DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋਰਾਹਾ ਦੇ ਨਸ਼ਾ ਤਸਕਰ ਦੀ ਪ੍ਰਾਪਰਟੀ ਫਰੀਜ਼

ਪੁਲੀਸ ਦੀ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਜਾਰੀ ਹੈ। ਦੋਰਾਹਾ ਦੀ ਡਾਕਘਰ ਰੋਡ ਦੇ ਵਸਨੀਕ ਧਰਮਵੀਰ ਗੁੱਜਰ ਅਤੇ ਉਸ ਦੀ ਪਤਨੀ ਗੀਤਾ ਦੇ ਨਾਂ ਪ੍ਰਾਪਰਟੀ ਨਸ਼ਾ ਤਸਕਰੀ ਤੋਂ ਬਣਾਏ ਜਾਣ ਦੇ ਦੋਸ਼ ਹਨ ਜਿਸ ਦੀ ਕੀਮਤ 42...

  • fb
  • twitter
  • whatsapp
  • whatsapp
Advertisement

ਪੁਲੀਸ ਦੀ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਜਾਰੀ ਹੈ। ਦੋਰਾਹਾ ਦੀ ਡਾਕਘਰ ਰੋਡ ਦੇ ਵਸਨੀਕ ਧਰਮਵੀਰ ਗੁੱਜਰ ਅਤੇ ਉਸ ਦੀ ਪਤਨੀ ਗੀਤਾ ਦੇ ਨਾਂ ਪ੍ਰਾਪਰਟੀ ਨਸ਼ਾ ਤਸਕਰੀ ਤੋਂ ਬਣਾਏ ਜਾਣ ਦੇ ਦੋਸ਼ ਹਨ ਜਿਸ ਦੀ ਕੀਮਤ 42 ਲੱਖ ਰੁਪਏ ਤੋਂ ਵਧੇਰੇ ਹੈ। ਇਸ ਪ੍ਰਾਪਰਟੀ ਨੂੰ ਡੀ ਐੱਸ ਪੀ ਪਵਨਦੀਪ ਸਿੰਘ ਦੀ ਅਗਵਾਈ ਹੇਠ ਫਰੀਜ਼ ਕੀਤਾ ਗਿਆ।

ਹੁਣ ਇਹ ਨਸ਼ਾ ਤਸਕਰ ਉਪਰੋਕਤ ਜਾਇਦਾਦ ਨਾ ਵੇਚ ਸਕਣਗੇ ਅਤੇ ਨਾ ਹੀ ਟ੍ਰਾਂਸਫਰ ਕਰ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਡਾ.ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਤੋਂ ਕੁਝ ਸਮਾਂ ਪਹਿਲਾਂ 500 ਗ੍ਰਾਮ ਆਈਸ, 150 ਗ੍ਰਾਮ ਹੈਰੋਇਨ, 20 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਕੁਝ ਡਾਲਰ ਬਰਾਮਦ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਤਹਿਤ ਨਾਗਰਾ ਕਲੋਨੀ ਮਾਛੀਵਾੜਾ ਦੇ ਵਸਨੀਕ ਜਗਦੇਵ ਸਿੰਘ ਉਰਫ਼ ਜੱਸਾ ਅਤੇ ਮਲੌਦ ਵਾਸੀ ਬਲਜਿੰਦਰ ਪੁੱਤਰ ਸ਼ੇਰੂ ਸਿੰਘ ਦੀਆਂ 1 ਕਰੋੜ 57 ਲੱਖ ਰੁਪਏ ਤੋਂ ਵਧੇਰੇ ਦੀ ਜਾਇਦਾਦ ਨੂੰ ਵੀ ਫਰੀਜ਼ ਕੀਤਾ ਗਿਆ ਹੈ। ਉਪਰੋਕਤ ਸਾਰੇ ਮੁਲਜ਼ਮ ਪੁਲੀਸ ਸ਼ਿਕੰਜੇ ਵਿਚ ਹਨ।

Advertisement

Advertisement
Advertisement
×