ਸਥਾਨਕ ਗੁਰਸ਼ਰਨ ਕਲਾ ਭਵਨ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਨਾਟਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਲਿਆ ਗਿਆ। ਇਸ ਮੌਕੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਤਰਕਸ਼ੀਲ ਸੁਸਾਇਟੀ ਕੈਲਗਰੀ ਦੇ ਆਗੂ ਗੋਪਾਲ ਕਾਉਂਕੇ, ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਹਰਬੰਸ ਗਰੇਵਾਲ, ਨੈਸ਼ਨਲ ਐਵਾਰਡੀ ਲੇਖਕ ਅਮਰੀਕ ਤਲਵੰਡੀ, ਲੇਖਕ ਜਗਤਾਰ ਹਿੱਸੋਵਾਲ, ਯਸ਼ ਚੁਟਾਨੀ, ਹਰਕੇਸ਼ ਚੌਧਰੀ ਅਤੇ ਮਾਸਟਰ ਉਜਾਗਰ ਸਿੰਘ ਨੇ ਸਮਾਗਮ ਦਾ ਰਸਮੀ ਉਦਘਾਟਨ ਕੀਤਾ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸਾਂਝੀਵਾਲਤਾ ਦੇ ਪ੍ਰਤੀਕ ਸਨ।
ਉਨ੍ਹਾਂ ਆਜ਼ਾਦੀ ਦੀ ਲੜਾਈ ਧਰਮਾਂ, ਰੰਗਾਂ, ਨਸਲਾਂ ਤੋਂ ਉੱਪਰ ਉੱਠ ਕੇ ਲੜੀ ਸੀ। ਦਰਸ਼ਕਾਂ ਨੇ ਨੀਟ ਪੇਪਰ ਲੀਕ ਮਾਮਲੇ ਵਿੱਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਰੰਗਮੰਚ ਰੰਗਨਗਰੀ ਵੱਲੋਂ ਲੇਖਕ ਨਿਰਦੇਸ਼ਕ ਤਰਲੋਚਨ ਸਿੰਘ ਦੀ ਨਿਰਦੇਸ਼ਨਾਂ ਹੇਠ ਨਾਟਕ ‘ਵਗਦੇ ਪਾਣੀ ਦੀਆਂ ਲਹਿਰਾਂ ਨੂੰ ਮੋੜ’ ਖੇਡਿਆ ਗਿਆ। ਗੋਪਾਲ ਕਾਉਂਕੇ ਕਿਹਾ ਕਿ ਨਾਟਕ ਸੁਨੇਹਾ ਦੇ ਗਿਆ ਕਿ ਬਜ਼ੁਰਗਾਂ ਨਾਲ ਸੰਵਾਦ ਬੜਾ ਜ਼ਰੂਰੀ ਹੈ। ਬਜ਼ੁਰਗ ਦੇ ਰੂਪ ਵਿੱਚ ਤਰਲੋਚਨ ਸਿੰਘ ਨੇ ਅਦਾਕਾਰੀ ਦਾ ਲੋਹਾ ਮਨਵਾਇਆ। ਇਸ ਮੌਕੇ ਲੈਕਚਰਾਰ ਪ੍ਰਗਟ ਸਿੰਘ, ਮਾਸਟਰ ਗੁਰਜੀਤ ਸਿੰਘ, ਕਮਲਜੀਤ ਮੋਹੀ, ਬਲਵਿੰਦਰ ਸਿੰਘ ਲਾਲ ਬਾਗ, ਮਾਸਟਰ ਕੀਰਤਪਾਲ ਸਿੰਘ, ਮਾਸਟਰ ਬਲਦੇਵ ਸਿੰਘ, ਜਰਨੈਲ ਸਿੰਘ, ਹਰਜੀਤ ਸਿੰਘ, ਹਰਮਿੰਦਰ ਸਿੰਘ ਬੱਲੀ ਅਤੇ ਮਾਸਟਰ ਸੁਖਦੇਵ ਸਿੰਘ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਦੀਪਕ ਰਾਏ ਨੇ ਨਿਭਾਈ।

