DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਾਇਰ ਪ੍ਰੀਤ ਸੰਦਲ ਵੱਲੋਂ ਖ਼ੁਦਕੁਸ਼ੀ

ਪੁਲੀਸ ਨੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ

  • fb
  • twitter
  • whatsapp
  • whatsapp
featured-img featured-img
ਪ੍ਰੀਤ ਸੰਦਲ
Advertisement

ਇੱਥੋਂ ਨੇੜਲੇ ਪਿੰਡ ਮਕਸੂਦੜਾ ਵਿੱਚ ਸੰਵੇਦਨਸ਼ੀਲ ਸ਼ਾਇਰ ਹਰਪ੍ਰੀਤ ਸਿੰਘ ਪ੍ਰੀਤ ਸੰਦਲ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਮਗਰੋਂ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪ੍ਰੀਤ ਸੰਦਲ ਦੀ ਪਤਨੀ ਚਰਨਜੀਤ ਕੌਰ ਨੇ ਉਨ੍ਹਾਂ ਦਾ ਖੁਦਕੁਸ਼ੀ ਨੋਟ ਪੁਲੀਸ ਨੂੰ ਦਿੱਤਾ ਹੈ। ਇਸ ਵਿਚ ਉਸ ਨੇ ਲਿਖਿਆ ਕਿ ਉਸਦੀ ਧੀ ਅਨਮੋਲਪ੍ਰੀਤ ਕੌਰ ਨੇ ਆਇਲਸ ਕੀਤੀ ਸੀ ਅਤੇ ਜਸਕਰਨ ਸਿੰਘ ਨੇ ਕੈਨੇਡਾ ਜਾਣ ਲਈ ਵੀਜ਼ਾ ਲਗਵਾਉਣ ਲਈ ਸਾਰਾ ਖਰਚਾ ਕੀਤਾ ਸੀ। ਉਸਦੀ ਧੀ ਨੇ ਕੈਨੇਡਾ ਜਾ ਕੇ ਦੋ ਵਾਰ ਜਸਕਰਨ ਸਿੰਘ ਨੂੰ ਕੈਨੇਡਾ ਬੁਲਾਉਣ ਲਈ ਪੇਪਰ ਭੇਜੇ, ਪਰ ਵੀਜ਼ਾ ਨਹੀਂ ਲੱਗ ਸਕਿਆ। ਨੋਟ ਵਿੱਚ ਉਨ੍ਹਾਂ ਨੇ ਜਸਕਰਨ ਦੇ ਪਰਿਵਾਰ ’ਤੇ ਪੈਸੇ ਵਾਪਸ ਕਰਨ ਲਈ ਧਮਕਾਉਣ ਦਾ ਦੋਸ਼ ਲਾਇਆ। ਉਸ ਨੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਕਿ ਉਹ ਆਪਣੀ ਧੀ ਦਾ ਨੁਕਸਾਨ ਹੁੰਦਾ ਨਹੀਂ ਦੇਖ ਸਕਦਾ, ਇਸ ਲਈ ਖੁਦਕੁਸ਼ੀ ਕਰ ਰਿਹਾ ਹੈ। ਪਾਇਲ ਪੁਲੀਸ ਨੇ ਇਸ ਨੋਟ ਦੇ ਆਧਾਰ ’ਤੇ ਜਸਕਰਨ ਸਿੰਘ ਵਾਸੀ ਜੱਬੋਵਾਲ, ਸਤਿਕਾਰ ਸਿੰਘ ਵਾਸੀ ਪਿੰਡ ਨਵਾਂ ਚੰਦਨ ਕੇ ਅਤੇ ਕੰਵਲਜੀਤ ਸਿੰਘ ਵਾਸੀ ਅੰਮ੍ਰਿਤਸਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਰਪ੍ਰੀਤ ਸਿੰਘ ਪ੍ਰੀਤ ਸੰਦਲ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਮਕਸੂਦੜਾ ਵਿੱਚ ਕੀਤਾ ਗਿਆ। ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਰਪੰਚ ਭਾਗ ਸਿੰਘ, ਆਲ ਇੰਡੀਆ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਝੱਜ, ਮਹੰਤ ਪ੍ਰੀਤਮ ਦਾਸ, ਪ੍ਰਧਾਨ ਗੁਰਪ੍ਰੀਤ ਸਿੰਘ, ਜਗਦੇਵ ਮਕਸੂਦੜਾ, ਰਾਮ ਸਿੰਘ ਭੀਖੀ, ਬਲਦੇਵ ਸਿੰਘ ਝੱਜ, ਦੀਪ ਦਿਲਬਰ, ਮੋਹਣ ਕੋਟਾਲਾ ਆਦਿ ਸ਼ਾਮਲ ਸਨ।

Advertisement
Advertisement
×