DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Powercom, Electricity Bill Scam: ਬਿਜਲੀ ਬਿੱਲ ਮੁਆਫ਼ੀ ਦੇ ਨਾਂ ’ਤੇ ਸਾਈਬਰ ਠੱਗ ਸਰਗਰਮ

ਪੁਲੀਸ ਵੱਲੋਂ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ

  • fb
  • twitter
  • whatsapp
  • whatsapp
Advertisement

ਸੂਬਾ ਸਰਕਾਰ ਵੱਲੋਂ ਬਿਜਲੀ ਬਿੱਲਾਂ ਵਿੱਚ ਦਿੱਤੀ ਜਾ ਰਹੀ ਛੋਟ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਠੱਗਾਂ ਨੇ ਲੋਕਾਂ ਨੂੰ ਲੁੱਟਣ ਦਾ ਨਵਾਂ ਢੰਗ ਲੱਭ ਲਿਆ ਹੈ। ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ-ਕੱਲ੍ਹ ਸਾਈਬਰ ਠੱਗਾਂ ਦਾ ਅਜਿਹਾ ਗਰੋਹ ਸਰਗਰਮ ਹੋ ਚੁੱਕਾ ਹੈ ਜੋ ਖ਼ੁਦ ਨੂੰ ਪਾਵਰਕੌਮ ਦਾ ਜੂਨੀਅਰ ਇੰਜਨੀਅਰ (ਜੇ ਈ) ਦੱਸ ਕੇ ਬਿੱਲ ਠੀਕ ਕਰਨ ਦਾ ਝਾਂਸਾ ਦੇ ਕੇ ਲੋਕਾਂ ਦੀ ਲੁੱਟ ਕਰ ਰਿਹਾ ਹੈ। ਠੱਗੀ ਦੇ ਇਸ ਹਾਈਟੈੱਕ ਢੰਗ ਨੂੰ ਬੇਨਕਾਬ ਕਰਨ ਲਈ ਲੁਧਿਆਣਾ ਪੁਲੀਸ ਨੇ ਵੀਡੀਓ ਜਾਰੀ ਕਰ ਕੇ ਠੱਗੀਆਂ ਦੀਆਂ ਪਰਤਾਂ ਖੋਲ੍ਹੀਆਂ ਹਨ।

ਜਾਣਕਾਰੀ ਅਨੁਸਾਰ ਠੱਗਾਂ ਦੇ ਕੰਮ ਦਾ ਤਰੀਕਾ ਅਜਿਹਾ ਹੈ ਕਿ ਕੋਈ ਵੀ ਸਿੱਧਾ-ਸਾਧਾ ਬੰਦਾ ਇਨ੍ਹਾਂ ਦੇ ਝਾਂਸੇ ਵਿੱਚ ਆ ਜਾਂਦਾ ਹੈ। ਫੋਨ ਕਾਲ ਆਉਂਦਿਆਂ ਹੀ ਸਾਹਮਣੇ ਵਾਲਾ ਵਿਸ਼ਵਾਸ ਨਾਲ ਪੰਜਾਬੀ ਵਿੱਚ ਗੱਲਬਾਤ ਸ਼ੁਰੂ ਕਰਦਿਆਂ ਕਹਿੰਦਾ ਹੈ ਕਿ ਉਹ ਬਿਜਲੀ ਦਫ਼ਤਰ ਤੋਂ ਬੋਲ ਰਿਹਾ ਹੈ ਅਤੇ ਤੁਹਾਡੇ ਪਿਛਲੇ ਬਿੱਲ ਵਿੱਚ ਆਈ ਖ਼ਰਾਬੀ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਇਸ ਮਗਰੋਂ ਮੁਲਜ਼ਮ ਭਰੋਸਾ ਜਿੱਤਣ ਲਈ ਖ਼ਪਤਕਾਰ ਦਾ ਨਾਂ, ਘਰ ਦਾ ਪਤਾ ਅਤੇ ਮੋਬਾਈਲ ਨੰਬਰ ਦੱਸਿਆ ਜਾਂਦਾ ਹੈ। ਪੂਰੀ ਤਰ੍ਹਾਂ ਵਿਸ਼ਵਾਸ ਵਿੱਚ ਲੈਣ ਤੋਂ ਬਾਅਦ ਠੱਗ ਕਹਿੰਦਾ ਹੈ ਕਿ ਬਿੱਲ ਦਰੁਸਤ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਨ ਲਈ ਤੁਹਾਡੇ ਮੋਬਾਈਲ ’ਤੇ ਚਾਰ ਅੰਕਾਂ ਦਾ ਓ ਟੀ ਪੀ ਭੇਜਿਆ ਗਿਆ ਹੈ, ਜੋ ਤੁਰੰਤ ਦੱਸਿਆ ਜਾਵੇ। ਜਿਵੇਂ ਹੀ ਖ਼ਪਤਕਾਰ ਉਹ ਕੋਡ ਸਾਂਝਾ ਕਰਦਾ ਹੈ, ਉਸ ਦਾ ਬੈਂਕ ਖ਼ਾਤਾ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ।

