ਸਨਅਤੀ ਸ਼ਹਿਰ ਵਿੱਚ ਬਿਜਲੀ ਦੇ ਕੱਟਾਂ ਨੇ ਲੋਕਾਂ ਦੇ ਗਰਮੀ ਵਿੱਚ ਵੱਟ ਕੱਢ ਦਿੱਤੇ। ਦੁਪਹਿਰ 12 ਵਜੇ ਬਿਜਲੀ ਬੰਦ ਹੋਈ, ਜੋ ਰਾਤ ਅੱਠ ਵਜੇ ਆਈ। ਲੋਕਾਂ ਵਿੱਚ ਇਸ ਗੱਲ ਦਾ ਵੀ ਰੋਸ ਹੈ ਕਿ ਬਿਜਲੀ ਵਿਭਾਗ ਵੱਲੋਂ ਦੁਪਹਿਰ 12 ਤੋਂ 5 ਵਜੇ ਤੱਕ ਬਿਜਲੀ ਬੰਦ ਕਰਨ ਦਾ ਸੁਨੇਹਾ ਦਿੱਤਾ ਗਿਆ ਸੀ, ਪਰ ਰਾਤ ਅੱਠ ਵਜੇ ਤੋਂ ਬਾਅਦ ਵੀ ਕਈ ਇਲਾਕਿਆਂ ਵਿੱਚ ਬਿਜਲੀ ਆਈ, ਕੁਝ ਇਲਾਕੇ ਤਾਂ ਅਜਿਹੇ ਸਨ, ਜਿੱਥੇ ਬਿਜਲੀ ਦੀ ਸਪਲਾਈ ਰਾਤ 9 ਵਜੇ ਸ਼ੁਰੂ ਹੋਈ। ਉਧਰ ਪਾਵਰਕੌਮ ਦੀ ਮੰਨੀਏ ਤਾਂ ਉਨ੍ਹਾਂ ਨੇ ਅੰਡਰ-ਗਰਾਊਂਡ ਪਾਈ ਗਈ ਤਾਰ ਦੀ ਮੁਰੰਮਤ ਕਰਵਾਉਣ ਲਈ ਇਹ ਬਿਜਲੀ ਸਪਲਾਈ ਬੰਦ ਕੀਤੀ ਸੀ ਜਿਸ ਦਾ ਫ਼ਾਇਦਾ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਮਿਲੇਗਾ। ਹਾਲਾਂਕਿ, ਸ਼ੁੱਕਰਵਾਰ ਨੂੰ ਜਿਨ੍ਹਾਂ ਇਲਾਕਿਆਂ ਵਿੱਚ ਅੱਠ ਘੰਟੇ ਤੋਂ ਵੱਧ ਸਮਾਂ ਬਿਜਲੀ ਕੱਟ ਲਗਾਇਆ ਗਿਆ, ਉਹ ਜ਼ਿਆਦਾਤਰ ਇਲਾਕੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਹਲਕੇ ਵਿੱਚ ਆਉਂਦੇ ਹਨ, ਜਿਸ ਕਰਕੇ ਲੋਕ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਤਨਜ ਕੱਸੇ ਜਾ ਰਹੇ ਹਨ। ਸ਼ਹਿਰ ਵਿੱਚ ਅੱਜ ਪੀ ਏ ਯੂ, ਅਗਰ ਨਗਰ, ਫੁਹਾਰਾ ਚੌਕ ਸਮੇਤ ਕਈ 66ਕੇ ਵੀ ਦੇ ਸਬ-ਸਟੇਸ਼ਨਾਂ ਦੇ ਅਧੀਨ ਆਉਂਦੇ ਦਰਜਨਾਂ ਇਲਾਕਿਆਂ ਵਿੱਚ ਸਵੇਰੇ 12 ਵਜੇ ਦੇ ਕਰੀਬ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ, ਜੋ ਕਿ ਰਾਤ 8 ਵਜੇ ਤੱਕ ਰਹੀ। ਇਨ੍ਹਾਂ ਇਲਾਕਿਆਂ ਵਿੱਚ ਗਰਮੀ ਦੌਰਾਨ ਲੋਕਾਂ ਨੂੰ ਬਿਜਲੀ ਬੰਦ ਹੋਣ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਿੰਕ ਫਲੈਟਾਂ ਵਿੱਚ ਰਹਿੰਦੇ ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਤਪਦੀ ਗਰਮੀ ਵਿੱਚ ਬਿਜਲੀ ਕੱਟਾਂ ਨੇ ਅੱਜ ਕਾਫ਼ੀ ਪ੍ਰੇਸ਼ਾਨ ਕੀਤਾ। ਸ਼ਾਮ ਨੂੰ ਵੀ ਬਿਜਲੀ ਬੰਦ ਹੋਣ ਕਾਰਨ ਪਾਣੀ ਵੀ ਨਹੀਂ ਆਇਆ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋਏ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਇਨਵਰਟਰ ਵੀ ਬੰਦ ਹੋ ਗਏ। ਹਾਲਾਤ ਇਹ ਸਨ ਕਿ ਪਾਵਰਕੌਮ ਵਿੱਚ ਜਦੋਂ ਵੀ ਲੋਕ ਫ਼ੋਨ ਕਰਦੇ ਸਨ ਤਾਂ ਉਹ ਸ਼ਾਮ 5 ਵਜੇ ਤੱਕ ਬਿਜਲੀ ਬੰਦ ਹੋਣ ਦੀ ਗੱਲ ਕਹਿੰਦੇ ਸਨ, ਪਰ ਰਾਤ 8 ਵਜੇ ਤੋਂ ਬਾਅਦ ਬਿਜਲੀ ਆਈ। ਇਸੇ ਤਰ੍ਹਾਂ ਫੁਹਾਰਾ ਚੌਂਕ ਦੇ ਅਧੀਨ ਰਹਿੰਦੇ ਸੰਜੀਵ ਕੁਮਾਰ ਨੇ ਦੱਸਿਆ ਕਿ ਬਿਜਲੀ ਮੰਤਰੀ ਨੇ ਬਿਆਨ ਦਿੱਤਾ ਸੀ ਕਿ 1 ਮਈ ਤੋਂ ਬਿਜਲੀ ਦੇ ਕੱਟ ਨਹੀਂ ਲੱਗਣਗੇ, ਪਰ ਅੱਜ ਪਹਿਲੇ ਹੀ ਦਿਨ ਸ਼ਹਿਰ ਵਿੱਚ 7 ਤੋਂ 8 ਘੰਟੇ ਤੱਕ ਦਾ ਬਿਜਲੀ ਕੱਟ ਲੱਗਿਆ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

