DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੱਦੋਵਾਲ ਰੇਲਵੇ ਫਾਟਕ ਖੁੱਲ੍ਹਵਾਉਣ ਲਈ ਧਰਨਾ ਜਾਰੀ

ਕਾਂਗਰਸ ਦੇ ਹਲਕਾ ਇੰਚਾਰਜ ਸੰਧੂ ਨੇ ਧਰਨੇ ’ਚ ਸ਼ਿਰਕਤ ਕੀਤੀ

  • fb
  • twitter
  • whatsapp
  • whatsapp
featured-img featured-img
ਰੇਲਵੇ ਫਾਟਕ ਖੁੱਲ੍ਹਵਾਉਣ ਲਈ ਲਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਸੰਦੀਪ ਸੰਧੂ।
Advertisement

ਲੰਮੇ ਸਮੇਂ ਤੋਂ ਬੰਦ ਪਏ ਪਿੰਡ ਬੱਦੋਵਾਲ ਰੇਲਵੇ ਫਾਟਕ ਦਾ ਰਸਤਾ ਖੁੱਲ੍ਹਵਾਉਣ ਲਈ ਚੱਲ ਰਹੇ ਧਰਨੇ ਵਿੱਚ ਅੱਜ ਪੰਜਾਬ ਕਾਂਗਰਸ ਦੇ ਜਥੇਬੰਦਕ ਸਕੱਤਰ ਅਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ।

ਉਨ੍ਹਾਂ ਕਿਹਾ ਕਿ ਫਾਟਕ ਬੰਦ ਹੋਣ ਕਰ ਕੇ ਨੇੜਲੇ ਕਈ ਪਿੰਡਾਂ ਦੇ ਲੋਕਾਂ, ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸਹੂਲਤ ਲਈ ਇਹ ਬੰਦ ਫਾਟਕ ਮੁੜ ਤੋਂ ਖੋਲ੍ਹਣਾ ਚਾਹੀਦਾ ਹੈ। ਫਾਟਕ ਖੁੱਲ੍ਹਵਾਉਣ ਲਈ ਪੱਕਾ ਧਰਨਾ ਗ੍ਰਾਮ ਪੰਚਾਇਤ ਨੇ ਸਰਪੰਚ ਜਸਮੀਤ ਕੌਰ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਨੰਬਰਦਾਰ ਅਮਰਜੋਤ ਸਿੰਘ, ਕੁਲਦੀਪ ਸਿੰਘ ਬੱਦੋਵਾਲ, ਪ੍ਰਧਾਨ ਸੁਖਵਿੰਦਰ ਸਿੰਘ ਤੇ ਹੋਰਾਂ ਦੀ ਅਗਵਾਈ ਹੇਠ ਲਾਇਆ ਹੋਇਆ ਹੈ।

Advertisement

ਧਰਨੇ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਦੱਸਿਆ ਕਿ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਜਲਦੀ ਪੰਜਾਬ ਦਾ ਦੌਰਾ ਕਰੇਗੀ। ਸਾਰੇ ਵਰਗਾਂ ਤੋਂ ਸੁਝਾਅ ਲੈ ਕੇ ਹੀ ਕਾਂਗਰਸ ਚੋਣ ਮਨੋਰਥ ਪੱਤਰ ਨੂੰ ਅੰਤਿਮ ਰੂਪ ਦੇਵੇਗੀ। ਹਰੇਕ ਵਰਗ ਦੇ ਹਿੱਤ ਇਸ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਇਸ ਨੂੰ ਲਾਗੂ ਕਰ ਕੇ ਸਾਰੇ ਵਰਗਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ। ‘ਆਪ’ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਦੀਵਾਲੀਆ ਹੋਣ ਤੋਂ ਬਚਾਉਣ ਲਈ ਇਸ ਸਰਕਾਰ ਨੂੰ ਜਲਦ ਚੱਲਦਾ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਕਾਂਗਰਸ ਦੇ ਵੱਖ-ਵੱਖ ਅਹੁਦੇਦਾਰ ਤੇ ਪੰਚ ਸਰਪੰਚ ਵੀ ਹਾਜ਼ਰ ਸਨ।

Advertisement

Advertisement
×