ਪਤੀਲੇ ਚੋਰੀ ਕਰਨ ਵਾਲਾ ਗ੍ਰਿਫ਼ਤਾਰ
ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਗੁਰਦੁਆਰੇ ਦੇ ਲੰਗਰ ਹਾਲ ’ਚੋਂ ਪਤੀਲੇ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਸੁਸ਼ੀਲ ਕੁਮਾਰ ਮਲਹੋਤਰਾ ਨੇ ਕਰਨ ਕੁਮਾਰ ਵੱਲੋਂ ਬੁੱਕ ਕਰਵਾਏ ਆਰਡਰ ਮੁਤਾਬਕ ਟੈਂਟ ਦਾ ਸਾਮਾਨ ਗੁਰਦੁਆਰਾ ਗਊ ਘਾਟ...
Advertisement
ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਗੁਰਦੁਆਰੇ ਦੇ ਲੰਗਰ ਹਾਲ ’ਚੋਂ ਪਤੀਲੇ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਸੁਸ਼ੀਲ ਕੁਮਾਰ ਮਲਹੋਤਰਾ ਨੇ ਕਰਨ ਕੁਮਾਰ ਵੱਲੋਂ ਬੁੱਕ ਕਰਵਾਏ ਆਰਡਰ ਮੁਤਾਬਕ ਟੈਂਟ ਦਾ ਸਾਮਾਨ ਗੁਰਦੁਆਰਾ ਗਊ ਘਾਟ ਦੇ ਲੰਗਰ ਹਾਲ ਵਿੱਚ ਲਾਇਆ ਸੀ। ਜਦੋਂ ਉਹ ਆਪਣਾ ਸਾਮਾਨ ਵਾਪਸ ਲੈਣ ਆਇਆ ਤਾਂ ਉਸ ਵਿੱਚੋਂ 2 ਵੱਡੇ ਪਤੀਲੇ ਸਮੇਤ ਢੱਕਣ ਗਾਇਬ ਸਨ। ਮੁਲਜ਼ਮ ਰਾਹੁਲ ਕੁਮਾਰ ਅੱਜ ਫ਼ਿਰ ਗੁਰਦੁਆਰਾ ਸਾਹਿਬ ਵਿੱਚ ਚੋਰੀ ਕਰਨ ਆਇਆ ਸੀ ਜਿਸ ਨੂੰ ਸੁਖਵਿੰਦਰ ਸਿੰਘ ਸਟੋਰ ਕੀਪਰ ਅਤੇ ਮਲਕੀਤ ਸਿੰਘ ਸੇਵਾਦਾਰ ਨੇ ਫੜ ਕੇ ਸੁਸ਼ੀਲ ਕੁਮਾਰ ਮਲਹੋਤਰਾ ਨੂੰ ਬੁਲਾਇਆ ਅਤੇ ਬਾਅਦ ਵਿਚ ਪੁਲੀਸ ਹਵਾਲੇ ਕਰ ਦਿੱਤਾ।
Advertisement
Advertisement
×

