DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਝੱਖੜ ਕਾਰਨ ਜਨ-ਜੀਵਨ ਪ੍ਰਭਾਵਿਤ

ਕਈ ਘੰਟੇ ਬਿਜਲੀ ਸਪਲਾਈ ਠੱਪ ਰਹੀ; ਲੋਕ ਪ੍ਰੇਸ਼ਾਨ

  • fb
  • twitter
  • whatsapp
  • whatsapp
featured-img featured-img
ਮੀਂਹ ਮਗਰੋਂ ਸੜਕ ’ਤੇ ਖੜ੍ਹੇ ਪਾਣੀ ਵਿੱਚੋਂ ਲੰਘਦਾ ਹੋਇਆ ਥ੍ਰੀ-ਵ੍ਹੀਲਰ। -ਫੋਟੋ: ਅਸ਼ਵਨੀ ਧੀਮਾਨ
Advertisement

ਅੱਧੀ ਰਾਤ ਤੋਂ ਚੱਲ ਰਹੀਆਂ ਤੇਜ ਹਵਾਵਾਂ, ਭਾਰੀ ਹਨੇਰੀ ਅਤੇ ਤੂਫ਼ਾਨ ਤੋਂ ਬਾਅਦ ਮੀਂਹ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਨੇਰੀ ਅਤੇ ਤੂਫ਼ਾਨ ਕਾਰਨ ਕਈ ਥਾਵਾਂ ਤੇ ਦਰਖ਼ਤ ਡਿੱਗਣ ਨਾਲ ਬਿਜਲੀ ਦੇ ਖੰਬਿਆਂ ਅਤੇ ਤਾਰਾਂ ਨੂੰ ਨੁਕਸਾਨ ਪੁੱਜਣ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਜਿਸ ਨਾਲ ਲੋਕਾਂ ਦੇ ਰੋਜ਼ਾਨਾ ਜਨ-ਜੀਵਨ _ਤੇ ਮਾੜਾ ਅਸਰ ਪੈਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਸਥਾਨਕ ਪੱਖੋਵਾਲ ਰੋਡ ਅਤੇ ਦੁੱਗਰੀ ਇਲਾਕੇ ਵਿੱਚ ਸਥਿਤ 100 ਤੋਂ ਵੱਧ ਕਲੋਨੀਆਂ ਵਿੱਚ ਸਵੇਰੇ 6 ਵਜੇ ਤੋਂ ਬਿਜਲੀ ਬੰਦ ਹੋ ਗਈ ਜੋ ਲਗਪਗ 7 ਘੰਟੇ ਤੱਕ ਗੁੱਲ ਰਹੀ ਜਦਕਿ ਕਈ ਇਲਾਕਿਆਂ ਵਿੱਚ 9 ਘੰਟੇ ਬਿਨਾਂ ਬਿਜਲੀ ਤੋਂ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਸ ਦੌਰਾਨ ਇਨਵੈਰਟਰ ਵੀ ਜਵਾਬ ਦੇ ਗਏ ਸਨ। ਪਾਵਰਕੌਮ ਦੇ ਪੋਰਟਲ ਤੇ 9 ਵਜੇ ਬਿਜਲੀ ਆਉਣ ਦਾ ਸਮਾਂ ਲਿਖਿਆ ਗਿਆ ਸੀ ਪਰ ਇਸ ਤੋਂ ਬਾਅਦ ਮਿੱਥੇ ਸਮੇਂ ਤੋਂ ਕੁੱਝ ਮਿੰਟ ਪਹਿਲਾਂ ਹੀ ਇਹ ਸਮਾਂ ਵਧਾ ਕੇ 10 ਵਜੇ ਕਰ ਦਿੱਤਾ ਗਿਆ। ਉਸਤੋਂ ਬਾਅਦ ਇਸ ਨੂੰ ਵਧਾਕੇ 12-00 ਵਜੇ ਅਤੇ ਮੁੜ 12-30 ਕਰ ਦਿੱਤਾ ਗਿਆ। ਇਸ ਮਗਰੋਂ ਦੁਪਹਿਰ ਬਾਅਦ ਇੱਕ ਵਜੇ ਅਤੇ ਨਾਲ ਹੀ 3 ਵਜੇ ਦਾ ਸਮਾਂ ਦੱਸਿਆ ਗਿਆ। ਹਾਲਾਂਕਿ, ਕਈ ਇਲਾਕਿਆਂ ਦੇ ਲੋਕਾਂ ਨੂੰ ਉਦੋਂ ਹੈਰਾਨੀ ਹੋਈ ਜਦੋਂ ਬਿਜਲੀ ਸਪਲਾਈ ਦੁਪਹਿਰ ਬਾਅਦ ਲਗਪਗ 1.10 ਵਜੇ ਹੀ ਬਹਾਲ ਹੋ ਗਈ। ਮੋਤੀ ਬਾਗ ਕਲੋਨੀ, ਪਾਸੀ ਨਗਰ, ਫੁੱਲਾਂਵਾਲ, ਡਰਾਈਵਰ ਇਨਕਲੇਵ, ਬਸੰਤ ਵਾਟਿਕਾ, ਗੁਰੂ ਅੰਗਦ ਦੇਵ ਨਗਰ, ਹਾਊਸਫੈਡ, ਗਰੀਨ ਐਵਨਿਊ, ਬਾਬਾ ਨੰਦ ਨਗਰ, ਬਸੰਤ ਐਵਨਿਊ, ਪਾਲ ਅਸਟੇਟ, ਹਰਪ੍ਰੀਤ ਨਗਰ, ਪਾਸੀ ਕਲੋਨੀ, ਆਨੰਦ ਵਿਹਾਰ, ਉਂਕਾਰ ਵਿਹਾਰ, ਕਰਨੈਲ ਸਿੰਘ ਨਗਰ, ਅਰਬਨ ਅਸਟੇਟ ਦੁੱਗਰੀ, ਜਨਤਾ ਐਨਕਲੇਵ, ਬਸੰਤ ਸਿਟੀ, ਸ਼ਾਮ ਨਗਰ, ਸਤਜੋਤ ਨਗਰ, ਭਗਤ ਸਿੰਘ ਨਗਰ, ਸੂਦ ਇਨਕਲੇਵ , ਬਾਬਾ ਬਾਲਕ ਨਾਥ ਮੰਦਿਰ, ਸੰਤ ਇਨਕਲੇਵ, ਵਰਮਾ ਸਿਟੀ, ਗੁਰੂ ਤੇਗ ਬਹਾਦਰ ਨਗਰ, ਹਿੰਮਤ ਸਿੰਘ ਨਗਰ, ਪ੍ਰੀਤ ਨਗਰ, ਨਿਰਮਲ ਨਗਰ, ਰੋਡੇ ਫਾਟਕ, ਸ਼ਾਲੀਮਾਰ ਪਾਰਕ, ਰਾਂਚੀ ਕਲੋਨੀ, ਵਿਕਰਮਾ ਦਿਤਿਆ ਨਗਰ, ਥਰੀਕੇ ਸਿਟੀ, ਗੁਰੂ ਅਮਰਦਾਸ ਨਗਰ, ਸੁਗੰਧ ਵਿਹਾਰ, ਸੈਂਟਰਲ ਟਾਊਨ, ਕਿਰਨ ਵਿਹਾਰ, ਸਨਰਾਈਜ਼ ਕਲੋਨੀ, ਸ਼ਹੀਦ ਭਗਤ ਸਿੰਘ ਨਗਰ, ਖੰਨਾ ਕਲੋਨੀ, ਕੰਚਨ ਕਲੋਨੀ, ਫੌਜੀ ਕਲੋਨੀ, ਚੋਹਾਨ ਨਗਰ, ਹੈਪੀ ਕਲੋਨੀ, ਗੋਲਡਨ ਅਵੈਨਿਊ, ਬੇਰੀ ਕਲੋਨੀ, ਮਾਣਕ ਇਨਕਲੇਵ, ਜੀ ਕੇ ਵਿਹਾਰ, ਸਟਾਰ ਕਲੋਨੀ, ਉੱਤਮ ਵਿਹਾਰ, ਬਜਰੰਗ ਵਿਹਾਰ, ਪਿੰਡ ਮਾਣਕਵਾਲ, ਧਾਂਦਰਾ ਰੋਡ, ਗੁਰ ਗਿਆਨ ਵਿਹਾਰ, ਵੱਡੀ ਜਵੱਦੀ, ਛੋਟੀ ਜਵੱਦੀ, ਜਵੱਦੀ ਰੋਡ, ਤੂਰ ਕੰਪਲੈਕਸ ਰੋਡ, ਵਿਸ਼ਾਲ ਨਗਰ, ਕੰਚਨ ਕਲੋਨੀ, ਪੰਜਾਬੀ ਬਾਗ, ਪੰਜਾਬ ਮਾਤਾ ਨਗਰ, ਨਿਊ ਪੰਜਾਬ ਮਾਤਾ ਨਗਰ, ਬਸੰਤ ਨਗਰ‌ ਦੀ ਬਿਜਲੀ ਸਪਲਾਈ ਠੱਪ ਰਹੀ।

