DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Local Body Polls: ਪਾਇਲ ਨਗਰ ਕੌਂਸਲ ਵਿੱਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ

ਕਾਂਗਰਸ ਦੇ 5, ‘ਆਪ’ ਦੇ 3, ਅਕਾਲੀ ਦਲ ਦੇ 2 ਅਤੇ 1 ਅਾਜ਼ਾਦ ਉਮੀਦਵਾਰ ਜੇਤੂ ਰਿਹਾ

  • fb
  • twitter
  • whatsapp
  • whatsapp
featured-img featured-img
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਜੇਤੂ ਉਮੀਦਵਾਰਾਂ ਨਾਲ ਫੋਟੋ ਖਿਚਵਾਉਂਦੇ ਹੋਏ।
Advertisement

ਇੱਥੇ ਨਗਰ ਕੌਂਸਲ ਚੋਣਾਂ ਦੇ 11 ਵਾਰਡਾਂ ਦੇ ਨਤੀਜਿਆਂ ਵਿੱਚੋਂ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਇੱਥੇ ਕਾਂਗਰਸ ਪਾਰਟੀ ਦੇ 5, ‘ਆਪ’ ਦੇ 3, ਸ਼੍ਰੋਮਣੀ ਅਕਾਲੀ ਦਲ ਦੇ 2 ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ। ਵਾਰਡ ਨੰਬਰ 1 ਤੋਂ ਕਾਂਗਰਸ ਦੀ ਦਾਨੋ ਰਾਣੀ, ਵਾਰਡ ਨੰਬਰ 2 ਤੋਂ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ, ਵਾਰਡ ਨੰਬਰ 3 ਤੋਂ ਬਲਜਿੰਦਰ ਕੌਰ ਆਜ਼ਾਦ, ਵਾਰਡ 4 ਤੋਂ ਕਾਂਗਰਸ ਦੇ ਧਰਮਿੰਦਰ ਸਿੰਘ, ਵਾਰਡ ਨੰਬਰ 5 ਤੋਂ ਕਾਗਰਸ ਦੀ ਮੰਜੂ ਰਾਣੀ, ਵਾਰਡ 6 ਤੋਂ ‘ਆਪ’ ਦੇ ਪਰਮਿੰਦਰ ਸਿੰਘ, ਵਾਰਡ 7 ਤੋਂ ਕਾਂਗਰਸ ਦੀ ਕਮਲਜੀਤ ਕੌਰ, ਵਾਰਡ 8 ਤੋਂ ‘ਆਪ’ ਦੇ ਸੁਖਪ੍ਰੀਤ ਸਿੰਘ ਸੋਹੀ, ਵਾਰਡ 9 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਲਜਿੰਦਰ ਕੌਰ, ਵਾਰਡ ਨੰਬਰ 10 ਤੋਂ ‘ਆਪ’ ਦੇ ਬੂਟਾ ਸਿੰਘ ਰਾਣੋ ਅਤੇ ਵਾਰਡ 11 ਤੋਂ ਕਾਂਗਰਸ ਦੀ ਮਨਜੀਤ ਕੌਰ ਜੇਤੂ ਰਹੀ।

ਨਗਰ ਕੌਂਸਲ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰਾਂ ਦੀ ਅਗਵਾਈ ਵਿਧਾਇਕ ਮਨਵਿੰਦਰ ਸਿਘ ਗਿਆਸਪੁਰਾ ਵੱਲੋਂ ਕੀਤੀ ਜਾ ਰਹੀ ਸੀ। ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਆਪਣੇ ਉਮੀਦਵਾਰਾਂ ਦੀ ਹਮਾਇਤ ਕਰ ਰਹੇ ਸਨ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਉਸ ਪਿੱਛੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ ਦੀ ਦਿਨ-ਰਾਤ ਕੀਤੀ ਮਿਹਨਤ ਰੰਗ ਲਿਆਈ ਹੈ। ਦੂਜੇ ਪਾਸੇ 2027 ’ਚ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲੀ ਭਾਜਪਾ ਨੂੰ ਸ਼ਹਿਰ ਵਿੱਚ ਨਾਮੋਸ਼ੀ ਭਰੀ ਹਾਰ ਝੱਲਣੀ ਪਈ ਹੈ। ਭਾਜਪਾ ਦੀ ਅਗਵਾਈ ਕਰ ਰਹੇ ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਨੂੰ ਆਪਣੇ ਸ਼ਹਿਰ ਦੇ 10 ਵਾਰਡਾਂ ਵਿੱਚੋਂ ਸਿਰਫ਼ 159 ਵੋਟਾਂ ਹੀ ਮਿਲੀਆਂ ਹਨ।

Advertisement

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪਾਇਲ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਹੈ, ਹੁਣ ਕਿਹੜਾ ਕਿਸ ਨਾਲ ਸਮਝੌਤਾ ਕਰ ਕੇ ਪ੍ਰਧਾਨਗੀ ਦੀ ਕੁਰਸੀ ’ਤੇ ਬੈਠੇਗਾ।

Advertisement

Advertisement
×