DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ravneet Bittu Viral Video Controversy: ਨਸ਼ੇ ਦੀ ਵੀਡੀਓ ’ਤੇ ਸਿਆਸਤ ਭਖੀ

ਪੁਲੀਸ ਵੱਲੋਂ ਬਿੱਟੂ ਦੀ ਸ਼ੇਅਰ ਕੀਤੀ ਵੀਡੀਓ ਫਰਜ਼ੀ ਹੋਣ ਦਾ ਦਾਅਵਾ

  • fb
  • twitter
  • whatsapp
  • whatsapp
Advertisement

ਨਸ਼ਾ ਕਰ ਕੇ ਸੜਕਾਂ ’ਤੇ ਘੁੰਮਣ ਵਾਲੇ ਨੌਜਵਾਨਾਂ ਦੇ ਮੁੱਦੇ ’ਤੇ ਸਿਆਸਤ ਫਿਰ ਭਖ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਰਵਨੀਤ ਸਿੰਘ ਬਿੱਟੂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵੀਡੀਓ ਨੂੰ ਬਿੱਟੂ ਨੇ ਦੁੱਗਰੀ ਰੋਡ ਲੁਧਿਆਣਾ ਦੀ ਦੱਸਿਆ ਸੀ, ਜਿਸ ਨੂੰ ਲੁਧਿਆਣਾ ਪੁਲੀਸ ਨੇ ਫਰਜ਼ੀ ਦੱਸਿਆ ਹੈ। ਵੀਡੀਓ ਬਣਾਉਣ ਵਾਲਾ ਨੌਜਵਾਨ ਵੀ ਸਾਹਮਣੇ ਆਇਆ ਹੈ ਤੇ ਉਸ ਨੇ ਕਿਹਾ ਹੈ ਕਿ ਇਹ ਵੀਡੀਓ ਉਸ ਨੇ ਸਿਰਫ਼ ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਣ ਲਈ ਬਣਾਈ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਜਾਂਚ ਕਰਦਿਆਂ ਮਾਡਲ ਟਾਊਨ ਇਲਾਕੇ ਨਾਲ ਸਬੰਧਤ ਨੌਜਵਾਨ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਤਫ਼ਤੀਸ਼ ਦੌਰਾਨ ਜੋ ਸੱਚ ਸਾਹਮਣੇ ਆਇਆ, ਉਸ ਨੇ ਪੂਰੇ ਮਾਮਲੇ ਦਾ ਰੁੱਖ ਹੀ ਮੋੜ ਦਿੱਤਾ। ਪੁਲੀਸ ਸਾਹਮਣੇ ਨੌਜਵਾਨ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕੀਤਾ ਸੀ। ਮਹਿਜ਼ ਇੰਟਰਨੈੱਟ ਮੀਡੀਆ ’ਤੇ ਰਾਤੋ-ਰਾਤ ਮਸ਼ਹੂਰ ਹੋਣ ਅਤੇ ਵੱਧ ਤੋਂ ਵੱਧ ਵਿਊਜ਼ ਲੈਣ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਬੇਸੁਧ ਹੋਣ ਦਾ ਨਾਟਕ ਰਚਿਆ ਸੀ। ਇਹ ਗੱਲ ਵੀ ਸਾਹਮਣੇ ਆਈ ਕਿ ਉਹ ਇਸ ਤੋਂ ਪਹਿਲਾਂ ਵੀ ਅਜਿਹੇ ਫ਼ਰਜ਼ੀ ਡਰਾਮੇ ਕਰਕੇ ਆਪਣੇ ਅਕਾਊਂਟ ’ਤੇ ਅੱਪਲੋਡ ਕਰ ਚੁੱਕਾ ਹੈ। ਪ੍ਰਸ਼ਾਸਨ ਹੁਣ ਇਸ ਮਾਮਲੇ ਵਿੱਚ ਕਾਨੂੰਨ ਮੁਤਾਬਕ ਹਰ ਪਹਿਲੂ ਦੀ ਜਾਂਚ ਕਰ ਰਿਹਾ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਨੌਜਵਾਨ ਦਾ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਹੈ। ਫਿਲਹਾਲ ਪੁਲੀਸ ਵਿਭਾਗ ਨੇ ਸੋਸ਼ਲ ਮੀਡੀਆ ’ਤੇ ਨੌਜਵਾਨ ਦੇ ਬਿਆਨ ਦੀ ਕਲਿੱਪ ਜਾਰੀ ਕਰਕੇ ਇਹ ਸਾਫ਼ ਕਰ ਦਿੱਤਾ ਹੈ ਕਿ ਕੇਂਦਰੀ ਮੰਤਰੀ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਮਹਿਜ਼ ਇੱਕ ਪਬਲਿਸਿਟੀ ਸਟੰਟ ਸੀ।

Advertisement
Advertisement
×