ਦੇਰ ਮਗਰੋਂ ਜਾਗੇ ਅਧਿਕਾਰੀ

ਨਾਜਾਇਜ਼ ਸ਼ਰਾਬ ਖ਼ਿਲਾਫ਼ ਪੁਲੀਸ ਹੋਈ ਮੁਸਤੈਦ

ਨਾਜਾਇਜ਼ ਸ਼ਰਾਬ ਖ਼ਿਲਾਫ਼ ਪੁਲੀਸ ਹੋਈ ਮੁਸਤੈਦ

43 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਦਵਿੰਦਰ ਸਿੰਘ ਪੁਲੀਸ ਪਾਰਟੀ ਨਾਲ। -ਫੋਟੋ: ਪੰਜਾਬੀ ਟ੍ਰਿਬਿਊਨ

ਗੁਰਿੰਦਰ ਸਿੰਘ 

ਲੁਧਿਆਣਾ, 3 ਅਗਸਤ 

ਪੁਲੀਸ ਵੱਲੋਂ ਨਾਜਾਇਜ਼ ਸ਼ਰਾਬ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਕਾਰਵਾਈ ਤੇਜ਼ ਕਰਦਿਆਂ 17 ਮਾਮਲੇ ਦਰਜ ਕਰਕੇ ਮੁਲਜ਼ਮਾਂ ਤੋਂ 939 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਐਂਟੀ ਨਾਰਕੋਟਿਕ ਸੈਲ ਦੇ ਅਧਿਕਾਰੀ ਹਰਜਾਪ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਸ਼ਿਵਪੁਰੀ ਨੇੜੇ ਜੀਟੀ ਰੋਡ ਸਥਿਤ ਕੂੜਾ ਡੰਪ ਕੋਲ ਖੜ੍ਹੀ ਬਲੈਰੋ ਦੀ ਤਲਾਸ਼ੀ ਲਈ ਤਾਂ ਉਸ ਵਿੱਚ 43 ਪੇਟੀਆਂ (516 ਬੋਤਲਾਂ) ਫਸਟ ਚੁਆਇਸ ਬਰਾਮਦ ਹੋਈ। ਪੁਲੀਸ ਨੇ ਗੱਡੀ ਚਾਲਕ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸ ਦਾ ਸਾਥੀ ਹੈਪੀ ਗੁਜਰ ਵਾਸੀ ਸਾਹਨੇਵਾਲ ਫਰਾਰ ਹੋ ਗਿਆ ਹੈ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਜਗਦੇਵ ਸਿੰਘ ਦੀ ਅਗਵਾਈ ਹੇਠ ਤਲਵੰਡੀ ਵਾਸੀ ਕੈਪਟਨ ਨੂੰ ਗ੍ਰਿਫ਼ਤਾਰ ਕਰਕੇ 14 ਬੋਤਲਾਂ ਘਰ ਦੀ ਕੱਢੀ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਡੇਹਲੋਂ ਦੇ ਪੁਲੀਸ ਅਧਿਕਾਰੀ ਹਰਦੇਵ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਨਰੇਸ਼ ਠਾਕੁਰ ਵਾਸੀ ਜਸਦੇਵ ਸਿੰਘ ਨਗਰ ਅਤੇ ਕੁਲਵੰਤ ਸਿੰਘ ਵਾਸੀ ਸੰਗੋਵਾਲ ਨੂੰ ਗ੍ਰਿਫ਼ਤਾਰ ਕਰਕੇ 18 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਗਿਆਸਪੁਰਾ ਵਾਸੀ ਰਕੇਸ਼ ਕੁਮਾਰ ਤੋਂ 11 ਬੋਤਲਾਂ ਰਸਭਰੀ, ਹੈਬੋਵਾਲ ਥਾਣੇ ਦੀ ਪੁਲੀਸ ਨੇ ਜਗਜੀਤ ਸਿੰਘ ਲਾਧੀਆਂ ਖੁਰਦ ਨੂੰ 30 ਬੋਤਲਾਂ ਦੇਸੀ ਸ਼ਰਾਬ, ਲਾਡੂਵਾਲ ਥਾਣੇ ਦੀ ਪੁਲੀਸ ਨੇ ਲਖਵਿੰਦਰ ਸਿੰਘ ਵਾਸੀ ਬਾਰਨਹਾੜਾ ਨੂੰ ਘਰ ਦੇ ਬਾਹਰ ਸ਼ਰਾਬ ਵੇਚਦਿਆਂ ਕਾਬੂ ਕਰਕੇ 37 ਬੋਤਲਾਂ ਦੇਸੀ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਲਾਡੂਵਾਲ ਦੀ ਪੁਲੀਸ ਨੇ ਜਦੋਂ ਭੋਲੇਵਾਲ ਜਦੀਦ ਨੇੜੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਇੱਕ ਨਾਮਲੂਮ ਨੌਜਵਾਨ ਪੁਲੀਸ ਨੂੰ ਵੇਖ ਕੇ ਹੱਥ ਵਿੱਚ ਪਕੜਿਆ ਲਿਫਾਫਾ ਸੁੱਟਕੇ ਫਰਾਰ ਹੋ ਗਿਆ ਜਿਸ ਵਿੱਚ 26 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸੇ ਤਰ੍ਹਾਂ ਜਦੋਂ ਪੁਲੀਸ ਨੇ ਹੰਬੜਾਂ ਵਾਸੀ ਪਰਮਜੀਤ ਕੌਰ ਦੇ ਘਰ ਛਾਪੇਮਾਰੀ ਕੀਤੀ ਤਾਂ ਉਹ ਫਰਾਰ ਹੋ ਗਈ। ਪੁਲੀਸ ਨੂੰ ਤਲਾਸ਼ੀ ਦੌਰਾਨ 26 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਜੋ ਉਹ ਪਰਵਾਸੀ ਮਜ਼ਦੂਰਾਂ ਨੂੰ ਵੇਚਦੀ ਸੀ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਬਸਤੀ ਅਬਦੁੱਲਾਪੁਰ ਨੇੜੇ ਸਕੂਟਰ ’ਤੇ ਜਾ ਰਹੇ ਦਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ 89 ਬੋਤਲਾਂ ਰੋਇਲ ਚੈਲੰਜ ਅਤੇ ਰੋਇਲ ਸਟੈਗ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੋਤੀ ਨਗਰ ਥਾਣੇ ਦੀ ਪੁਲੀਸ ਨੇ ਰਾਮ ਜੀਵਨ ਵਾਸੀ ਸ਼ੇਰਪੁਰ ਨੂੰ 24 ਬੋਤਲਾਂ ਰੋਮਿਓ ਕਰੇਜੀ, ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਜਵਾਹਰ ਨਗਰ ਵਾਸੀ ਤਿਲਕ ਰਾਜ ਨੂੰ 12 ਬੋਤਲਾਂ ਡਾਲਰ, ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਤਾਜਪੁਰ ਰੋਡ ਵਾਸੀ ਸੁਰੇਸ਼ ਕੁਮਾਰ ਨੂੰ 12 ਬੋਤਲਾਂ ਰੋਮਿਓ ਕਰੇਜੀ ਅਤੇ ਟਿੱਬਾ ਪੁਲੀਸ ਨੇ ਨਿਊ ਸੁਭਾਸ਼ ਨਗਰ ਵਾਸੀ ਪਵਨਦੇਵ ਸਿੰਘ ਨੂੰ 6 ਬੋਤਲਾਂ ਦੇਸੀ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੇਹਰਬਾਨ ਦੀ ਪੁਲੀਸ ਨੇ ਜਸਵੀਰ ਸਿੰਘ ਵਾਸੀ ਜਮਾਲਪੁਰ ਨੂੰ 48 ਬੋਤਲਾਂ ਬਿੰਨੀ, ਜੀਵਨ ਸਿੰਘ ਵਾਸੀ ਪਿੰਡ ਢੇਰੀ ਨੂੰ 10 ਬੋਤਲਾਂ ਦੇਸੀ ਸ਼ਰਾਬ, ਗੁਜਰ ਕਾਲੋਨੀ ਵਾਸੀ ਸੁਰਿੰਦਰ ਸਿੰਘ ਉਰਫ਼ ਸ਼ੰਮੀ ਨੂੰ 50 ਬੋਤਲਾਂ ਦੇਸੀ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਮੰਗੀ 

