ਈਸੜੂ ਖੇਡ ਮੇਲੇ ਦਾ ਪੋਸਟਰ ਜਾਰੀ
ਸ਼ਹੀਦ ਕਰਨੈਲ ਸਿੰਘ ਸਪੋਰਟਸ ਕਲੱਬ ਈਸੜੂ ਵੱਲੋਂ ਗ੍ਰਾਮ ਪੰਚਾਇਤ, ਪਰਵਾਸੀ ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11,12, 13, 14 ਅਤੇ 15 ਅਗਸਤ ਨੂੰ ਹੋਣ ਵਾਲੇ ਖੇਡ ਮੇਲੇ ਦਾ ਪੋਸਟਰ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਮਾਰਕੀਟ ਕਮੇਟੀ ਖੰਨਾ ਅਤੇ ਪ੍ਰਬੰਧਕਾਂ...
ਸ਼ਹੀਦ ਕਰਨੈਲ ਸਿੰਘ ਸਪੋਰਟਸ ਕਲੱਬ ਈਸੜੂ ਵੱਲੋਂ ਗ੍ਰਾਮ ਪੰਚਾਇਤ, ਪਰਵਾਸੀ ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11,12, 13, 14 ਅਤੇ 15 ਅਗਸਤ ਨੂੰ ਹੋਣ ਵਾਲੇ ਖੇਡ ਮੇਲੇ ਦਾ ਪੋਸਟਰ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਮਾਰਕੀਟ ਕਮੇਟੀ ਖੰਨਾ ਅਤੇ ਪ੍ਰਬੰਧਕਾਂ ਵੱਲੋਂ ਰਿਲੀਜ਼ ਕੀਤਾ ਗਿਆ। ਖੇਡ ਮੇਲੇ ਵਿੱਚ ਫੁਟਬਾਲ ਕਲੱਬ ਅਤੇ ਕਬੱਡੀ ਕਲੱਬ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਕਲੱਬ ਵਿੱਚ ਤਿੰਨ ਖਿਡਾਰੀ ਬਾਹਰਲੇ ਖੇਡ ਸਕਦੇ ਹਨ।
ਕਲੱਬ ਦੇ ਪ੍ਰਧਾਨ ਨੰਬਰਦਾਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕਬੱਡੀ ਤੇ ਫੁਟਬਾਲ ਕਲੱਬ ਦੀਆਂ ਅੱਵਲ ਆਉਣ ਵਾਲੀਆਂ ਟੀਮਾਂ ਨੂੰ 81-81 ਹਜ਼ਾਰ ਅਤੇ ਦੋਇਮ ਰਹਿਣ ਵਾਲੀਆਂ ਟੀਮਾਂ ਨੂੰ 61-61 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਬੈਸਟ ਖਿਡਾਰੀਆਂ ਨੂੰ ਇਨਾਮ ਦਿੱਤੇ ਜਾਣਗੇ। ਖੇਡ ਮੇਲੇ ਦਾ ਪੋਸਟਰ ਰਿਲੀਜ਼ ਕਰਨ ਮੌਕੇ ਸਰਪੰਚ ਜਤਿੰਦਰਜੋਤ ਸਿੰਘ ਜੋਤੀ, ਅਮਰਦੀਪ ਸਿੰਘ ਪੁਰੇਵਾਲ, ਮੀਤ ਪ੍ਰਧਾਨ ਕਰਮਨਪ੍ਰੀਤ ਸਿੰਘ, ਜਥੇਦਾਰ ਅਮਰੀਕ ਸਿੰਘ ਈਸੜੂ, ਦਰਸ਼ਨ ਸਿੰਘ ਅਰੌੜਾ, ਸਨਪ੍ਰੀਤ ਸਿੰਘ ਖਜ਼ਾਨਚੀ, ਅਵੀਰੂਪ ਗਿੱਲ ਸਕੱਤਰ, ਹਰਵਿੰਦਰ ਸਿੰਘ ਵਿਵੇਕੀ, ਸਤਵਿੰਦਰ ਸਿੰਘ ਔਜਲਾ, ਪੰਚ ਪਵਿੱਤਰ ਸਿੰਘ, ਗੁਰਜੀਤ ਸਿੰਘ, ਅਵਤਾਰ ਸਿੰਘ ਕੈਨੇਡਾ, ਗੁਰਮੀਤ ਸਿੰਘ ਬੈਨੀਪਾਲ ਆਦਿ ਵੀ ਹਾਜ਼ਰ ਸਨ।

