਂ ਭੁਗਤਣਾ ਪਿਆ। ਅਦਾਲਤੀ ਕੰਪਲੈਕਸ ਦੇ ਬਾਹਰ ਅੱਜ ਦੋ ਧੜਿਆਂ ’ਚ ਕੁੱਟਮਾਰ ਹੋਈ ਤੇ ਫਿਰ ਗੋਲੀਆਂ ਚੱਲੀਆਂ।

ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸ਼ਰੇਆਮ ਚੱਲੀਆਂ ਚੱਲਣ ਮੌਕੇ ਪੁਲੀਸ ਦੇ ਸੁਰੱਖਿਆ ਪ੍ਰਬੰਧ ਕਿੱਥੇ ਸਨ। ਇਸ ਰਸਤੇ ਨੂੰ ਲੈ ਕੇ ਕਈ ਵਕੀਲਾਂ ਨੇ ਵੀ ਇਤਰਾਜ਼ ਜ਼ਾਹਰ ਕੀਤਾ ਸੀ ਪਰ ਬਾਅਦ ’ਚ ਫਿਰ ਸਾਰੇ ਚੁੱਪ ਹੋ ਗਏ। ਹੁਣ ਇੱਕ ਵਾਰ ਫਿਰ ਕਈ ਵਕੀਲਾਂ ਨੇ ਇਹ ਆਖਿਆ ਕਿ ਇਸ ਪਿਛਲੇ ਰਸਤੇ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਹਰ ਕੋਈ ਮੁੱਖ ਗੇਟ ਦੀ ਅੰਦਰ ਦਾਖਲ ਹੋਵੇ।

ਕਾਂਗਰਸੀ ਆਗੂ ਦੇ ਪੁੱਤਰ ਦੇ ਵਿਆਹ ’ਚ ਵੀ ਆਹਮੋ-ਸਾਹਮਣੇ ਹੋਏ ਸਨ ਮੁਲਜ਼ਮ

ਅਦਾਲਤੀ ਕੰਪਲੈਕਸ ਦੇ ਬਾਹਰ ਜਿਨ੍ਹਾਂ ਦੋਵੇਂ ਧੜਿਆਂ ’ਚ ਗੋਲੀਬਾਰੀ ਤੇ ਕੁੱਟਮਾਰ ਹੋਈ ਹੈ, ਉਨ੍ਹਾਂ ਵਿੱਚ ਕਾਫ਼ੀ ਪੁਰਾਣੀ ਰੰਜ਼ਿਸ਼ ਹੈ। ਦੱਸਿਆ ਜਾਂਦਾ ਹੈ ਕਿ ਚਾਰ ਦਿਨ ਪਹਿਲਾਂ ਸ਼ਹਿਰ ਦੇ ਇੱਕ ਕਾਂਗਰਸੀ ਆਗੂ ਦੇ ਲੜਕੇ ਦੇ ਵਿਆਹ ਸਮਾਗਮ ’ਚ ਵੀ ਉਕਤ ਦੋੋਵੇਂ ਧੜੇ ਸ਼ਾਮਲ ਹੋਏ ਸਨ ਤੇ ਉਥੇ ਵੀ ਇਹ ਆਹਮੋ-ਸਾਹਮਣੇ ਹੋ ਗਏ ਸਨ ਪਰ ਉਥੇ ਮੌਜੂਦ ਲੋਕਾਂ ਕਾਰਨ ਮਾਮਲਾ ਸ਼ਾਂਤ ਹੋ ਗਿਆ ਸੀ। ਹੁਣ ਇਕ ਧੜੇ ਦੇ ਜੰਡੂ ਅਤੇ ਭੱਲਾ ਨੂੰ ਪਤਾ ਸੀ ਕਿ ਹਿਮਾਂਸ਼ੂ ਤੇ ਜਸਪ੍ਰੀਤ ਸਾਥੀਆਂ ਨਾਲ ਪੇਸ਼ੀ ’ਤੇ ਆਉਣ ਵਾਲਾ ਹੈ, ਜਿਸ ਕਾਰਨ ਉਨ੍ਹਾਂ ਨੇ ਪਹਿਲਾਂ ਹੀ ਤਿਆਰੀ ਕਰ ਲਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All