ਖੰਨਾ: ਇਥੋਂ ਦੇ ਨੇੜਲੇ ਪਿੰਡ ਬੀਜਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾ. ਵਿਨੋਦ ਗੁਪਤਾ ਨੇ ‘ਧਰਤਿ ਸੁਹਾਵੀ ਹੋਇ’ ਅਧੀਨ ਧਰਤੀ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਵੱਖ ਵੱਖ ਥਾਵਾਂ ਤੇ ਬੂਟੇ ਲਾਉਣ ਦੀ ਮੁਹਿੰਮ ਅਰੰਭੀ। ਦਰਸ਼ਨ ਸਿੰਘ ਚੀਮਾ ਅਤੇ ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਕਿਹਾ ਕਿ ਅੱਜ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ ਹੈ ਤਾਂ ਜੋ ਸਮਾਜ ਵਿਚ ਫੈਲੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕੇ। ਗੁਰਮੀਤ ਸਿੰਘ ਬਾਵਾ ਨੇ ਕਿਹਾ ਕਿ ਕੋਵਿਡ ਦੇ ਗੰਭੀਰ ਕਹਿਰ ਦੌਰਾਨ ਸਾਨੂੰ ਆਕਸੀਜਨ ਦੀ ਮਹੱਤਤਾ ਦਾ ਪਤਾ ਲੱਗਿਆ ਹੈ, ਜੋ ਸਾਨੂੰ ਪੌਦਿਆਂ ਤੋਂ ਮੁਫ਼ਤ ਮਿਲਦੀ ਹੈ। ਇਸ ਮੌਕੇ ਪ੍ਰਮੋਦ ਚੋਪੜਾ, ਮੁਕੇਸ਼ ਮਦਾਨ, ਭੁਪਿੰਦਰ ਸ਼ਰਮਾ, ਸੰਜੀਵ ਕੁਮਾਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ। -ਨਿੱਜੀ ਪੱਤਰ ਪ੍ਰੇਰਕ