ਪੰਜ ਕਰੋੜ ਤੋਂ ਵੱਧ ਦੀ ਲਾਗਤ ਨਾਲ ਤਿਆਰ ਹੋਣਗੇ ਖੇਡ ਮੈਦਾਨ: ਗਿਆਸਪੁਰਾ
19 ਜੁਲਾਈ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਮਲੌਦ ਅਧੀਨ ਪੈਂਦੇ 16 ਪਿੰਡਾਂ ਵਿੱਚ 5 ਕਰੋੜ 11 ਲੱਖ 29 ਹਜ਼ਾਰ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਤਿਆਰ ਹੋਣਗੇ। ਉਨ੍ਹਾਂ ਕਿਹਾ ਕਿ...
Advertisement
19 ਜੁਲਾਈ
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਮਲੌਦ ਅਧੀਨ ਪੈਂਦੇ 16 ਪਿੰਡਾਂ ਵਿੱਚ 5 ਕਰੋੜ 11 ਲੱਖ 29 ਹਜ਼ਾਰ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਤਿਆਰ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲੀ ਸ਼ੁਰੂਆਤ ਵਿੱਚ ਪਿੰਡਾਂ ਅੰਦਰ ਬਣਨ ਵਾਲੇ ਖੇਡ ਮੈਦਾਨਾਂ ਦੇ ਟੈਂਡਰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਲੱਗ ਚੁੱਕੇ ਹਨ, ਜਿੰਨ੍ਹਾ ਵਿੱਚ ਪਿੰਡ ਬੇਰਖੁਰਦ, ਲਹਿਲ, ਝਮਟ, ਕਿਸਨਪੁਰਾ, ਭੀਖੀ ਖੱਟੜਾ, ਕੂਹਲੀ ਖੁਰਦ, ਕੁਲਾਹੜ, ਨਾਨਕਪੁਰ ਜਗੇੜਾ, ਰੱਬੋਂ ਨੀਚੀ, ਰਾਮਗੜ੍ਹ ਸਰਦਾਰਾਂ, ਸੇਖਾ, ਸਿਆੜ ਸੋਹੀਆਂ, ਬੇਰ ਕਲਾਂ, ਜੰਡਾਲੀ ਤੇ ਨਿਜ਼ਾਮਪੁਰ ਵਿਚ ਅਗਲੇ ਛੇ ਮਹੀਨਿਆਂ ਵਿੱਚ ਖੇਡ ਮੈਦਾਨ ਬਣ ਕੇ ਤਿਆਰ ਹੋ ਜਾਣਗੇ। ਇਸ ਮੌਕੇ ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਰਨ ਸਿਹੌੜਾ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਵੀ ਹਾਜ਼ਰ ਸਨ।
Advertisement
Advertisement