ਮੀਂਹ ਦੇ ਪਾਣੀ ਨਾਲ ਸੜਕਾਂ ’ਤੇ ਪਏ ਟੋਏ

ਮੀਂਹ ਦੇ ਪਾਣੀ ਨਾਲ ਸੜਕਾਂ ’ਤੇ ਪਏ ਟੋਏ

ਚੰਡੀਗਡ਼੍ਹ ਰੋਡ ਨੂੰ ਤਾਜਪੁਰ ਰੋਡ ਨਾਲ ਜੋੜਦੀ ਲਿੰਕ ਸੜਕ ਦੇ ਵਿਚਕਾਰ ਪਿਆ ਵੱਡਾ ਟੋਇਆ।

ਸਤਵਿੰਦਰ ਬਸਰਾ
ਲੁਧਿਆਣਾ, 14 ਅਗਸਤ

ਦੇਸ਼ ਦੇ ਵਪਾਰਕ ਧੁਰੇ ਵਜੋਂ ਮਸ਼ਹੂਰ ਲੁਧਿਆਣਾ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਹਾਲਤ ਮੀਂਹ ਕਾਰਨ ਕਾਫੀ ਖਸਤਾ ਹੋ ਗਈ ਹੈ। ਕਈ ਸੜਕਾਂ ਦੇ ਵਿਚਕਾਰ ਬਣੇ ਵੱਡੇ-ਵੱਡੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। 

  ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਏ ਮੀਂਹ ਕਾਰਨ ਕਈ ਸੜਕਾਂ ਦੀ ਹਾਲਤ ਤਰਸਯੋਗ ਹੋ ਗਈ ਹੈ। ਇਨ੍ਹਾਂ ਸੜਕਾਂ ਤੋਂ ਪੈਦਲ ਅਤੇ ਦੋ ਪਹੀਆ ਚਾਲਕਾਂ ਨੂੰ ਲੰਘਣ ਵਿੱਚ ਵਧੇਰੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਚੰਡੀਗੜ੍ਹ ਰੋਡ ਨੂੰ ਤਾਜਪੁਰ ਰੋਡ ਨਾਲ ਜੋੜਦੀ ਲਿੰਕ ਸੜਕ ਦੇ ਵਿਚਕਾਰ ਤਾਂ ਕਈ ਕਈ ਫੁੱਟ ਡੂੰਘੇ ਅਤੇ ਚੌੜੇ ਟੋਏ ਪੈ ਚੁੱਕੇ ਹਨ। ਰਾਤ ਸਮੇਂ ਹਨ੍ਹੇਰਾ ਹੋਣ ਕਰਕੇ ਇਹ ਟੋਏ ਦਿਖਾਈ ਨਹੀਂ ਦਿੰਦੇ ਜਿਸ ਕਰਕੇ ਇਹ ਕਿਸੇ ਵੱਡੇ ਹਾਦਸੇ ਨੂੰ ਸੱਦਾ ਦਿੰਦੇ ਪ੍ਰਤੀਤ ਹੋ ਰਹੇ ਹਨ। ਇਹੋ ਹਾਲ ਜਮਾਲਪੁਰ ਨੂੰ ਤਾਜਪੁਰ ਰੋਡ ਨਾਲ ਜੋੜਦੀ ਲਿੰਕ ਸੜਕ ਦਾ ਹੈ। ਇਸ ਸੜਕ ‘ਤੇ ਵੀ ਥਾਂ-ਥਾਂ ਪਏ ਟੋਇਆਂ ਵਿੱਚ ਪਾਣੀ ਭਰਿਆ ਹੋਇਆ ਹੈ। ਇਨ੍ਹਾਂ ਟੋਇਆਂ ਕਰਕੇ ਵਾਹਨ ਚਾਲਕਾਂ ਦੇ ਨਾਲ ਨਾਲ ਦੁਕਾਨਦਾਰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸੇ ਤਰ੍ਹਾਂ ਜੀਟੀ ਰੋਡ ਨੂੰ ਟਿੱਬਾ ਰੋਡ ਨਾਲ ਅਤੇ ਤਾਜਪੁਰ ਰੋਡ ਨੂੰ ਟਿੱਬਾ ਰੋਡ ਨਾਲ ਜੋੜਦੀਆਂ ਲਿੰਕ ਸੜਕਾਂ ’ਤੇ ਵੀ ਕਈ-ਕਈ ਫੁੱਟ ਚੌੜੇ ਅਤੇ ਡੂੰਘੇ ਟੋਏ ਪੈ ਚੁੱਕੇ ਹਨ। ਭਾਵੇਂ ਕਈ ਥਾਵਾਂ ’ਤੇ ਆਮ ਲੋਕਾਂ ਵੱਲੋਂ ਮਲਵਾ ਸੁੱਟ ਕੇ ਭਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਵੀ ਬਹੁਤ ਸਾਰੇ ਟੋਏ ਅਜਿਹੇ ਹਨ ਜਿੱਥੇ ਰਾਤ ਸਮੇਂ ਕੋਈ ਹਾਦਸਾ ਹੋ ਸਕਦਾ ਹੈ। 

  ਇਨ੍ਹਾਂ ਤੋਂ ਇਲਾਵਾ ਟ੍ਰਾਂਸਪੋਰਟ ਨਗਰ, ਸੈਕਟਰ-32, 39, ਕਿਸ਼ੋਰ ਨਗਰ, ਐਮਜੀ ਫਲੈਟ ਰੋਡ, ਸ਼ਿਵਾਜੀ ਨਗਰ ਆਦਿ ਵਿੱਚ ਵੀ ਸੜਕਾਂ ਦਾ ਇਹੋ ਹਾਲ ਹੈ। ਲੋਕਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਜੇ ਬਰਸਾਤੀ ਮੌਸਮ ਕਰਕੇ ਸੜਕਾਂ ‘ਤੇ ਲੁੱਕ ਪਾਉਣੀ ਸੰਭਵ ਨਹੀਂ ਤਾਂ ਘੱਟੋ ਘੱਟ ਸੜਕਾਂ ’ਤੇ ਪਏ ਟੋਇਆਂ ਨੂੰ ਮਲਵਾ ਸੁੱਟ ਕੇ ਹੀ ਭਰ ਦਿੱਤਾ ਜਾਵੇ ਤਾਂ ਜੋ ਇਨਾਂ ਟੋਇਆਂ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All