ਮੁਸਲਿਮ ਭਾਈਚਾਰੇ ਵੱਲੋਂ ਫ਼ਰਾਂਸ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਮੁਸਲਿਮ ਭਾਈਚਾਰੇ ਵੱਲੋਂ ਫ਼ਰਾਂਸ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਫ਼ਰਾਂਸ ਦੇ ਰਾਸ਼ਟਰਪਤੀ ਦਾ ਪੁਤਲਾ ਫੂਕਦੇ ਹੋਏ ਮੁਸਲਮਾਨ।-ਫੋਟੋ: ਇੰਦਰਜੀਤ ਵਰਮਾ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਅਕਤੂਬਰ

ਮੁਸਲਿਮ ਭਾਈਚਾਰੇ ਵੱਲੋਂ ਅੱਜ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਮਜਲਿਸ ਅਹਿਰਾਰ ਇਸਲਾਮ ਦੀ ਅਗਵਾਈ ਹੇਠ ਫ਼ਰਾਂਸ ਸਰਕਾਰ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਹਜ਼ਰਤ ਮੁਹੰਮਦ  ਸਾਹਿਬ ਸਲੱਲਲਾਹੂ ਦੀ ਸ਼ਾਨ ’ਚ ਕੀਤੀ ਗਈ ਗੁਸਤਾਖੀ ’ਤੇ ਫ਼ਰਾਂਸ ਦੀਆਂ ਵਸਤਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਦੀ ਸ਼ਾਨ-ਏ-ਰਸੂਲ ਸਲੱਲਲਾਹੂ ਦੀ ਬੇਇੱਜ਼ਤੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਵਾਰ-ਵਾਰ ਫ਼ਰਾਂਸ ਵੱਲੋਂ ਹੀ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਫ਼ਰਾਂਸ ਯੂਰਪੀਅਨ ਦੇਸ਼ਾਂ ਤੋਂ ਇਸਲਾਮ ਦੇ ਵਿਰੋਧ ਦੇ ਨਾਮ ’ਤੇ ਮੋਟੇ ਫੰਡ ਬਟੋਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਦੀ ਦਰਅਸਲ ਫ਼ਰਾਂਸ ਦੇ ਕੱਟੜਪੰਥੀ ਆਪਣੇ ਦੇਸ਼ ’ਚ ਆਪਣੇ ਹੀ ਲੋਕਾਂ ਵੱਲੋਂ ਇਸਲਾਮ ਨੂੰ ਪਸੰਦ ਕਰਨ ਦੀਆਂ ਲਗਾਤਾਰ ਆ ਰਹੀਆਂ ਖਬਰਾਂ ਨਾਲ ਬੌਖਲਾ ਗਏ ਹਨ ਅਤੇ ਉਹ ਆਪਣਾ ਚਰਿੱਤਰ ਅਤੇ ਸੁਭਾਅ ਠੀਕ ਕਰਨ ਦੀ ਬਜਾਏ ਇਸਲਾਮ ’ਤੇ ਅਤਿਵਾਦ ਦਾ ਇਲਜ਼ਾਮ ਲਗਾ ਕੇ ਇਸ ਨੂੰ ਰੋਕਣਾ ਅਤੇ ਬਦਨਾਮ ਕਰਨਾ ਚਾਹੁੰਦੇ ਹਨ। ਇਸ ਮੌਕੇ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਅਤੇ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ‘ਚ ਕੀਤੀ ਜਾ ਰਹੀ ਗੁਸਤਾਖੀ ਫਰਾਂਸ ਵਾਸੀਆਂ ਦੀ ਬੁਜ਼ਦਿਲੀ ਦਰਸਾਉਂਦੀ ਹੈ। ਇਸ ਮੌਕੇ ਮੁਹੰਮਦ  ਮੁਸਤਕੀਮ ਅਹਿਰਾਰ, ਸ਼ਾਹਨਵਾਜ਼ ਖਾਨ, ਕਾਰੀ ਮੋਹਤਰਮ, ਬਬੂਲ ਖਾਨ, ਅਕਰਮ ਅਲੀ ਅਤੇ ਮੀਜਾਨ ਉਰ ਰਹਿਮਾਨ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਸ਼ਹਿਰ

View All