DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Political Controversy: ਸੌਂਦ ਦੇ ਡੋਪ ਟੈਸਟ ’ਤੇ ਮੱਚਿਆ ਸਿਆਸੀ ਘਮਸਾਣ

ਪੁਲੀਸ ਅਧਿਕਾਰੀਆਂ ਨੇ ਮੰਤਰੀ ਨੂੰ ਐੱਸ ਐੱਮ ਓ ਦੇ ਕਮਰੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ

  • fb
  • twitter
  • whatsapp
  • whatsapp
featured-img featured-img
ਆਪਣੀ ਡੋਪ ਟੈਸਟ ਰਿਪਰੋਟ ਦਿਖਾਉਂਦੇ ਹੋਏ ਅਕਾਲੀ ਆਗੂ ਯਾਦਵਿੰਦਰ ਸਿੰਘ।
Advertisement

ਨਸ਼ਿਆਂ ਦੇ ਮੁੱਦੇੇ ’ਤੇ ਸਿਵਲ ਹਸਪਤਾਲ ਖੰਨਾ ਵਿੱਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੀ ਡੋਪ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਆਗੂਆਂ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਡੋਪ ਟੈਸਟ ਸਵੇਰੇ 11 ਵਜੇ ਨਿਰਧਾਰਤ ਕੀਤਾ ਗਿਆ ਸੀ ਅਤੇ ਮੰਤਰੀ ਸੌਂਦ ਸਰਕਾਰੀ ਹਸਪਤਾਲ ਵਿੱਚ ਲਗਪਗ 10 ਮਿੰਟ ਪਹਿਲਾਂ ਪਹੁੰਚੇ। ਉਹ ਸਿੱਧੇ ਐੱਸ ਐੱਮ ਓ ਡਾ. ਮਨਿੰਦਰ ਸਿੰਘ ਭਸੀਨ ਦੇ ਕਮਰੇ ਵਿੱਚ ਗਏ ਅਤੇ ਨਮੂਨਾ ਦਿੱਤਾ ਅਤੇ ਕੁਝ ਮਿੰਟਾਂ ਬਾਅਦ ਟੈਸਟ ਦਾ ਨਤੀਜਾ ਨੈਗੇਟਿਵ ਘੋਸ਼ਿਤ ਕੀਤਾ ਗਿਆ। ਜਦੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਸਾਬਕਾ ਕਾਂਗਰਸੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਭਾਜਪਾ ਆਗੂ ਅਨਿਲ ਦੱਤ ਫੱਲੀ, ਅਨੁਜ ਛਾਹੜੀਆ ਅਤੇ ਐਡਵੋਕੇਟ ਚਿਰਾਂਸ਼ੂ ਰਤਨ ਸਵੇਰੇ 11 ਵਜੇ ਦੇ ਕਰੀਬ ਹਸਪਤਾਲ ਪਹੁੰਚੇ ਤਾਂ ਮਾਮਲਾ ਭਖ ਗਿਆ। ਉਨ੍ਹਾਂ ਸਵਾਲ ਕੀਤਾ ਕਿ ਮੰਤਰੀ ਦਾ ਸੈਂਪਲ ਸਮੇਂ ਤੋਂ ਪਹਿਲਾਂ ਕਿਉਂ ਲਿਆ ਗਿਆ ਅਤੇ ਲੈਬ ਟੈਕਨੀਸ਼ੀਅਨਾਂ ਦੀ ਥਾਂ ਮੰਤਰੀ ਦਾ ਸੈਂਪਲ ਲੈਣ ਲਈ ਮਹਿਲਾ ਕਰਮਚਾਰੀ ਨੂੰ ਨਿਯੁਕਤ ਕਿਉਂ ਕੀਤਾ ਗਿਆ। ਇਨ੍ਹਾਂ ਸਵਾਲਾਂ ਨੂੰ ਲੈ ਕੇ ਐੱਸ ਐੱਮ ਓ ਦਫ਼ਤਰ ਵਿੱਚ ‘ਆਪ’, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂਆਂ ਵਿਚਕਾਰ ਬਹਿਸ ਛਿੜ ਗਈ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਦਖ਼ਲ ਦੇ ਕੇ ਮੰਤਰੀ ਸੌਂਦ ਨੂੰ ਕਮਰੇ ਤੋਂ ਬਾਹਰ ਕੱਢਿਆ। ਯਾਦਵਿੰਦਰ ਸਿੰਘ ਯਾਦੂ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਵੀ ਡੋਪ ਟੈਸਟ ਕਰਵਾਏ ਜੋ ਨੈਗੇਟਿਵ ਆਏ। ਮੰਤਰੀ ਸੌਂਦ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਨਾ ਤਾਂ ਵਿਕਾਸ ਦੇ ਮੁੱਦਿਆਂ ’ਤੇ ਬਹਿਸ ਕਰਨ ਦੀ ਤਾਕਤ ਹੈ ਤੇ ਨਾ ਹੀ ਡੋਪ ਟੈਸਟ ਦੀ ਚੁਣੌਤੀ ਦਾ ਸਾਹਮਣਾ ਕਰਨ ਤੋਂ ਬਾਅਦ ਕੋਈ ਮੁੱਦਾ ਬਚਿਆ ਹੈ। ਯਾਦੂ ਨੇ ਕਿਹਾ ਕਿ ਮੰਤਰੀ ਦੀ ਰਿਪਰੋਟ ਝੂਠੀ ਤਿਆਰ ਕੀਤੀ ਗਈ ਸੀ। ਸਾਬਕਾ ਕਾਂਗਰਸੀ ਮੰਤਰੀ ਕੋਟਲੀ ਨੇ ਦੋਸ਼ ਲਾਇਆ ਕਿ ਡੋਪ ਟੈਸਟ ਸੈਂਪਲ ਪਾਰਦਰਸ਼ੀ ਨਹੀਂ ਸੀ।

Advertisement
Advertisement
×