DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਸੀਆਂ ’ਚ ਮਜ਼ਦੂਰਾਂ ਵੱਲੋਂ ਰੋਸ ਮੁਜ਼ਾਹਰਾ

ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਦੀਆਂ ਕਾਪੀਆਂ ਸਾਡ਼ੀਆਂ

  • fb
  • twitter
  • whatsapp
  • whatsapp
featured-img featured-img
ਪਿੰਡ ਬੱਸੀਆਂ ਵਿੱਚ ਜੀ ਰਾਮ ਜੀ ਸਕੀਮ ਦੀਆਂ ਕਾਪੀਆਂ ਫੂਕਦੇ ਹੋਏ ਮਜ਼ਦੂਰ।
Advertisement

ਮਗਨਰੇਗਾ ਮਜ਼ਦੂਰਾਂ ਦੀ ਆਪਣੀਆਂ ਹੱਕੀ ਮੰਗਾਂ ਸਬੰਧੀ ਹਲਕਾ ਰਾਏਕੋਟ ਦੇ ਵੱਡੇ ਪਿੰਡ ਬੱਸੀਆਂ ਵਿੱਚ ਮੀਟਿੰਗ ਹੋਈ। ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਕਰਨੈਲ ਸਿੰਘ ਬੱਸੀਆਂ ਅਤੇ ਭਾਰਤ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਕੁਮਾਰ ਗੋਰਾ ਨੇ ਆਖਿਆ ਕਿ ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਰਾਹੀਂ ਪੰਜਾਬ ਵਿੱਚ 12 ਲੱਖ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਲੈਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਕੇਂਦਰ ਸਰਕਾਰ ਨੇ ਨਵੀਂ ਸਕੀਮ ਨੂੰ ਲਾਗੂ ਕਰਨ ਦੀ 22 ਮਈ ਤਾਰੀਕ ਮਿਥੀ ਗਈ ਸੀ। ਮਗਨਰੇਗਾ ਕਾਨੂੰਨ ਲਈ ਸੂਬਾ ਸਰਕਾਰਾਂ ਨੂੰ 40 ਫੀਸਦੀ ਹਿੱਸਾ ਦੇਣ ਲਈ ਕਿਹਾ ਗਿਆ ਹੈ, ਜਦਕਿ ਸੂਬੇ ਪਹਿਲਾਂ ਹੀ ਕੇਂਦਰ ਦੇ ਕਰਜ਼ਈ ਹਨ। ਉਨ੍ਹਾਂ ਆਖਿਆ ਕਿ ਜੀ ਰਾਮ ਜੀ ਮਿਸ਼ਨ 2025 ਦਾ ਪ੍ਰਚਾਰ ਇਸ ਕਰ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਮਿਸ਼ਨ ਅਧੀਨ ਮਜ਼ਦੂਰਾਂ ਨੂੰ ਸਿਰਫ 125 ਦਿਨ ਦਾ ਹੀ ਕੰਮ ਮਿਲੇਗਾ। ਸਰਕਾਰ ਦਾ ਅਸਲ ਮਨੋਰਥ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਵੱਲ ਧੱਕਣਾ ਹੈ। ਮੀਟਿੰਗ ਦੌਰਾਨ ਮਜ਼ਦੂਰਾਂ ਨੇ ਤਪਦੀ ਦੁਪਹਿਰੇ ਸਰਕਾਰ ਦੀਆਂ ਲੋਕ, ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਰੁਲਦਾ ਸਿੰਘ ਗੋਬਿੰਦਗੜ੍ਹ, ਪ੍ਰਿਤਪਾਲ ਸਿੰਘ ਬਿੱਟਾ ਅਤੇ ਨਿੰਦਰ ਬੜਿੰਗ ਹਾਜ਼ਰ ਸਨ।

Advertisement
Advertisement
×