ਸਰਕਾਰ ਦੇ ਦਬਾਅ ਹੇਠ ਧੱਕੇਸ਼ਾਹੀ ਕਰ ਰਹੀ ਹੈ ਪੁਲੀਸ: ਖਹਿਰਾ
ਸ਼ਹਿਰ ਦੇ ਟੈਕਸੀ ਡਰਾਈਵਰ ਦੀ ਗੱਡੀ ਕਿਸੇ ਨਾਲ ਲੱਗਣ ਦੇ ਮਾਮਲੇ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਟੈਕਸੀ ਡਰਾਈਵਰ ਦੀ ਕੀਤੀ ਕੁੱਟਮਾਰ ਦਾ ਮਾਮਲਾ ਲਗਾਤਾਰ ਭਖ਼ਦਾ ਜਾ ਰਿਹਾ ਹੈ। ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਟੈਕਸੀ ਡਰਾਈਵਰ...
ਸ਼ਹਿਰ ਦੇ ਟੈਕਸੀ ਡਰਾਈਵਰ ਦੀ ਗੱਡੀ ਕਿਸੇ ਨਾਲ ਲੱਗਣ ਦੇ ਮਾਮਲੇ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਟੈਕਸੀ ਡਰਾਈਵਰ ਦੀ ਕੀਤੀ ਕੁੱਟਮਾਰ ਦਾ ਮਾਮਲਾ ਲਗਾਤਾਰ ਭਖ਼ਦਾ ਜਾ ਰਿਹਾ ਹੈ। ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਟੈਕਸੀ ਡਰਾਈਵਰ ਨੂੰ ਮਿਲਣ ਪੁੱਜੇ। ਟੈਕਸੀ ਡਰਾਈਵਰ ਰਣਜੋਧ ਸਿੰਘ ਦੇ ਘਰ ਪੁੱਜੇ ਵਿਧਾਇਕ ਖਹਿਰਾ ਨੇ ਪੁਲੀਸ ਤਸ਼ੱਦਦ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਹ ਇਨਸਾਫ਼ ਦਿਵਾਉਣ ਦੇ ਲਈ ਪਰਿਵਾਰ ਦੇ ਨਾਲ ਹਰ ਸਮੇਂ ਖੜ੍ਹੇ ਹਨ।
ਵਿਧਾਇਕ ਖਹਿਰਾ ਨੇ ਕਿਹਾ ਕਿ ਅਜਿਹੀਆਂ ਵਾਰਦਾਤਾਂ ਸਰਕਾਰ ਦੇ ਦਬਾਅ ਹੇਠ ਪੰਜਾਬ ਪੁਲੀਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਬੇਨਕਾਬ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਅਜਿਹੀ ਘਟਨਾਵਾਂ ਖ਼ਤਰਨਾਕ ਅਤੇ ਚਿੰਤਾਜਨਕ ਰੁਝਾਨ ਹਨ। ਉਨ੍ਹਾਂ ਕਿਹਾ ਕਿ ਇਹ ਘਟਨਾ ਪੰਜਾਬ ਪੁਲੀਸ ਦੀ ਧੱਕੇਸ਼ਾਹੀ ਦਾ ਸਬੂਤ ਹੈ ਜਿਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਟੈਕਸੀ ਡਰਾਈਵਰ ਰਣਜੋਧ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸ੍ਰੀ ਖਹਿਰਾ ਨੇ ਕਿਹਾ ਕਿ ਉਹ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਥਾਂ ਪਰਿਵਾਰ ਦੇ ਨਾਲ ਚੱਲਣਗੇ। ਵਿਧਾਇਕ ਖਹਿਰਾ ਨੇ ਮੰਗ ਕੀਤੀ ਕਿ ਪੀੜਤ ਨਾਲ ਕਥਿਤ ਤਸ਼ੱਦਦ ਦੀ ਨਿਆਂਇਕ ਜਾਂਚ ਕਰਵਾਈ ਜਾਵੇ। ਜਾਂਚ ਪੂਰੀ ਹੋਣ ਤੱਕ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿੱਧੇ ਤੌਰ ’ਤੇ ਦਖ਼ਲ ਦੇ ਕੇ ਲੁਧਿਆਣਾ ਪੁਲੀਸ ’ਤੇ ਵਿਭਾਗੀ ਕਾਰਵਾਉਣ।