ਖੰਨਾ (ਜੋਗਿੰਦਰ ਸਿੰਘ ਓਬਰਾਏ): ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਵਧੇਰੇ ਮੌਤਾਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਐੱਮਸੀਪੀਆਈ (ਯੂ) ਦੀ ਸੂਬਾ ਕਮੇਟੀ ਵੱਲੋਂ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਅਤੇ ਪਵਨ ਕੁਮਾਰ ਕੌਸ਼ਲ ਨੇ ਇਸ ਦੁਖਾਂਤ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਪੀੜਤ ਪਰਿਵਾਰਾਂ ਨੂੰ ਯੋਗ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਵੱਲੋਂ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਦਾ ਜਿੱਥੇ ਸਵਾਗਤ ਕੀਤਾ, ਉਥੇ ਨਾਲ ਹੀ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮੁਹਿੰਮ ਤਹਿਤ ਆਮ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ। ਊਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਕਲੀ ਸ਼ਰਾਬ ਅਤੇ ਚਿੱਟੇ ਵਰਗੇ ਨਸ਼ਿਆਂ ਦੀ ਸਪਲਾਈ ਆਮ ਹੋ ਰਹੀ ਹੈ, ਜੇ ਸਰਕਾਰ ਨਸ਼ਿਆਂ ਨੂੰ ਬੰਦ ਕਰਨਾ ਚਾਹੁੰਦੀ ਹੈ ਤਾਂ ਇਸ ਪਿੱਛੇ ਕੰਮ ਕਰਦੇ ਨਾਪਾਕ ਗੱਠਜੋੜ ਨੂੰ ਤੋੜਨਾ ਪਵੇਗਾ।

ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਨਾ ਹੋਣ ਦਾ ਮਲਾਲ

ਪਾਇਲ (ਦੇਵਿੰਦਰ ਸਿੰਘ ਜੱਗੀ): ਇੱਥੇ ਅੱਜ ਆਰਟੀਆਈ ਕਾਰਜਕਰਤਾ ਗੁਰਦੀਪ ਸਿੰਘ ਕਾਲੀ ਨੇ ਤਰਨ ਤਾਰਨ, ਬਟਾਲਾ ਅਤੇ ਜੰਡਿਆਲਾ ਗੁਰੂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਉੱਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਨਕਲੀ ਸ਼ਰਾਬ ਫੈਕਟਰੀਆਂ  ਖੰਨਾ ਅਤੇ ਘਨੌਰੀ ਵਿੱਚ ਫੜੀਆਂ ਗਈਆਂ, ਕੁਝ ਦਿਨ ਇਹ ਅਖ਼ਬਾਰਾਂ, ਟੀਵੀ ਚੈਨਲਾਂ ਅਤੇ ਪੰਜਾਬ ਦੀਆਂ ਸੱਥਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਪਰ ਕਾਰਵਾਈ ਸਿਫਰ ਹੀ ਹੋਈ। ਊਨ੍ਹਾਂ ਕਿਹਾ ਕਿ ਪੰਜਾਬ ਅੰਦਰ ਚਾਹੇ ਅਕਾਲੀ ਸਰਕਾਰ ਹੋਵੇ ਚਾਹੇ ਕਾਂਗਰਸ ਨਸ਼ਾ ਵੇਚਣਾ ਇਨ੍ਹਾਂ ਨੇ ਰਾਜ ਦੀ ਨੀਤੀ ਬਣਾਈ ਹੋਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All