ਤੇਲ, ਰਸੋਈ ਗੈਸ ਤੇ ਰੇਲ ਭਾੜੇ ਵਧਾਉਣ ਖ਼ਿਲਾਫ਼ ਮੁਜ਼ਾਹਰਾ

ਤੇਲ, ਰਸੋਈ ਗੈਸ ਤੇ ਰੇਲ ਭਾੜੇ ਵਧਾਉਣ ਖ਼ਿਲਾਫ਼ ਮੁਜ਼ਾਹਰਾ

ਤੇਲ, ਰਸੋਈ ਗੈਸ ਤੇ ਰੇਲ ਭਾੜੇ ’ਚ ਵਾਧੇ ਖ਼ਿਲਾਫ਼ ਮੁਜ਼ਾਹਰੇ ’ਚ ਸ਼ਾਮਲ ਕਿਸਾਨ ਤੇ ਮਜ਼ਦੂਰ।

ਜਸਬੀਰ ਸ਼ੇਤਰਾ

ਜਗਰਾਉਂ, 1 ਮਾਰਚ

ਦਸੰਬਰ ਮਹੀਨੇ ਤੋਂ ਲੈ ਕੇ ਫਰਵਰੀ ਦੇ ਅਖੀਰ ਤੱਕ ਤਿੰਨ ਮਹੀਨੇ ਦੇ ਅੰਦਰ ਰਸੋਈ ਗੈਸ ਦੀ ਕੀਮਤ ਵਿੱਚ 225 ਰੁਪਏ ਦੇ ਵਾਧੇ ਨੇ ਜਿੱਥੇ ਹਰ ਘਰ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਰੇਲ ਭਾੜੇ ਵਿੱਚ ਵਾਧਾ ਕਰਕੇ ਲੋਕਾਂ ਦਾ ਕਚੂੰਬਰ ਕੱਢਣ ਦੀ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਫੌਰੀ ਤੌਰ ’ਤੇ ਇਹ ਵਾਧਾ ਵਾਪਸ ਲੈ ਕੇ ਰਸੋਈ ਗੈਸ ਦੀ ਕੀਮਤ ਘੱਟ ਕਰਕੇ ਆਮ ਵਰਗ ਨੂੰ ਰਾਹਤ ਦੇਵੇ। ਇਸੇ ਤਰ੍ਹਾਂ ਤੇਲ ਕੀਮਤਾਂ ਵਿੱਚ ਵੀ ਰਾਹਤ ਦੇ ਕੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਨਿਜ਼ਾਤ ਦਿਵਾਈ ਜਾਵੇ। ਇਹ ਪ੍ਰਗਟਾਵਾ ਅੱਜ ਇੱਥੇ ਕਿਸਾਨ ਜਥੇਬੰਦੀਆਂ ਵੱਲੋਂ ਤੇਲ ਅਤੇ ਰਸੋਈ ਗੈਸ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਕੀਤੇ ਗਏ ਮੁਜ਼ਾਹਰੇ ਦੌਰਾਨ ਕਿਸਾਨ ਆਗੂਆਂ ਨੇ ਕੀਤਾ। ਕਿਸਾਨ ਸੰਘਰਸ਼ ਮੋਰਚਾ ਵਿੱਚ ਵੀ ਤੇਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਬੇਲਗਾਮ ਵਾਧੇ ਅਤੇ ਰੇਲ ਭਾੜਿਆਂ ਵਿੱਚ ਦੁਗਣੇ ਵਾਧੇ ਖ਼ਿਲਾਫ਼ ਰੋਹ ਭਰਪੂਰ ਨਾਅਰਿਆਂ ਨਾਲ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਹੁਚੀ ਨਾਟਕ ਟੀਮ ਥੀਏਟਰ ਗਰੁੱਪ ਨੇ ਇਨਾਇਤ ਅਲੀ ਦੀ ਅਗਵਾਈ ਵਿੱਚ ਨੁੱਕੜ ਨਾਟਕ ‘ਜੰਗ ਜਾਰੀ ਹੈ’ ਪੇਸ਼ ਕਰਕੇ ਧਰਨਾਕਾਰੀਆਂ ਨੂੰ ਹਕੀਕਤ ਨਾਲ ਜੋੜਨ ਦੀ ਕੋਸ਼ਿਸ਼ ਕਰਦਿਆਂ ਦਿੱਲੀ ਸਘੰਰਸ਼ ਨੂੰ ਕਾਮਯਾਬ ਬਣਾਉਣ ਲਈ ਹਰ ਸੰਭਵ ਯਤਨ ਜੁਟਾਉਣ ਦਾ ਸੱਦਾ ਦਿੱਤਾ। ਸ਼ਹੀਦ ਉਧਮ ਸਿੰਘ ਟੈਕਸੀ ਉਪਰੇਟਰ ਯੂਨੀਅਨ ਦੇ ਵਰਕਰ ਮੱਖਣ ਸਿੰਘ ਸਿੱਧੂ, ਚਮਕੌਰ ਸਿੰਘ ਸਿੱਧੂ, ਵਰਿੰਦਰ ਕੁਮਾਰ, ਗੁਰਦਿਆਲ ਸਿੰਘ ਮਠਾੜੂ, ਰਜਿੰਦਰ ਸਿੰਘ ਗਰੇਵਾਲ, ਅਮਿਤ ਕਲਿਆਣ, ਰਣਦੀਪ ਸਿੰਘ ਗਿੱਲ, ਗੁਰਮੀਤ ਸਿੰਘ, ਰਜਿੰਦਰ ਸਿੰਘ, ਨਛੱਤਰ ਸਿੰਘ, ਗੁਰਦੀਪ ਸਿੰਘ ਰਾਹਲ, ਸੁਖਦੇਵ ਸਿੰਘ ਸਵੱਦੀ, ਬੇਅੰਤ ਸਿੰਘ, ਸਰਬਜੀਤ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ ਰੋਸ ਵਜੋਂ ਇਕ ਦਿਨ ਦੀ ਭੁੱਖ ਹੜਤਾਲ ਵਿੱਚ ਸ਼ਾਮਲ ਹੋਏ। ਇਸ ਸਮੇਂ ਕੰਵਲਜੀਤ ਖੰਨਾ ਨੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜਬੀਰ ਸਿੰਘ ਹੋਰਾਂ ਦੀ ਐਤਵਾਰ ਦੀ ਸੰਪਾਦਕੀ ‘ਰੁੱਖਾਂ ਦੀ ਜੀਰਾਂਦਿ’ ਸਰਲ ਕਰਕੇ ਧਰਨਾਕਾਰੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਹੋਰਨਾਂ ਖੇਤਰਾਂ ਨੂੰ ਹੜੱਪ ਜਾਣ ਤੋਂ ਬਾਅਦ ਹੁਣ ਖੇਤੀ ਨੂੰ ਖਾ ਜਾਣ ਦੀ ਨੀਅਤ ਨਾਲ ਅੱਗੇ ਵਧ ਰਹੇ ਹਨ ਅਤੇ ਮੋਦੀ ਸਰਕਾਰ ਉਨ੍ਹਾਂ ਦਾ ਰਾਹ ਇਨ੍ਹਾਂ ਕਾਲੇ ਕਾਨੂੰਨਾਂ ਰਾਹੀਂ ਸੁਖਾਲਾ ਕਰ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All