DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjabi Sahit Sabha Malaudh: ਮਦਨੀਪੁਰ ਦੀ ਕਿਤਾਬ ‘ਪੁੰਗਰਦੇ ਪੱਤ’ ਰਿਲੀਜ਼

ਪੰਜਾਬੀ ਸਾਹਿਤ ਸਭਾ ਮਲੌਦ ਦੀ ਮੀਟਿੰਗ ਦੌਰਾਨ ਕਵੀ ਗੁਰਮੀਤ ਸਿੰਘ ਮਦਨੀਪੁਰ ਦੀ ਪਲੇਠੀ ਕਿਤਾਬ ‘ਪੁੰਗਰਦੇ ਪੱਤ’ ਰਿਲੀਜ਼ ਕੀਤੀ ਗਈ। ਮੀਟਿੰਗ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਪਿਛਲੇ ਦਿਨੀਂ ਵਿਛੋੜਾ ਦੇ ਗਏ ਕਵੀਸ਼ਰ ਪ੍ਰੀਤ ਸਿੰਘ ਸੰਦਲ ਦੇ ਵਿਛੋੜੇ ਉੱਪਰ ਦੋ ਮਿੰਟ...

  • fb
  • twitter
  • whatsapp
  • whatsapp
Advertisement

ਪੰਜਾਬੀ ਸਾਹਿਤ ਸਭਾ ਮਲੌਦ ਦੀ ਮੀਟਿੰਗ ਦੌਰਾਨ ਕਵੀ ਗੁਰਮੀਤ ਸਿੰਘ ਮਦਨੀਪੁਰ ਦੀ ਪਲੇਠੀ ਕਿਤਾਬ ‘ਪੁੰਗਰਦੇ ਪੱਤ’ ਰਿਲੀਜ਼ ਕੀਤੀ ਗਈ। ਮੀਟਿੰਗ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਪਿਛਲੇ ਦਿਨੀਂ ਵਿਛੋੜਾ ਦੇ ਗਏ ਕਵੀਸ਼ਰ ਪ੍ਰੀਤ ਸਿੰਘ ਸੰਦਲ ਦੇ ਵਿਛੋੜੇ ਉੱਪਰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਭਾ ਦੀ ਕਾਰਵਾਈ ਚਲਾਉਂਦਿਆਂ ਸਟੇਜ ਸਕੱਤਰ ਗੁਰਦੀਪ ਸਿੰਘ ਮੰਡਾਹਰ ਨੇ ਲੇਖਕ ਗੁਰਮੀਤ ਸਿੰਘ ਮਦਨੀਪੁਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਲੇਖਕ ਇਸ ਇਲਾਕੇ ਦਾ ਜੰਮਪਲ ਹੈ ਅਤੇ ਪਿਛਲੇ 20 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ। ਗੁਰਮੀਤ ਸਿੰਘ ਮਦਨੀਪੁਰ ਨੇ ਇਸ ਮੌਕੇ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਸੁਣਾ ਕੇ ਰੰਗ ਬੰਨ੍ਹਿਆ। ਰਚਨਾਵਾਂ ਦੇ ਦੌਰ ਵਿੱਚ ਜਸਵੀਰ ਸਿੰਘ ਚਹਿਲ ਨੇ ਕਵਿਤਾ, ਦੁਨੀਆਂ ਦਾਰ ਸਿੰਘ ਨੇ ਮਿਨੀ ਕਹਾਣੀ, ਹਰਕਿੰਦਰ ਸਿੰਘ ਕਾਲੀਆ ਨੇ ਲੇਖ, ਪ੍ਰਧਾਨ ਹਰਮਿੰਦਰ ਪਾਲ ਸਿੰਘ ਨੇ ਗ਼ਜ਼ਲ, ਨਰਿੰਦਰ ਸਿੰਘ ਕਲਸੀ ਨੇ ਕਿਤਾਬਾਂ ਦੀ ਮਹੱਤਤਾ ਬਾਰੇ ਲੇਖ, ਛਿੰਦਾ ਮਲੌਦ ਨੇ ਗੀਤ, ਗੁਰਦੀਪ ਮੁੰਡਾਹਰ ਨੇ ਤਲਵਿੰਦਰ ਗਿੱਲ ਦੀ ਗਜ਼ਲ ਸੁਣਾਈ। ਵਿਸ਼ੇਸ਼ ਤੌਰ ’ਤੇ ਪਹੁੰਚੇ ਨਾਵਲਕਾਰ ਜਗਸੀਰ ਸਿੰਘ ਕਲਾਲਾ ਨੇ ਆਪਣੇ ਨਾਵਲ ‘ਢਾਣੀ ਮੁਖਤਿਆਰ ਸਿੰਘ’ ਵਿੱਚੋਂ ਕੁੱਝ ਅੰਸ ਪੇਸ਼ ਕੀਤੇ।

ਕਹਾਣੀਕਾਰ ਬਲਜੀਤ ਸਿੰਘ ਢਿੱਲੋਂ ਨੇ ਆਪਣੀ ਨਵੀਂ ਕਹਾਣੀਆਂ ਦੀ ਕਿਤਾਬ ‘ਮਜ਼ਬੂਰੀ ਦੀਆਂ ਜੰਜ਼ੀਰਾਂ’ ਦੀ ਸਿਰਜਣ ਪ੍ਰਕਿਰਿਆ ਸਾਂਝੀ ਕੀਤੀ। ਰਚਨਾਵਾਂ ਉੱਪਰ ਉਸਾਰੂ ਬਹਿਸ ਕਰਦਿਆਂ ਕੁਲਵਿੰਦਰ ਸਿੰਘ ਮਾਨੂੰਪੁਰੀ, ਜੋਬਨਪ੍ਰੀਤ ਸਿੰਘ ਕਾਲੀਆ, ਜਸਪ੍ਰੀਤ ਸਿੰਘ ਉੱਚੀ ਦੌਦ ਨੇ ਹਿੱਸਾ ਲਿਆ।

Advertisement

Advertisement
Advertisement
×