DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Power Outage: ਅਣਐਲਾਨੇ Power Cuts ਤੋਂ ਅੱਕੇ ਲੋਕਾਂ ਨੇ ਅੱਧੀ ਰਾਤ ਧਰਨਾ ਲਾਇਆ

ਝਾਂਸੀ ਰਾਣੀ ਚੌਕ ਵਿੱਚ ਜਾਮ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ; ਸਿਆਸੀ ਆਗੂਆਂ ਅਤੇ ਕੌਂਸਲਰਾਂ ਦੀ ਗੈਰਹਾਜ਼ਰੀ ’ਤੇ ਚੁੱਕੇ ਸਵਾਲ

  • fb
  • twitter
  • whatsapp
  • whatsapp
featured-img featured-img
ਜਗਰਾਉਂ ਦੇ ਝਾਂਸੀ ਰਾਣੀ ਚੌਕ ਵਿੱਚ ਧਰਨੇ ’ਤੇ ਬੈਠੇ ਲੋਕ।
Advertisement

ਸ਼ਹਿਰ ਵਿੱਚ ਕਈ ਦਿਨਾਂ ਤੋਂ ਲਗਾਤਾਰ ਲੱਗ ਰਹੇ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਅੱਕੇ ਲੋਕਾਂ ਦਾ ਸਬਰ ਬੀਤੀ ਦੇਰ ਰਾਤ ਉਸ ਵੇਲੇ ਜਵਾਬ ਦੇ ਗਿਆ ਜਦੋਂ ਦਿਨ ਭਰ ਦੀ ਖੱਜਲ ਖੁਆਰੀ ਮਗਰੋਂ ਰਾਤ ਨੂੰ ਵੀ ਬਿਜਲੀ ਗੁੱਲ ਹੋ ਗਈ। ਰਾਤ ਕਰੀਬ ਦਸ ਵਜੇ ਵੱਖ-ਵੱਖ ਮੁਹੱਲਿਆਂ ਦੇ ਲੋਕ ਇਕੱਠੇ ਹੋ ਕੇ ਝਾਂਸੀ ਰਾਣੀ ਚੌਕ ਵਿੱਚ ਪਹੁੰਚ ਗਏ।

ਦੇਖਦਿਆਂ ਹੀ ਦੇਖਦਿਆਂ ਲੋਕਾਂ ਦਾ ਇਕੱਠ ਵਧਦਾ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਚੌਕ ਦੀਆਂ ਦੋਵੇਂ ਮੁੱਖ ਸੜਕਾਂ ਉੱਤੇ ਜਾਮ ਲਗਾ ਦਿੱਤਾ। ਧਰਨੇ ਉੱਤੇ ਬੈਠੇ ਲੋਕਾਂ ਵਿੱਚ ਭਾਰੀ ਰੋਸ ਸੀ ਕਿ ਇੱਕ ਪਾਸੇ ਦਿਨ ਵੇਲੇ ਲਗਾਤਾਰ ਕੱਟ ਲੱਗ ਰਹੇ ਹਨ ਅਤੇ ਦੂਜੇ ਪਾਸੇ ਕੰਮਕਾਜ ਤੋਂ ਥੱਕ ਕੇ ਆਏ ਲੋਕਾਂ ਨੂੰ ਰਾਤ ਨੂੰ ਵੀ ਬਿਜਲੀ ਨਾ ਹੋਣ ਕਾਰਨ ਜਾਗਣਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਸੱਤਾਧਾਰੀ ਧਿਰ ਦੇ ਆਗੂਆਂ ਅਤੇ ਕੌਂਸਲਰਾਂ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵੋਟਾਂ ਵੇਲੇ ਮਿੰਨਤਾਂ ਕਰਨ ਵਾਲੇ ਆਗੂ ਇਸ ਔਖੀ ਘੜੀ ਵਿੱਚ ਲੋਕਾਂ ਦੀ ਸਾਰ ਤੱਕ ਨਹੀਂ ਲੈ ਰਹੇ।

Advertisement

ਅੱਧੀ ਰਾਤ ਤੱਕ ਚੱਲੇ ਇਸ ਧਰਨੇ ਵਿੱਚ ਜਦੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਆਗੂ ਨੇ ਪਹੁੰਚ ਕੇ ਭਰੋਸਾ ਨਾ ਦਿੱਤਾ ਤਾਂ ਸਰਕਾਰ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਹੋ ਗਈ। ਹਾਲਾਤ ਤਣਾਅਪੂਰਨ ਹੁੰਦੇ ਦੇਖ ਥਾਣਾ ਸਿਟੀ ਮੁਖੀ ਪਰਮਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ਉੱਤੇ ਪੁੱਜੇ। ਪ੍ਰਦਰਸ਼ਨਕਾਰੀਆਂ ਨੇ ਮਰੀਜ਼ਾਂ ਵਾਲੀਆਂ ਐਂਬੂਲੈਂਸਾਂ ਨੂੰ ਤਾਂ ਰਾਹ ਦਿੱਤਾ, ਪਰ ਬਾਕੀ ਆਵਾਜਾਈ ਮੁਕੰਮਲ ਬੰਦ ਰੱਖੀ। ਅਖੀਰ ਪੁਲੀਸ ਵੱਲੋਂ ਐੱਸ ਡੀ ਓ ਨਾਲ ਗੱਲ ਕਰਵਾਉਣ ਅਤੇ ਅੱਧੇ ਘੰਟੇ ਵਿੱਚ ਬਿਜਲੀ ਬਹਾਲ ਕਰਨ ਦੇ ਦਿੱਤੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਗਿਆ।

Advertisement

ਇਸ ਧਰਨੇ ਵਿੱਚ ਸੁਖਵਿੰਦਰ ਸਿੰਘ ਸਿੱਧੂ, ਸੁਖਦੀਪ ਸੁੱਖ, ਅੰਕੁਸ਼ ਕਾਲੜਾ, ਵਿਨੈ ਨਾਗਪਾਲ, ਸੂਰਜ ਅਰੋੜਾ, ਅਮਰਜੀਤ ਸਿੰਘ ਅਤੇ ਵਿਪਨ ਗਰੋਵਰ ਸਮੇਤ ਕਈ ਲੋਕ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਾਵਰਕੌਮ ਵੱਲੋਂ ਬਿਨਾਂ ਅਗਾਊਂ ਸੂਚਨਾ ਦਿੱਤੇ ਬਿਜਲੀ ਬੰਦ ਕੀਤੀ ਜਾਂਦੀ ਹੈ ਅਤੇ ਸ਼ਿਕਾਇਤ ਕੇਂਦਰ ’ਤੇ ਫੋਨ ਕਰਨ ਉੱਤੇ ਕੋਈ ਅਧਿਕਾਰੀ ਫੋਨ ਨਹੀਂ ਚੁੱਕਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਕਈ ਵਾਰ ਤਕਨੀਕੀ ਨੁਕਸ ਪੈਣ ਕਾਰਨ ਬਿਜਲੀ ਕੱਟਣੀ ਪੈਂਦੀ ਹੈ ਤੇ ਕਦੇ-ਕਦੇ ਪਿੱਛੋਂ ਹੀ ਸਪਲਾਈ ਬੰਦ ਹੋ ਜਾਂਦੀ ਹੈ।

Advertisement
×