ਲੁਧਿਆਣਾ ਵਿੱਚ ਓਵਰਫਲੋਅ ਸੀਵਰੇਜਾਂ ਕਾਰਨ ਦਿੱਕਤਾਂ

ਲੁਧਿਆਣਾ ਵਿੱਚ ਓਵਰਫਲੋਅ ਸੀਵਰੇਜਾਂ ਕਾਰਨ ਦਿੱਕਤਾਂ

ਲੁਧਿਆਣਾ ਦੀ ਢਾਂਡਰਾ ਸੜਕ ’ਤੇ ਮੀਂਹ ਪੈਣ ਮਗਰੋਂ ਖੜ੍ਹੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ ਚਾਲਕ। -ਫੋਟੋ: ਹਿਮਾਂਸ਼ੂ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 28 ਜੁਲਾਈ

ਸਨਅਤੀ ਸ਼ਹਿਰ ਵਿੱਚ ਬਰਸਾਤ ਸ਼ੁਰੂ ਹੋਣ ਮਗਰੋਂ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਦਿੱਕਤ ਪੁਰਾਣੇ ਸ਼ਹਿਰ ਦੇ ਇਲਾਕਿਆਂ ਵਿੱਚ ਵਧੇਰੇ ਆ ਰਹੀ ਹੈ, ਜਿੱਥੇ ਬਰਸਾਤ ਦਾ ਸਾਰਾ ਪਾਣੀ ਸੀਵਰੇਜ ਵਿੱਚ ਜਾ ਰਿਹਾ ਹੈ ਤੇ ਸੀਵਰੇਜ ਓਵਰਫਲੋਅ ਹੋ ਰਹੇ ਹਨ। ਮੀਂਹ ਦੇ ਪਾਣੀ ਦੇ ਨਾਲ ਹੀ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਹੋ ਜਾਂਦਾ ਹੈ। ਸਨਅਤੀ ਸ਼ਹਿਰ ਦੇ ਬਾਲ ਸਿੰਘ ਨਗਰ, ਬਸਤੀ ਜੋਧੋਵਾਲ ਦੇ ਕਈ ਇਲਾਕੇ, ਸ਼ਿਵਪੁਰੀ, ਗੁਰੂ ਨਾਨਕ ਪੁਰਾ, ਢੰਡਾਰੀ, ਗਿਆਸਪੁਰਾ, ਸ਼ੇਰਪੁਰ, ਸ਼ਿਵਾਜੀ ਨਗਰ ਅਜਿਹੇ ਇਲਾਕੇ ਹਨ, ਜਿੱਥੇ ਸੀਵਰੇਜ ਦਾ ਪਾਣੀ ਓਵਰਫਲੋਅ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਇਸੇ ਤਹਿਤ ਅੱਜ ਵਾਰਡ ਨੰਬਰ 28 ਦੇ ਅਧੀਨ ਪੈਂਦੇ ਢੰਡਾਰੀ ਖੁਰਦ ਤੇ ਪ੍ਰੇਮ ਨਗਰ ’ਚ ਸੀਵਰੇਜ ਓਵਰਫਲੋਅ ਤੇ ਖਸਤਾਹਾਲ ਸੜਕ ਤੋਂ ਪ੍ਰੇਸ਼ਾਨ ਲੋਕਾਂ ਨੇ ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਅਮਿਤ ਸ਼ਰਮਾ, ਰਾਮ ਆਧਾਰ ਪ੍ਰਸ਼ਾਦ, ਦੀਪਕ ਸਿੰਘ, ਮੋਹਨ ਗੁਪਤਾ ਨੇ ਦੱਸਿਆ ਕਿ ਇਲਾਕੇ ਦੀ ਸਮੱਸਿਆ ਦਿਨ ਪ੍ਰਤੀ ਦਿਨ ਹੋਰ ਬੱਦਤਰ ਹੁੰਦੀ ਜਾ ਰਹੀ ਹੈ। ਨਿਗਮ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਸੀਵਰਮੈਨ ਭੇਜੇ ਜਾਂਦੇ ਹਨ। ਸੀਵਰਮੈਨ ਸਿਰਫ਼ ਇੰਜਣ ਮਸ਼ੀਨ ਲਾ ਕੇ ਪਾਣੀ ਸੜਕਾਂ ’ਤੇ ਜਮ੍ਹਾਂ ਕਰ ਦਿੰਦੇ ਹਨ ਤੇ ਮੈਨਹੋਲ ’ਚ ਲਾਈਨ ਚਲਾ ਦਿੰਦੇ ਹਨ। ਇਸ ਤੋਂ ਬਾਅਦ ਸ਼ਾਮ ਹੁੰਦੇ ਹੀ ਪਾਣੀ ਦੁਬਾਰਾ ਭਰਨਾ ਸ਼ੁਰੂ ਹੋ ਜਾਂਦਾ ਹੈ। ਇਹ ਸਮੱਸਿਆ ਕਈ ਸਾਲਾਂ ਤੋਂ ਹੈ, ਪਰ ਕੋਈ ਸੁਧਾਰ ਨਹੀਂ ਹੋ ਰਿਹਾ। ਲੋਕਾਂ ਨੇ ਦੋਸ਼ ਲਾਇਆ ਕਿ ਗੁਲਾਬੀ ਵਿਹੜੇ ਪ੍ਰੇਮ ਨਗਰ ਤੱਕ 28 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਲਾਈਨ ਵਿਛਾਈ ਗਈ ਹੈ, ਪਰ ਠੇਕੇਦਾਰ ਨੇ ਅੱਧਾ ਸੀਵਰੇਜ ਦਾ ਕੰਮ ਛੱਡ ਦਿੱਤਾ ਹੈ। ਇਸ ਨਾਲ ਪ੍ਰੇਮ ਨਗਰ ਦਾ ਬੁਰਾ ਹਾਲ ਹੋ ਗਿਆ ਹੈ। ਬੁੱਧਵਾਰ ਨੂੰ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਾਰਨ ਕਈ ਵਾਹਨ ਸਵਾਰ ਇੱਥੇ ਡਿੱਗ ਕੇ ਜ਼ਖ਼ਮੀ ਵੀ ਹੋਏ ਹਨ। ਉਧਰ, ਬਾਲ ਸਿੰਘ ਨਗਰ ਇਲਾਕੇ ਵਿੱਚ ਵੀ ਸੀਵਰੇਚ ਕਈ ਦਿਨਾਂ ਤੋਂ ਜਾਮ ਹੈ, ਹੁਣ ਮੀਂਹ ਪੈਣ ਕਾਰਨ ਸੀਵਰੇਜ ਦਾ ਸਾਰਾ ਪਾਣੀ ਸੜਕਾਂ ’ਤੇ ਆ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਅੱਜ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੁਧਿਆਣਾ ਵਿੱਚ ਪੂਰਾ ਦਿਨ ਵਰ੍ਹਦਾ ਰਿਹਾ ਮੀਂਹ

ਸ਼ਹਿਰ ਦੀ ਹੰਬੜਾਂਂ ਸੜਕ ’ਤੇ ਮੀਂਹ ਦੌਰਾਨ ਖੜ੍ਹਾ ਹੋਇਆ ਪਾਣੀ। -ਫੋਟੋ: ਹਿਮਾਂਸ਼ੂ ਮਹਾਜਨ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਬੁੱਧਵਾਰ ਤੜਕੇ ਤੋਂ ਹੀ ਮੀਂਹ ਜਾਰੀ ਹੈ, ਜੋ ਰਾਤ ਤੱਕ ਚਲਦਾ ਰਿਹਾ, ਹਾਲਾਂਕਿ ਪੂਰਾ ਦਿਨ ਮੀਂਹ ਕਈ ਇਲਾਕਿਆਂ ਵਿੱਚ ਕਾਫ਼ੀ ਤੇਜ਼ ਪਇਆ ਤੇ ਕਈ ਇਲਾਕਿਆਂ ਵਿੱਚ ਸਾਉਣ ਦੀ ਝੜੀ ਲੱਗੀ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਖੁਲ੍ਹ ਕੇ ਮੀਂਹ ਪਵੇਗਾ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਬੁੱਧਵਾਰ ਨੂੰ ਸਾਰਾ ਦਿਨ ਪਏ ਮੀਂਹ ਨੇ ਲੋਕਾਂ ਨੂੰ ਠੰਢਾ ਠਾਰ ਕਰ ਦਿੱਤਾ। ਦਿਨ ਵੇਲੇ ਤਾਪਮਾਨ 27 ਡਿਗਰੀ ਸੈਲਸੀਅਰ ਰਿਕਾਰਡ ਕੀਤਾ ਗਿਆ। ਜੋ ਆਮ ਦਿਨਾਂ ਤੋਂ 7 ਡਿਗਰੀ ਘੱਟ ਸੀ। ਉਧਰ ਰਾਤ ਦਾ ਤਾਪਮਾਨ ਵੀ 26.2 ਡਿਗਰੀ ਰਿਹਾ, ਅਜਿਹੇ ’ਚ ਦਿਨ ਤੇ ਰਾਤ ਦੇ ਤਾਪਮਾਨ ’ਚ ਸਿਰਫ਼ 1.2 ਡਿਗਰੀ ਦਾ ਫਰਕ ਰਹਿ ਗਿਆ। ਜੋ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿੰਦਾ ਨਜ਼ਰ ਆਇਆ। ਬੁੱਧਵਾਰ ਸਵੇਰੇ ਜੋ ਮੀਂਹ ਪਿਆ, ਉਸ ਨਾਲ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਜਿਸ ਕਾਰਨ ਰਸਤੇ ’ਚੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਾਹਰ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਹੁਣ ਲੋਕਾਂ ਨੂੰ ਆਉਣ ਵਾਲੇ 2-3 ਦਿਨ ਰਾਹਤ ਮਿਲੇਗੀ। ਇਸ ਦੌਰਾਨ ਕਿਤੇ ਹਲਕਾ ਅਤੇ ਕਿਤੇ ਮੋਹਲੇਧਾਰ ਮੀਂਹ ਪੈਣਾ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਹੁਣ ਮੌਨਸੂਨ ਦਾ ਮੀਂਹ ਆਪਣਾ ਕੋਟਾ ਪੂਰਾ ਕਰ ਸਕਦਾ ਹੈ। ਹਾਲਾਂਕਿ ਜੇਕਰ ਜੁਲਾਈ ਦੇ ਮਹੀਨੇ ’ਚ ਹੋਣ ਵਾਲੇ ਮੀਂਹ ਦੀ ਗੱਲ ਕਰੀਏ ਤਾਂ ਹੁਣ ਤੱਕ 266.4 ਮਿਲੀਮੀਟਰ ਮੀਂਹ ਪੈ ਚੁੱਕਿਆ ਹੈ, ਜੋ ਆਮ ਨਾਲੋਂ 49.4 ਐਮਐਮ ਵੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਅਗਸਰ ਤੇ ਸਤੰਬਰ ’ਚ ਚੰਗੀ ਤਰ੍ਹਾਂ ਮੀਂਹ ਪੈਂਦਾ ਹੈ ਤਾਂ ਕਿਸਾਨ ਮੌਨਸੂਨ ਦੀਆਂ ਫ਼ਸਲਾਂ ’ਤੇ ਕੋਈ ਸਪਰੇਅ ਦਾ ਛਿੜਕਾਅ ਨਾ ਕਰਨ। ਕਿਉਂਕਿ ਮੀਂਹ ਪੈਣ ’ਤੇ ਫਸਲ ਤੋਂ ਸਪਰੇਅ ਖਤਮ ਹੋ ਜਾਂਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All