DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Political Reactions: ਸੂਬੇ ਵਿੱਚ ਮੁੜ ‘ਆਪ’ ਦੀ ਸਰਕਾਰ ਬਣੇਗੀ: ਸੌਂਦ

ਪਰਮਿੰਦਰ ਸਿੰਘ ਸਿੱਧੂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

  • fb
  • twitter
  • whatsapp
  • whatsapp
featured-img featured-img
ਅਹੁਦਾ ਸੰਭਾਲਣ ਮੌਕੇ ਚੇਅਰਮੈਨ ਪਰਮਿੰਦਰ ਸਿੰਘ ਸਿੱਧੂ ਨਾਲ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਤੇ ਹੋਰ।
Advertisement

ਨਜ਼ਦੀਕੀ ਕਸਬਾ ਸਿੱਧਵਾਂ ਬੇਟ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਸਿੱਧੂ ਦੇ ਅਹੁਦਾ ਸੰਭਾਲਣ ਮੌਕੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜ-ਪੰਜ ਤਾਂ ਅਕਾਲੀ ਦਲ ਬਣੇ ਫਿਰਦੇ ਹਨ। ਇਸ ਦੇ ਬਾਵਜੂਦ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਦੁਬਾਰਾ ਬਣਨ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ‘ਆਪ’ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਰਵਾਇਤੀ ਪਾਰਟੀਆਂ ਕਰ ਕੇ ਪੰਜਾਬ ਨੇ ਬੜਾ ਸੰਤਾਪ ਹੰਢਾਇਆ ਹੈ। ਕੁਝ ਤਾਕਤਾਂ ਨੇ ਬਾਣੀ ਰੋਲ ਦਿੱਤੀ। ਨਸ਼ਿਆਂ ਵਿੱਚ ਜਵਾਨੀ ਖ਼ਤਮ ਕੀਤੀ। ਗਲਤ ਨੀਤੀਆਂ ਕਰ ਕੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਗਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ ’ਤੇ ਸਵਾਲ ਕਰਨ ਵਾਲੇ ਦੱਸਣ ਕਿ ਇਨ੍ਹਾਂ ਦੀਆਂ ਗੱਡੀਆਂ ਵਿੱਚ ਕੀ ਨਸ਼ੇ ਸਪਲਾਈ ਨਹੀਂ ਹੁੰਦੇ ਸਨ। ਉਨ੍ਹਾਂ ਕਿਹਾ ਕਿ ਧਰਮ ਵੇਚਣ ਵਾਲੇ ਅਤੇ ਬਾਬੇ ਦੀ ਬਾਣੀ ਨੂੰ ਰੋਲਣ ਵਾਲੇ ਅੱਜ ਪੰਜਾਬ ਸਰਕਾਰ ਨੂੰ ਸਵਾਲ ਕਰ ਰਹੇ ਹਨ। ਉਂਗਲੀ ਕਰਨੀ ਸੌਖੀ ਤੇ ਕੰਮ ਕਰਨਾ ਔਖਾ ਹੈ, ਪਰ ਭਗਵੰਤ ਮਾਨ ਸਰਕਾਰ ਨੇ ਇਹ ਕੰਮ ਕਰ ਕੇ ਦਿਖਾਏ ਹਨ। ਉਹ ਵੀ ਉਦੋਂ ਜਦੋਂ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੀ ਤਰੱਕੀ ਵਿੱਚ ਅੜਿੱਕੇ ਡਾਹ ਕੇ ਖੜ੍ਹੀ ਸੀ। ਅਕਾਲੀ, ਕਾਂਗਰਸੀ ਤੇ ਭਾਜਪਾ ਵਾਲਿਆਂ ਦੇ ਪੈਰਾਂ ਹੇਠੋਂ ਹੁਣ ਸਿਆਸੀ ਜ਼ਮੀਨ ਖਿਸਕ ਚੁੱਕੀ ਹੈ। ਇਹ ਪ੍ਰਗਟਾਵਾ ਅੱਜਇਸ ਮੌਕੇ ਉਨ੍ਹਾਂ ਹਲਕਾ ਇੰਚਾਰਜ ਡਾ. ਕੇ ਐੱਨ ਐੱਸ ਦੀ ਇਮਾਨਦਾਰ ਸਿਆਸਤ ਦੀ ਸ਼ਲਾਘਾ ਕੀਤੀ। ਡਾ. ਕੰਗ ਨੇ ਸ੍ਰੀ ਸੌਂਦ ਨੂੰ ਜੀ ਆਇਆਂ ਕਿਹਾ ਜਦਕਿ ਚੇਅਰਮੈਨ ਪਰਮਿੰਦਰ ਸਿੰਘ ਸਿੱਧੂ ਨੇ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਝੱਜ, ਪਨਗਰੇਨ ਪੰਜਾਬ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ, ਹਰਪਾਲ ਸਿੰਘ ਹਾਂਸ, ਪਰਮਪਾਲ ਸਿੰਘ ਬਾਵਾ, ਹਰਪਾਲ ਸਿੰਘ ਪਾਲੀ, ਚੇਅਰਮੈਨ ਵਿਜੇ ਬੈਕਟਰ, ਜਗਦੇਵ ਸਿੰਘ ਦਿਓਲ, ਸਰਪੰਚ ਦਵਿੰਦਰ ਸਿੰਘ ਸਲੇਮਪੁਰੀ, ਰਮਨਦੀਪ ਕੌਰ ਸਿੱਧੂ, ਪਰਮਜੀਤ ਪੰਮਾ ਹਾਜ਼ਰ ਸਨ।

Advertisement
Advertisement
×