Advertisement

ਪੁਲੀਸ ਅਧਿਕਾਰੀਆਂ ਨੇ ਚਿਤਾਵਨੀ ਸੁਨੇਹਾ ਜਾਰੀ ਕਰਦਿਆਂ ਆਮ ਜਨਤਾ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਸੂਰਤ ਵਿੱਚ ਅਜਿਹੇ ਝਾਂਸੇ ਵਿੱਚ ਨਾ ਆਇਆ ਜਾਵੇ। ਪੁਲੀਸ ਦਾ ਸਪੱਸ਼ਟ ਕਹਿਣਾ ਹੈ ਕਿ ਸਰਕਾਰੀ ਵਿਭਾਗ ਜਾਂ ਬਿਜਲੀ ਬੋਰਡ ਦਾ ਕੋਈ ਵੀ ਮੁਲਾਜ਼ਮ ਕਦੇ ਵੀ ਫੋਨ ’ਤੇ ਕਿਸੇ ਨਾਗਰਿਕ ਤੋਂ ਉਸ ਦੀ ਨਿੱਜੀ ਜਾਣਕਾਰੀ ਜਾਂ ਮੋਬਾਈਲ ਕੋਡ ਨਹੀਂ ਮੰਗਦਾ। ਜੇ ਕਿਸੇ ਨੂੰ ਅਜਿਹਾ ਕੋਈ ਫੋਨ ਆਉਂਦਾ ਹੈ ਤਾਂ ਬਿਨਾਂ ਕੋਈ ਗੱਲਬਾਤ ਕੀਤਿਆਂ ਤੁਰੰਤ ਕਾਲ ਕੱਟ ਦੇਣਾ ਹੀ ਸਭ ਤੋਂ ਵੱਡੀ ਸਮਝਦਾਰੀ ਹੈ।

Advertisement

ਅਧਿਕਾਰੀਆਂ ਨੇ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਫੋਨ ’ਤੇ ਕਿਸੇ ਨਾਲ ਗੁਪਤ ਪਾਸਵਰਡ ਸਾਂਝਾ ਕਰਨਾ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੇ ਬਰਾਬਰ ਹੈ। ਬਿਜਲੀ ਵਿਭਾਗ ਵਿੱਚ ਬਿੱਲ ਐਡਜਸਟਮੈਂਟ ਦਾ ਅਜਿਹਾ ਕੋਈ ਪ੍ਰਬੰਧ ਫੋਨ ਕਾਲ ਰਾਹੀਂ ਨਹੀਂ ਚਲਾਇਆ ਜਾਂਦਾ। ਜੇ ਇਸ ਦੇ ਬਾਵਜੂਦ ਕੋਈ ਵਿਅਕਤੀ ਧੋਖੇ ਨਾਲ ਇਸ ਗਰੋਹ ਦਾ ਸ਼ਿਕਾਰ ਬਣ ਜਾਂਦਾ ਹੈ, ਤਾਂ ਉਸ ਨੂੰ ਬਿਨਾਂ ਸਮਾਂ ਗਵਾਏ ਕੇਂਦਰ ਸਰਕਾਰ ਦੇ ਕੌਮੀ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ।

Advertisement
×