DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ’ਚ ਥਾਂ-ਥਾਂ ਗੰਦਗੀ ਦੇ ਢੇਰ

ਮੰਡੀ ਕੰਪਲੈਕਸ ਵਿੱਚ ਪੀਣ ਵਾਲੇ ਪਾਣੀ, ਪਖ਼ਾਨੇ ਅਤੇ ਸਾਫ਼ ਸਫਾਈ ਦੀ ਸਥਿਤੀ ਬਹੁਤ ਖਰਾਬ

  • fb
  • twitter
  • whatsapp
  • whatsapp
featured-img featured-img
ਖੰਨਾ ਦੀ ਅਨਾਜ ਮੰਡੀ ਵਿੱਚ ਲੱਗੇ ਗੰਦਗੀ ਦੇ ਢੇਰ।
Advertisement

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਨਾਂ ਨਾਲ ਜਾਣੀ ਜਾਂਦੀ ਖੰਨਾ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾ ਤਿਆਰੀਆਂ ਦੀ ਵਿਵਸਥਾ ਬਦਤਰ ਹੋ ਚੁੱਕੀ ਹੈ। ਮੰਡੀ ਕੰਪਲੈਕਸ ਵਿੱਚ ਪੀਣ ਵਾਲੇ ਪਾਣੀ, ਪਖ਼ਾਨੇ ਅਤੇ ਸਾਫ਼ ਸਫਾਈ ਦੀ ਸਥਿਤੀ ਬਹੁਤ ਖਰਾਬ ਮਿਲੀ ਜਿਸ ਨਾਲ ਕਿਸਾਨਾਂ ਤੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ’ਚ ਪੀਣ ਵਾਲੇ ਪਾਣੀ ਲਈ ਕੋਈ ਵਾਟਰ ਕੂਲਰ ਮੁਹੱਈਆ ਨਹੀਂ ਹੈ, ਉੱਥੇ ਹੀ ਪਖਾਨਿਆਂ ਦੀ ਸਥਿਤੀ ਵੀ ਚਿੰਤਾਜਨਕ ਰਹੀ। ਇਸ ਤੋਂ ਇਲਾਵਾ 4 ਤੋਂ 5 ਖੁੱਲ੍ਹੇ ਯੂਰੀਨਲ ਪੋਰਟ ਵੀ ਗੰਦੇ ਹਨ ਅਤੇ ਕਈ ਥਾਵਾਂ ’ਤੇ ਪਾਈਪ ਵੀ ਨਹੀਂ ਲੱਗੇ ਹੋਏ। ਇਸੇ ਤਰ੍ਹਾਂ ਕਿਸਾਨਾਂ ਤੇ ਔਰਤ ਮਜ਼ਦੂਰਾਂ ਲਈ ਖੁੱਲ੍ਹੇ ’ਚ ਸ਼ੈੱਡ ਹੇਠਾਂ ਬੈਠੀਆਂ ਤੇ ਕਈ ਔਰਤਾਂ ਫਰਸ਼ ’ਤੇ ਲੇਟ ਕੇ ਅਰਾਮ ਕਰਦੀਆਂ ਦਿਖਾਈ ਦਿੱਤੀਆਂ ਅਤੇ ਹੋਰ ਮਜ਼ਦੂਰ ਵੀ ਦਰੱਖਤਾਂ ਹੇਠਾਂ ਬੈਠਣ ਲਈ ਮਜਬੂਰ ਹਨ। ਮੰਡੀ ਵਿੱਚ ਬੈਠਣ ਅਤੇ ਰਹਿਣ ਦੀ ਉੱਚਿਤ ਵਿਵਸਥਾ ਨਾ ਹੋਣ ਕਾਰਨ ਕਿਸਾਨ ਵੀ ਆੜ੍ਹਤੀਆਂ ਦੇ ਦਫ਼ਤਰਾਂ ’ਚ ਬੈਠਣ ਲਈ ਮਜਬੂਰ ਹਨ। ਇਸ ਨਾਲ ਮੰਡੀ ਪ੍ਰਸ਼ਾਸਨ ਦੀਆਂ ਤਿਆਰੀਆਂ ’ਤੇ ਸਵਾਲ ਉੱਠਣ ਲੱਗੇ ਹਨ। ਸਫ਼ਾਈ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਮੰਡੀ ਦੇ ਵੱਖ ਵੱਖ ਹਿੱਸਿਆਂ ’ਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਕਿਸਾਨਾਂ ਅਤੇ ਮਜ਼ਦੂਰਾਂ ਨੇ ਕਿਹਾ ਕਿ ਇੰਨੀ ਵੱਡੀ ਮੰਡੀ ਵਿੱਚ ਮੁੱਢਲੀਆਂ ਸਹੂਲਤਾਂ ਦੀ ਕਮੀ ਹੋਣਾ ਬਹੁਤ ਮੰਦਭਾਗਾ ਹੈ ਅਤੇ ਪ੍ਰਸ਼ਾਸਨ ਨੂੰ ਤੁਰੰਤ ਵਿਵਸਥਾ ਠੀਕ ਕਰਨੀ ਚਾਹੀਦੀ ਹੈ। ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਮੰਡੀ ਵਿਚ ਤਿਆਰੀਆਂ ਲਗਪੱਗ ਪੂਰੀਆਂ ਹੋ ਚੁੱਕੀਆਂ ਹਨ। ਅੱਜ ਸੜਕਾਂ ਦਾ ਪੈਚਵਰਕ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਮਾਕਰੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਪੀਣ ਵਾਲੇ ਪਾਣੀ ਲਈ ਵਾਟਰ ਕੂਲਰ ਮੁਹੱਈਆ ਹੈ। ਫਸਲ ਆਉਣ ’ਤੇ ਇਨ੍ਹਾਂ ਨੂੰ ਵੱਖ-ਵੱਖ ਜਗ੍ਹਾ ’ਤੇ ਰਖਵਾਇਆ ਜਾਵੇਗਾ। ਮੰਡੀ ’ਚ ਰੋਜ਼ਾਨਾ ਸਫ਼ਾਈ ਕੀਤੀ ਜਾ ਰਹੀ ਹੈ।

Advertisement
Advertisement
×