ਕਰਜ਼ਾ ਨਾ ਮੋੜਨ ਕਾਰਨ ਹਾਈ ਕੋਰਟ ਦੇ ਹੁਕਮਾਂ ’ਤੇ ਜਾਇਦਾਦ ਨੂੰ ਲਗਾਈਆਂ ਗਈਆਂ ਸਰਕਾਰੀ ਸੀਲਾਂ ਤੋੜ ਕੇ ਵਾਪਸ ਆਪਣੇ ਕਬਜ਼ੇ ਵਿੱਚ ਲੈਣ ਵਾਲੇ ਵਿਅਕਤੀ ਖ਼ਿਲਾਫ਼ ਪੁਲੀਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਆਥਮ ਇਨਵੈਸਟਮੈਂਟ ਐਂਡ ਇਨਫਰਾਸਟ੍ਰਕਚਰ ਲਿਮਟਿਡ ਦੇ ਬ੍ਰਾਂਚ ਮੈਨੇਜਰ ਗਗਨਦੀਪ ਸਿੰਘ ਵਾਸੀ ਸੈਕਟਰ-39 ਚੰਡੀਗੜ੍ਹ ਰੋਡ ਨੇ ਆਪਣੀ ਸ਼ਿਕਾਇਤ ਵਿੱਚ ਪੁਲੀਸ ਨੂੰ ਦੱਸਿਆ ਕਿ ਸਾਹਿਲ ਚੋਪੜਾ ਵਾਸੀ ਨਿਊ ਸੂਰਿਆ ਵਿਹਾਰ, ਪੰਜ ਪੀਰ ਰੋਡ ਨੇ ਆਪਣਾ ਘਰ ਬਣਾਉਣ ਲਈ ਕੰਪਨੀ ਤੋਂ ਕਰਜ਼ਾ ਲਿਆ ਸੀ। ਕਰਜ਼ੇ ਦੀਆਂ ਕਿਸ਼ਤਾਂ ਦੀ ਲੰਬੇ ਸਮੇਂ ਤੱਕ ਅਦਾਇਗੀ ਨਾ ਕਰਨ ਕਾਰਨ ਕੰਪਨੀ ਨੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਮੁਲਜ਼ਮ ਦੀ ਜਾਇਦਾਦ ’ਤੇ ਕਬਜ਼ਾ ਕਰ ਲਿਆ ਅਤੇ ਉਸ ’ਤੇ ਤਾਲਾ ਲਾ ਕੇ ਸੀਲ ਲਗਾ ਦਿੱਤੀ ਅਤੇ ਨੋਟਿਸ ਵੀ ਚਿਪਕਾ ਦਿੱਤਾ। ਉਨ੍ਹਾਂ ਕਿਹਾ ਕਿ ਸਾਹਿਲ ਚੋਪੜਾ ਨੇ ਕੰਪਨੀ ਦਾ ਨੋਟਿਸ ਪਾੜ ਕੇ ਤਾਲੇ ਤੋੜੇ ਅਤੇ ਘਰ ’ਤੇ ਗ਼ੈਰ-ਕਾਨੂੰਨੀ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਕੰਪਨੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਤਾਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੰਪਨੀ ਨੇ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਦਿਆਂ ਜਾਇਦਾਦ ਨੂੰ ਦੁਬਾਰਾ ਸੀਲ ਕਰ ਦਿੱਤਾ। ਉਸਨੇ ਮੁੜ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਦਿਆਂ ਘਰ ਦੀਆਂ ਸੀਲਾਂ ਦਿੱਤੀਆਂ। ਪੁਲੀਸ ਵੱਲੋਂ ਸਾਹਿਲ ਚੋਪੜਾ, ਉਸਦੇ ਪਿਤਾ ਰਮਨ ਚੌਪੜਾ ਅਤੇ ਮਾਤਾ ਸੀਖਾ ਚੌਪੜਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

