DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਨਤਕ ਜਥੇਬੰਦੀਆਂ ਨੇ ਟਰੰਪ ਦਾ ਪੁਤਲਾ ਫੂਕਿਆ

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੀ ਗ੍ਰਿਫ਼ਤਾਰੀ ਦਾ ਵਿਰੋਧ; ਇਨਸਾਫ਼ਪਸੰਦਾਂ ਨੂੰ ਸੰਘਰਸ਼ ਦਾ ਸੱਦਾ

  • fb
  • twitter
  • whatsapp
  • whatsapp
featured-img featured-img
 ਅਮਰੀਕੀ ਰਾਸ਼ਟਰਪੀ ਡੋਨਲਡ ਟਰੰਪ ਦਾ ਪੁਤਲਾ ਫੂਕਦੇ ਹੋਏ ਜਥੇਬੰਦੀਆਂ ਦੇ ਨੁਮਾਇੰਦੇ।
Advertisement

ਲੁਧਿਆਣੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਤਾਨਾਸ਼ਾਹ ਸਾਮਰਾਜੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਅਮਰੀਕੀ ਫੌਜਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਦੇ ਦੋਸ਼ ਹੇਠ, ਵੈਨੇਜ਼ੁਏਲਾ ਦੀ ਰਾਜਧਾਨੀ ਕਾਰਕਸ ਸਮੇਤ ਚਾਰ ਸ਼ਹਿਰਾਂ ਉਪਰ ਹਵਾਈ ਹਮਲੇ ਕਰਨ ਅਤੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ ਜਿਸ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਦੇ ਸੱਦੇ ’ਤੇ ਲੁਧਿਆਣੇ ਦੀਆਂ ਵੱਖ-ਵੱਖ ਜਮੂਹਰੀ, ਤਰਕਸ਼ੀਲ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅਮਰੀਕਾ ਦੀ ਇਸ ਧੱਕੇਸ਼ਾਹੀ ਦੇ ਵਿਰੋਧ ਵਿੱਚ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਅਤੇ ਡੋਨਲਡ ਟਰੰਪ ਦਾ ਪੁਤਲਾ ਫੂਕਦਿਆਂ ਇਸ ਘਟਨਾ ਦੀ ਨਿਖੇਧੀ ਕੀਤੀ। ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ਅਤੇ ਸੋਨੇ ਸਮੇਤ ਹੋਰ ਮਹੱਤਵਪੂਰਨ ਖਾਣਾਂ ਉੱਪਰ ਜਬਰੀ ਕਬਜ਼ਾ ਕਰਨ ਦੇ ਇਰਾਦੇ ਨਾਲ ਕੀਤੇ ਇਸ ਹਮਲੇ ਨੂੰ ਜੱਥੇਬੰਦੀਆਂ ਨੇ ਮਨੁੱਖਤਾ ਵਿਰੋਧੀ ਕਰਾਰ ਦੇ ਕੇ ਹਰ ਇਨਸਾਫ਼ ਪਸੰਦ ਜਥੇਬੰਦੀ ਨੂੰ ਇਸ ਖ਼ਿਲਾਫ਼ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ, ਨੌਜਵਾਨ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਇਨਕਲਾਬੀ ਮਜ਼ਦੂਰ ਕੇਂਦਰ, ਇਨਕਲਾਬੀ ਕੇਂਦਰ ਪੰਜਾਬ, ਮਹਾ ਸਭਾ ਲੁਧਿਆਣਾ ਦੇ ਕਾਰਕੁਨ ਜਸਵੰਤ ਜ਼ੀਰਖ, ਰਾਕੇਸ਼ ਆਜ਼ਾਦ, ਐਡਵੋਕੇਟ ਹਰਪ੍ਰੀਤ ਜ਼ੀਰਖ, ਬਲਵਿੰਦਰ ਸਿੰਘ, ਕਾਮਰੇਡ ਸੁਰਿੰਦਰ ਸਿੰਘ, ਡਾ. ਮੋਹਨ ਸਿੰਘ, ਸਤੀਸ਼ ਸਚਦੇਵਾ, ਸੁਬੇਗ ਸਿੰਘ, ਵਰੁਣ ਕੁਮਾਰ, ਜਗਜੀਤ ਸਿੰਘ, ਪ੍ਰਤਾਪ ਸਿੰਘ, ਰਾਬਿਤਾ, ਤਰਲੋਚਨ ਸਿੰਘ ਰਾਜੂ, ਮਹੇਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।

Advertisement
Advertisement
×