DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PSEB Zonal Athletics Championship: ਆਕਸਫੋਰਡ ਸਕੂਲ ਨੇ 36 ਤਗ਼ਮੇ ਜਿੱਤੇ

ਆਕਸਫੋਰਡ ਸੀਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਪੀ ਐੱਸ ਈ ਬੀ ਜ਼ੋਨਲ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 36 ਤਗ਼ਮਾ ਆਪਣੇ ਨਾਮ ਕੀਤੇ। ਅਨਿਕੇਤ ਕੁਮਾਰ ਨੇ ਹਾਈ ਜੰਪ ਅਤੇ ਜੈਵਲਿਨ ਥ੍ਰੋਅ ਵਿੱਚ ਦੋ ਸੋਨ ਤਗ਼ਮੇ ਜਿੱਤੇ। ਹੁਸਨਦੀਪ ਕੌਰ ਨੇ 200 ਮੀਟਰ ’ਚੋਂ ਸੋਨ ਤਗ਼ਮਾ...

  • fb
  • twitter
  • whatsapp
  • whatsapp
featured-img featured-img
ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨਾਲ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਅਤੇ ਕੋਚ।
Advertisement

ਆਕਸਫੋਰਡ ਸੀਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਪੀ ਐੱਸ ਈ ਬੀ ਜ਼ੋਨਲ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 36 ਤਗ਼ਮਾ ਆਪਣੇ ਨਾਮ ਕੀਤੇ। ਅਨਿਕੇਤ ਕੁਮਾਰ ਨੇ ਹਾਈ ਜੰਪ ਅਤੇ ਜੈਵਲਿਨ ਥ੍ਰੋਅ ਵਿੱਚ ਦੋ ਸੋਨ ਤਗ਼ਮੇ ਜਿੱਤੇ। ਹੁਸਨਦੀਪ ਕੌਰ ਨੇ 200 ਮੀਟਰ ’ਚੋਂ ਸੋਨ ਤਗ਼ਮਾ ਅਤੇ 100 ਮੀਟਰ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। 1500 ਮੀਟਰ ਦੀ ਦੌੜ ’ਚ ਗੁਰਲੀਨ ਕੌਰ ਢਿੱਲੋਂ ਨੇ ਚਾਂਦੀ ਤਗ਼ਮਾ, ਐਸ਼ਵਜੀਤ ਕੌਰ ਨੇ ਅੰਡਰ-19 ਡਿਸਕਸ ਥ੍ਰੋਅ ’ਚ ਸੋਨ ਤਗ਼ਮਾ ਅਤੇ ਸ਼ਾਟਪੁੱਟ ’ਚ ਚਾਂਦੀ ਜਿੱਤੀ। ਜਪਲੀਨ ਕੌਰ ਨੇ ਹਾਈ ਜੰਪ ’ਚ ਸੋਨ ਅਤੇ ਲੰਬੀ ਛਾਲ ’ਚੋਂ ਕਾਂਸੀ ਦਾ ਤਗ਼ਮਾ ਜਿੱਤਿਆ। ਏਂਜਲ ਨੇ 100 ਮੀਟਰ ਹਰਡਲਜ਼ ਵਿੱਚ ਸੋਨ ਅਤੇ ਸ਼ਾਟਪੁੱਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਅਭਿਰਾਜ ਸਿੰਘ ਨੇ 110 ਮੀਟਰ ਹਰਡਲਜ਼ ’ਚ ਸੋਨ ਅਤੇ 800 ਮੀਟਰ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

ਤਨਵੀਰ ਨੇ 100 ਮੀਟਰ ਹਰਡਲਜ਼ ਵਿੱਚ ਸੋਨ ਅਤੇ 200 ਮੀਟਰ ਵਿੱਚ ਚਾਂਦੀ ਜਿੱਤੀ। ਅਮਨੀਤ ਨੇ ਜੈਵਲਿਨ ਥਰੋਅ ਅਤੇ ਅਵਨੀਤ ਨੇ 800 ਮੀਟਰ ਦੌੜ ’ਚ ਸੋਨ ਤਗ਼ਮੇ ਜਿੱਤੇ। ਹਰਵੀਨ ਕੌਰ ਨੇ ਡਿਸਕਸ ਥਰੋਅ ’ਚ ਚਾਂਦੀ, ਅਮਨਦੀਪ ਸਿੰਘ ਸੇਖੋਂ ਨੇ ਸ਼ਾਟਪੁੱਟ, ਇਮਰਤ ਕੌਰ ਨੇ 200 ਮੀਟਰ, ਸਹਿਜਮਾਨ ਨੇ 400 ਮੀਟਰ ਹਰਡਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਮਨਜੋਤ ਸ਼ਰਮਾ 80 ਮੀਟਰ ਹਰਡਲਜ਼ ’ਚ, ਗੁਰਸਿਮਰਨ ਸਿੰਘ ਨੇ 200 ਮੀਟਰ ਦੌੜ ’ਚ, ਤਨਵੀਰ ਕੌਰ ਨੇ 200 ਮੀਟਰ ’ਚ ਦੂਜਾ ਸਥਾਨ ਹਾਸਲ ਕੀਤਾ। ਰਿਲੇਅ ਦੌੜ ਮੁਕਾਬਲਿਆਂ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ 19 ਲੜਕੀਆਂ 4×400 ਮੀਟਰ ’ਚ ਚਾਂਦੀ ਦੇ ਤਗ਼ਮੇ ਜਿੱਤੇ। ਅਭਿਰਾਜ ਸਿੰਘ ਔਲਖ ਨੇ ਡਿਸਕਸ ਥਰੋਅ ’ਚ ਤਗ਼ਮੇ ਜਿੱਤੇ। ਭਵਜੀਤ ਕੌਰ ਕੌਰ ਨੇ ਸ਼ਾਟਪੁੱਟ ਵਿੱਚ, ਦਵਨੀਤ ਕੌਰ ਨੇ 400 ਮੀਟਰ ’ਚ, ਪੂਨਮਦੀਪ ਕੌਰ ਨੇ ਉੱਚੀ ਛਾਲ, ਗੁਰਸਿਮਰਨ ਕੌਰ ਨੇ 200 ਮੀਟਰ ਦੌੜ, ਤਨਵੀਰ ਕੌਰ ਨੇ 200 ਮੀਟਰ ਦੌੜ, ਜਾਨਵੀਰ ਕੌਰ ਨੇ ਜੈਵਲਿਨ ਥਰੋਅ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ।

Advertisement

ਸਕੂਲ ਦੇ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੇ ਕਪੂਰ, ਅਕਾਦਮਿਕ ਡੀਨ ਅਸ਼ੋਕ ਗੁਪਤਾ ਅਤੇ ਸਮੂਹ ਸਟਾਫ ਨੇ ਖਿਡਾਰੀ ਅਤੇ ਸਕੂਲ ਦੇ ਖੇਡ ਵਿਭਾਗ ਇੰਚਾਰਜ ਰਵਿੰਦਰਪਾਲ ਸਿੰਘ ਅਤੇ ਸੁਮਨਦੀਪ ਕੌਰ ਦੀ ਸ਼ਲਾਘਾ ਕੀਤੀ।

Advertisement

Advertisement
×