Police Employee Death: ਪੁਲੀਸ ਕਰਮਚਾਰੀ ਦੀ ਡਿਊਟੀ ਦੌਰਾਨ ਮੌਤ
ਸਥਾਨਕ ਗੁਰੂ ਨਾਨਕ ਮੁਹੱਲਾ ਵਾਸੀ ਪੁਲੀਸ ਕਰਮਚਾਰੀ ਨਵਤੇਜ ਸਿੰਘ ਦੀ ਲੁਧਿਆਣਾ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਨਵਤੇਜ ਸਿੰਘ ਜਮਾਲਪੁਰ ਵਿੱਚ ਤਾਇਨਾਤ ਸੀ ਅਤੇ ਉਹ ਕੱਲ੍ਹ ਡਿਊਟੀ ਦੌਰਾਨ ਕਿਸੇ ਵਿਅਕਤੀ ਦੇ ਪਾਸਪੋਰਟ ਦੀ ਵੈਰੀਫੀਕੇਸ਼ਨ ਕਰਨ ਲਈ ਗਿਆ ਸੀ। ਉੱਥੇ ਉਸ...
Advertisement
ਸਥਾਨਕ ਗੁਰੂ ਨਾਨਕ ਮੁਹੱਲਾ ਵਾਸੀ ਪੁਲੀਸ ਕਰਮਚਾਰੀ ਨਵਤੇਜ ਸਿੰਘ ਦੀ ਲੁਧਿਆਣਾ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਨਵਤੇਜ ਸਿੰਘ ਜਮਾਲਪੁਰ ਵਿੱਚ ਤਾਇਨਾਤ ਸੀ ਅਤੇ ਉਹ ਕੱਲ੍ਹ ਡਿਊਟੀ ਦੌਰਾਨ ਕਿਸੇ ਵਿਅਕਤੀ ਦੇ ਪਾਸਪੋਰਟ ਦੀ ਵੈਰੀਫੀਕੇਸ਼ਨ ਕਰਨ ਲਈ ਗਿਆ ਸੀ। ਉੱਥੇ ਉਸ ਦੀ ਅਚਾਨਕ ਤਬੀਅਤ ਵਿਗੜ ਗਈ। ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਕਰਮਚਾਰੀ ਨਵਤੇਜ ਸਿੰਘ ਦੀ ਮੌਤ ਬਾਰੇ ਖ਼ਬਰ ਜਿਉਂ ਹੀ ਪਰਿਵਾਰ ਨੂੰ ਮਿਲੀ ਤਾਂ ਉੱਥੇ ਸੋਗ ਦੀ ਲਹਿਰ ਦੌੜ ਗਈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ 7 ਅਕਤੂਬਰ ਨੂੰ ਉਸ ਦੀ ਵਿਦੇਸ਼ ਤੋਂ ਧੀ ਆਉਣ ਉਪਰੰਤ ਅੰਤਿਮ ਸੰਸਕਾਰ ਕੀਤਾ ਜਾਵੇਗਾ।
Advertisement
Advertisement
×