Advertisement

ਇਸ ਦੌਰਾਨ ਪਾਵਰਕੌਮ ਦੇ ਜੇ ਈ ਈਸ਼ਵਰ ਚੰਦਰ ਨੇ ਦੱਸਿਆ ਕਿ ਹਨੇਰੀ ਕਾਰਨ ਤਾਰਾਂ ਅਤੇ ਪੋਲਾਂ ਦੇ ਨੁਕਸਾਨ ਕਾਰਨ ਬਿਜਲੀ ਸਪਲਾਈ ਠੱਪ ਰਹੀ ਹੈ। ਐਤਵਾਰ ਨੂੰ ਛੁੱਟੀ ਹੋਣ ਕਾਰਨ ਸਟਾਫ਼ ਦੀ ਕਮੀ ਦੇ ਬਾਵਜੂਦ ਕਾਫ਼ੀ ਮੁਸ਼ੱਕਤ ਨਾਲ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਬਹਾਲ ਕੀਤੀ ਗਈ ਹੈ।

Advertisement

ਮੀਂਹ ਕਾਰਨ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਭਿੱਜੀ

ਲੁਧਿਆਣਾ (ਸਤਵਿੰਦਰ ਬਸਰਾ): ਲੁਧਿਆਣਾ ਵਿੱਚ ਅੱਜ ਸਵੇਰੇ ਆਏ ਮੀਂਹ ਤੇ ਝੱਖੜ ਨੇ ਜਿੱਥੇ ਆਸ-ਪਾਸ ਦੇ ਇਲਾਕਿਆਂ ਵਿੱਚ ਕੁੱਝ ਹੀ ਮਿੰਟਾਂ ਵਿੱਚ ਜਲ-ਥਲ ਕਰ ਦਿੱਤਾ। ਇਸ ਦੌਰਾਨ ਆਈ ਤੇਜ਼ ਹਨੇਰੀ ਨੇ ਕਈ ਇਲਾਕਿਆਂ ਵਿੱਚ ਦਰੱਖ਼ਤਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਸੁੱਟ ਦਿੱਤਾ। ਇੱਥੋਂ ਦੇ ਫਿਰੋਜ਼ਪੁਰ ਰੋਡ ’ਤੇ ਤੇਜ਼ ਹਨੇਰੀ ਨੇ ਇੱਕ ਟੀਨ ਦੀਆਂ ਚਾਦਰਾਂ ਵਾਲਾ ਸ਼ੈੱਡ ਉਡਾ ਕੇ ਦਿੱਤਾ। ਇਸ ਦੌਰਾਨ ਮੰਡੀਆਂ ਵਿੱਚ ਖੁੱਲ੍ਹੇ ਆਸਮਾਨ ਹੇਠ ਪਈ ਕਣਕ ਵੀ ਭਿੱਜ ਗਈ। ਮੀਂਹ ਕਾਰਨ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਪਾਰਾ ਡਿੱਗ ਗਿਆ ਹੈ। ਸਨਅਤੀ ਸ਼ਹਿਰ ਲੁਧਿਆਣਾ ਵਿੱਚ ਇੱਕ-ਦੋ ਦਿਨਾਂ ਤੋਂ ਟੁੱਟਵੀਂ ਬੱਦਲਵਾਈ ਅਤੇ ਸਵੇਰੇ-ਸ਼ਾਮ ਠੰਢੀਆਂ ਹਵਾਵਾਂ ਚੱਲਦੀਆਂ ਆ ਰਹੀਆਂ ਸਨ। ਅੱਜ ਸਵੇਰੇ ਅਚਾਨਕ ਆਕਾਸ਼ ਵਿੱਚ ਕਾਲੇ ਬੱਦਲ ਦਿਖਾਈ ਦਿੱਤੇ ਅਤੇ ਦੇਖਦੇ ਹੀ ਦੇਖਦੇ ਹਰ ਪਾਸੇ ਹਨੇਰਾ ਛਾ ਗਿਆ। ਸੜਕਾਂ ’ਤੇ ਕੁੱਝ ਵੀ ਦਿਖਾਈ ਨਾ ਦਿੰਦਾ ਹੋਣ ਕਰਕੇ ਵਾਹਨ ਚਾਲਕਾਂ ਨੂੰ ਆਪੋ-ਆਪਣੀਆਂ ਵਾਹਨਾਂ ਦੀਆਂ ਬੱਤੀਆਂ ਜਗਾਉਣੀਆਂ ਪਈਆਂ। ਇਸ ਦੌਰਾਨ ਤੇਜ਼ ਹਨੇਰੀ ਆਈ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਲਗਪਗ ਇੱਕ-ਡੇਢ ਘੰਟਾ ਪੂਰਾ ਹਨੇਰਾ ਰਿਹਾ, ਜ਼ੋਰਦਾਰ ਮੀਂਹ ਪਿਆ, ਬੱਦਲ ਗਰਜੇ, ਬਿਜਲੀ ਲਸ਼ਕੀ ਅਤੇ ਤੇਜ਼ ਹਨੇਰੀ ਚੱਲਦੀ ਰਹੀ। ਸੜਕਾਂ ਦੇ ਕਿਨਾਰਿਆਂ ’ਤੇ ਲੱਗੇ ਕਈ ਦਰੱਖ਼ਤ ਜੜ੍ਹੋਂ ਉੱਖੜੇ ਅਤੇ ਕਈ ਵਿਚਕਾਰੋਂ ਟੁੱਟ ਗਏ, ਕਈ ਥਾਵਾਂ ’ਤੇ ਟੀਨ ਦੀਆਂ ਚਾਦਰਾਂ ਨਾਲ ਬਣਾਏ ਸ਼ੈੱਡ ਉੱਡ ਗਏ। ਸ਼ਹਿਰ ਦੀਆਂ ਨੀਵੀਆਂ ਸੜਕਾਂ, ਗਲੀਆਂ ਵਿੱਚ ਪਾਣੀ ਭਰ ਗਿਆ। ਇੱਥੋਂ ਦੇ ਫੋਕਲ ਪੁਆਇੰਟ, ਸਮਰਾਲਾ ਚੌਕ, ਗਊਸ਼ਾਲਾ ਰੋਡ, ਤਾਜਪੁਰ ਰੋਡ, ਚੰਡੀਗੜ੍ਹ ਰੋਡ ’ਤੇ ਦਿਨ ਚੜ੍ਹੇ ਤੱਕ ਪਾਣੀ ਖੜ੍ਹਾ ਰਿਹਾ। ਉਧਰ, ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਵੀ ਮੀਂਹ ਨਾਲ ਭਿੱਜ ਗਈ। ਅੱਜ ਦੇ ਭਰਵੇਂ ਮੀਂਹ ਨਾਲ ਭਾਵੇਂ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ ਪਰ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਜਿਹੜਾ ਤਾਪਮਾਨ ਪਿਛਲੇ ਹਫਤੇ 38 ਤੋਂ 39 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਅੱਜ ਦੇ ਮੀਂਹ ਮਗਰੋਂ ਘਟ ਕੇ 31 ਤੋਂ 32 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਜੇ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਸੋਮਵਾਰ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਸੰਭਾਵਨਾ ਜਦਕਿ ਅਗਲਾ ਪੂਰਾ ਹਫ਼ਤਾ ਵੱਧ ਤੋਂ ਵੱਧ ਤਾਪਮਾਨ 33 ਤੋਂ 38 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

Advertisement
×